ਮਾਰਚ 2021 ਤੋਂ ਸ਼ੁਰੂ ਹੋ ਸਕਦੀ ਵਿਕਰੀ:
ਮੰਨਿਆ ਜਾਂਦਾ ਹੈ ਕਿ ਇਸ ਇਲੈਕਟ੍ਰਿਕ ਬਾਈਕ ਦੀ ਵਿਕਰੀ ਅਗਲੇ ਸਾਲ ਮਾਰਚ ਤੋਂ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸ ਸਾਈਕਲ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਜਿਵੇਂ ਕਿ ਫੋਟੋ ਵਿਚ ਦਿਖਾਇਆ ਗਿਆ ਹੈ, Serial 1 eCycle 'ਚ ਚਿੱਟੇ ਟਾਇਰ ਦਿੱਤੇ ਗਏ ਹਨ। ਇਸ ਵਿੱਚ ਰਵਾਇਤੀ ਚੇਨ ਨਾਲ ਪੈਡਲ ਵੀ ਦਿੱਤੇ ਗਏ ਹਨ।
ਕੰਪਨੀ ਨੇ Serial 1 eCycle ਲਈ ਇੱਕ ਸਮਰਪਿਤ ਵੈਬਸਾਈਟ ਵੀ ਬਣਾਈ ਹੈ। ਹਾਰਲੇ ਡੇਵਿਡਸਨ ਸੀਰੀਅਲ 1 ਸਾਈਕਲ ਵੈਬਸਾਈਟ 'ਤੇ 16 ਨਵੰਬਰ ਤੱਕ ਕਾਉਂਟਡਾਊਨ ਟਾਈਮਰ ਹੈ। ਕੰਪਨੀ ਇਸ ਬਾਰੇ ਵਧੇਰੇ ਜਾਣਕਾਰੀ 16 ਨਵੰਬਰ ਨੂੰ ਸਾਂਝੀ ਕਰ ਸਕਦੀ ਹੈ।
ਹਾਰਲੇ ਭਾਰਤ ਤੋਂ ਨਹੀਂ ਜਾ ਰਹੀ:
ਦੱਸ ਦੇਈਏ ਕਿ ਕੁਝ ਸਮੇਂ ਤੋਂ ਅਜਿਹੀਆਂ ਖ਼ਬਰਾਂ ਸੀ ਕਿ ਹਾਰਲੇ ਡੇਵਿਡਸਨ ਭਾਰਤ ਛੱਡਣ ਦੀ ਤਿਆਰੀ ਕਰ ਰਹੇ ਹਨ, ਪਰ ਹੁਣ ਕੰਪਨੀ ਨੇ ਭਾਰਤੀ ਸਾਈਕਲ ਨਿਰਮਾਤਾ ਹੀਰੋ ਮੋਟੋਕਰਪ ਨਾਲ ਭਾਈਵਾਲੀ ਕੀਤੀ ਹੈ। ਹੁਣ ਹਾਰਲੇ ਭਾਰਤ ਵਿਚ ਹੀਰੋ ਮੋਟੋਕਾਰਪ ਨਾਲ ਕਾਰੋਬਾਰ ਕਰੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI