FASTag: ਦੇਸ਼ ਭਰ 'ਚ ਹੁਣ ਟੋਲ ਟੈਕਸ ਲਈ ਜ਼ਿਆਦਾਤਰ ਲੋਕਾਂ ਨੇ ਫਾਸਟੈਗ (FASTag) ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਤੁਹਾਡੀ ਗੱਡੀ ਦੀ ਵਿੰਡਸ਼ੀਲਡ 'ਤੇ ਲੱਗੇ ਇਸ ਸਟਿੱਕਰ ਰਾਹੀਂ ਟੋਲ ਸਿੱਧਾ ਫਾਸਟੈਗ ਅਕਾਊਂਟ ਤੋਂ ਕੱਟਿਆ ਜਾਂਦਾ ਹੈ। ਸਿਰਫ਼ ਸਾਨੂੰ ਫਾਸਟੈਗ ਨੂੰ ਰੀਚਾਰਜ ਕਰਨ ਦੀ ਲੋੜ ਹੁੰਦੀ ਹੈ ਤੇ ਇਸ ਲਈ ਸਾਨੂੰ ਇਸ ਦਾ ਬੈਲੇਂਸ ਵੀ ਚੈੱਕ ਕਰਨਾ ਪੈਂਦਾ ਹੈ।
ਦੇਣਾ ਪਵੇਗਾ ਦੁੱਗਣਾ ਟੋਲ
ਦਰਅਸਲ, ਜੇਕਰ ਤੁਹਾਡਾ ਬੈਲੇਂਸ ਘੱਟ ਹੈ ਤਾਂ ਅਜਿਹੀ ਸਥਿਤੀ 'ਚ ਤੁਹਾਨੂੰ ਟੋਲ ਬੂਥ 'ਤੇ ਦੁੱਗਣਾ ਟੋਲ ਅਦਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ 'ਚ ਬਿਹਤਰ ਹੋਵੇਗਾ ਕਿ ਤੁਸੀਂ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਫਾਸਟੈਗ ਰੀਚਾਰਜ ਕਰਵਾ ਲਓ। ਅੱਜ ਅਸੀਂ ਤੁਹਾਨੂੰ ਫਾਸਟੈਗ ਬੈਲੇਂਸ ਚੈੱਕ ਕਰਨ ਦੇ ਕੁਝ ਆਸਾਨ ਤਰੀਕਿਆਂ ਬਾਰੇ ਦੱਸ ਰਹੇ ਹਾਂ।
ਫਾਸਟੈਗ ਕਿਵੇਂ ਕੰਮ ਕਰਦਾ
ਆਓ ਪਹਿਲਾਂ ਸਮਝੀਏ ਕਿ ਫਾਸਟੈਗ ਆਖਰਕਾਰ ਕੰਮ ਕਿਵੇਂ ਕਰਦਾ ਹੈ। ਫਾਸਟੈਗ ਤੁਹਾਡੇ ਬੈਂਕ ਅਕਾਊਂਟ ਨਾਲ ਜੁੜਿਆ ਹੋਇਆ ਹੈ ਅਤੇ ਇਹ ਟੋਲ ਬੂਥਾਂ 'ਤੇ ਭੁਗਤਾਨ ਕਰਨ ਲਈ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਤਕਨਾਲੋਜੀ (RFID) ਦੀ ਵਰਤੋਂ ਕਰਦਾ ਹੈ। ਇਹ ਇਕ ਸਟਿੱਕਰ ਵਰਗਾ ਹੈ ਜੋ ਬੱਸਾਂ, ਕਾਰਾਂ ਵਰਗੇ ਵਾਹਨਾਂ ਦੀ ਵਿੰਡਸਕ੍ਰੀਨ 'ਤੇ ਵਿਚਕਾਰ ਲਗਾਇਆ ਜਾਂਦਾ ਹੈ। ਜਿਵੇਂ ਹੀ ਤੁਸੀਂ ਟੋਲ ਬੂਥ 'ਤੇ ਪਹੁੰਚਦੇ ਹੋ ਤਾਂ ਸਟਿੱਕਰ ਨੂੰ ਸਕੈਨ ਕੀਤਾ ਜਾਂਦਾ ਹੈ ਤੇ ਤੁਹਾਡਾ ਟੋਲ ਟੈਕਸ ਉਸ 'ਚ ਮੌਜੂਦ ਪੈਸੇ ਤੋਂ ਕੱਟਿਆ ਜਾਂਦਾ ਹੈ।
ਮਿਸਡ ਕਾਲ ਨਾਲ ਚੈੱਕ ਕਰੋ FASTag Balance
ਫਾਸਟੈਗ ਬੈਲੇਂਸ ਚੈੱਕ ਕਰਨ ਦਾ ਇਹ ਸਭ ਤੋਂ ਆਸਾਨ ਤਰੀਕਾ ਹੈ। ਹਾਲਾਂਕਿ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇੱਕ ਪ੍ਰੀਪੇਡ ਫਾਸਟੈਗ ਗਾਹਕ ਹੋ ਅਤੇ ਤੁਹਾਡਾ ਮੋਬਾਈਲ ਨੰਬਰ NHAI ਨਾਲ ਰਜਿਸਟਰਡ ਹੈ। ਇਸ ਤੋਂ ਬਾਅਦ ਤੁਸੀਂ ਟੋਲ ਫ੍ਰੀ ਨੰਬਰ +918884333331 'ਤੇ ਕਾਲ ਕਰਕੇ ਆਪਣਾ ਬੈਲੇਂਸ ਚੈੱਕ ਕਰ ਸਕਦੇ ਹੋ। ਇਹ ਕਾਲ ਆਟੋਮੈਟਿਕਲੀ ਡਿਸਕਨੈਕਟ ਹੋ ਜਾਂਦੀ ਹੈ ਅਤੇ ਤੁਹਾਨੂੰ SMS ਰਾਹੀਂ ਬਕਾਇਆ ਬਾਰੇ ਪਤਾ ਲੱਗ ਜਾਂਦਾ ਹੈ।
ਐਪ ਰਾਹੀਂ ਪਤਾ ਕਰੋ ਬੈਲੇਂਸ
ਸਟੈੱਪ-1: ਆਪਣੇ ਸਮਾਰਟਫ਼ੋਨ 'ਤੇ Play Store ਜਾਂ App Store ਖੋਲ੍ਹੋ।
ਸਟੈੱਪ-2: ਇਸ ਤੋਂ ਬਾਅਦ ਆਪਣੇ Android ਫ਼ੋਨ ਜਾਂ iPhone 'ਤੇ My FASTag ਨੂੰ ਡਾਊਨਲੋਡ ਕਰੋ।
ਸਟੈੱਪ-3 : ਹੁਣ ਆਪਣੇ ਲੌਗਇਨ ਵੇਰਵੇ ਦਰਜ ਕਰੋ।
ਸਟੈੱਪ-4 : ਹੁਣ ਤੁਸੀਂ ਆਪਣੀ ਬਕਾਇਆ ਰਕਮ ਦੇਖ ਸਕਦੇ ਹੋ।
Car loan Information:
Calculate Car Loan EMI