ਭਾਰਤੀਮਾਰਕੀਟਦੇਸੈਡਾਨਸੈਗਮੈਂਟਵਿੱਚHyundai Aura, ਮਾਰੂਤੀਡਿਜ਼ਾਇਰਨੂੰਤਗੜਾਮੁਕਾਬਲਾਦੇਰਹੀਹੈ। ਇਹਡਿਜ਼ਾਇਰਤੋਂਬਾਅਦਦੂਜੀਸਭਤੋਂਵੱਧਵਿਕਣਵਾਲੀਕਾਰਬਣਗਈਹੈ। ਪਿਛਲੇਕੁਝਮਹੀਨਿਆਂਵਿੱਚAura ਦੀਵਿਕਰੀਵਿੱਚਕਾਫ਼ੀਉਛਾਲਆਇਆਹੈ। ਜੀਐਸਟੀ 2.0 ਤੋਂਬਾਅਦਇਸਕਾਰਦੀਕੀਮਤਵਿੱਚ 76,316 ਰੁਪਏਦੀਕਟੌਤੀਕੀਤੀਗਈਹੈ, ਜਿਸਨਾਲਹੁਣਇਸਨੂੰ ਖਰੀਦਣਾ ਹੋਰ ਵੀ ਆਸਾਨ ਹੋ ਗਿਆ ਹੈ।
ਹੁਣ HyundaiAuraਦੀ ਸ਼ੁਰੂਆਤੀ ਕੀਮਤ ਸਿਰਫ਼ 5.98 ਲੱਖ ਰੁਪਏ ਰਹਿ ਗਈ ਹੈ। ਇਸ ਦੇ ਨਾਲ-ਨਾਲ ਕੰਪਨੀ ਇਸ ਕਾਰ 'ਤੇ 38,000 ਰੁਪਏ ਤੱਕ ਦੇ ਬੇਨੇਫਿਟ ਵੀ ਦੇ ਰਹੀ ਹੈ। ਇਸ ਤਰ੍ਹਾਂ, ਦੀਵਾਲੀ ਦੇ ਮੌਕੇ 'ਤੇ ਕੁੱਲ ਮਿਲਾ ਕੇ ਲਗਭਗ 1.14 ਲੱਖ ਰੁਪਏ ਤੱਕ ਦਾ ਫਾਇਦਾ ਮਿਲ ਸਕਦਾ ਹੈ।
HyundaiAuraਦੀ ਕੀਮਤ ਕੀ ਹੈ?
HyundaiAuraਦੀ ਸ਼ੁਰੂਆਤੀ ਕੀਮਤ E ਵੈਰੀਅਂਟ ਲਈ 6.54 ਲੱਖ ਰੁਪਏ ਸੀ, ਜੋ ਜੀਐਸਟੀ 2.0 ਤੋਂ ਬਾਅਦ 55,780 ਰੁਪਏ ਘਟ ਕੇ 5.98 ਲੱਖ ਰੁਪਏ ਹੋ ਗਈ ਹੈ। ਦੂਜੇ ਪਾਸੇ, Auraਦੇ SX+ ਵੈਰੀਅੰਟ 'ਤੇ ਸਭ ਤੋਂ ਵੱਧ ਛੋਟ ਦਿੱਤੀ ਗਈ ਹੈ। ਪਹਿਲਾਂ ਇਸਦੀ ਕੀਮਤ 8,94,900 ਰੁਪਏ ਸੀ, ਜੋ ਹੁਣ 8,18,584 ਰੁਪਏ ਰਹਿ ਗਈ ਹੈ। ਇਸ ਤਰ੍ਹਾਂ ਇਸ ਕਾਰ ਦੀ ਕੀਮਤ ਵਿੱਚ ਕੁੱਲ 76,316 ਰੁਪਏ ਦੀ ਕਟੌਤੀ ਹੋਈ ਹੈ।
ਦੂਜੇ ਪਾਸੇ, Maruti Dzireਦੀ ਕੀਮਤ ਹੁਣ 6.25 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਸਦੀ ਕੀਮਤ ਵਿੱਚ 87,700 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਇਹ ਕਾਰ GNCAP ਸੇਫ਼ਟੀਰੇਟਿੰਗ, ਪ੍ਰੈਕਟਿਕੈਲਿਟੀ ਅਤੇ ਪ੍ਰੀਮੀਅਮਫੀਚਰਜ਼ ਦੇ ਨਾਲ ਆਉਂਦੀ ਹੈ। ਇਸ ਤਰ੍ਹਾਂ, ਹੁਣ ਇਹ ਕਾਰ ਪਹਿਲਾਂ ਨਾਲੋਂ ਹੋਰ ਵੈਲਯੂਫਾਰ ਮਨੀ ਵਿਕਲਪ ਬਣ ਗਈ ਹੈ।
Honda Amaze ਦੀਆਂ ਕੀਮਤਾਂ ਵੀ ਘਟਾਈਆਂ ਗਈਆਂ
ਇਸਦੇ ਨਾਲ-ਨਾਲ, Honda Amaze ਸੇਡਾਨ ਦੀਆਂ ਨਵੀਂਆਂ ਕੀਮਤਾਂ ਹੁਣ ਵੈਰੀਅੰਟ ਦੇ ਹਿਸਾਬ ਨਾਲ ਵੱਖ-ਵੱਖ ਹਨ। ਸੈਕੰਡ ਜੈਨਰੇਸ਼ਨAmazeਦੀ ਕੀਮਤ ਵਿੱਚ 72,800 ਰੁਪਏ ਤੱਕ ਦੀ ਛੋਟ ਦਿੱਤੀ ਗਈ ਹੈ। ਉਸੇ ਤਰ੍ਹਾਂ, ਥਰਡਜੈਨਰੇਸ਼ਨAmaze ਦੀ ਕੀਮਤ ਵਿੱਚ 95,500 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Car loan Information:
Calculate Car Loan EMI