ਟੋਇਟਾ ਦੀ ਆਉਣ ਵਾਲੀ ਨਵੀਂ ਐਸਯੂਵੀ ਅਰਬਨ ਕਰੂਜ਼ਰ ਲਈ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਸਾਲ ਦੇ ਅੰਤ ਤਕ ਆਉਣ ਵਾਲੀ ਇਸ ਗੱਡੀ ਲਈ ਕੰਪਨੀ ਨੇ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ 22 ਅਗਸਤ ਨੂੰ ਗਣੇਸ਼ ਚਤੁਰਥੀ ਮੌਕੇ ਟੋਇਟਾ ਨੇ ਭਾਰਤ 'ਚ ਸਿਰਫ਼ 11 ਹਜ਼ਾਰ ਰੁਪਏ 'ਚ ਇਸ ਦੀ ਬੁਕਿੰਗ ਦਾ ਐਲਾਨ ਕੀਤਾ।


1.5 ਲੀਟਰ ਪੈਟਰੋਲ ਇੰਜਨ, ਮੈਨੂਅਲ-ਆਟੋ ਟ੍ਰਾਂਸਮਿਸ਼ਨ:


ਮਾਰੂਤੀ ਸੁਜ਼ੂਕੀ ਦੀ ਸਬ-ਕਾਮਪੈਕਟ ਐਸਯੂਵੀ ਵਿਟਾਰਾ ਬ੍ਰੇਜਾ ਦੇ ਸਪਿਨ-ਆਫ ਦੇ ਤੌਰ 'ਤੇ ਲੌਂਚ ਹੋਣ ਵਾਲੀ ਇਸ ਕਾਰ 'ਚ 1.5 ਲੀਟਰ ਦਾ ਪੈਟਰੋਲ ਇੰਜਨ ਮਿਲੇਗਾ। ਇਸ ਦੇ ਨਾਲ ਹੀ ਇਹ ਮੈਨੂਅਲ ਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਬਜ਼ਾਰ 'ਚ ਉਪਲਬਧ ਹੋਵੇਗੀ।


ਅਰਬਨ ਕਰੂਜ਼ਰ, ਸਬ ਕਾਮਪੌਕਟ ਸੈਗਮੈਂਟ 'ਚ ਟੋਇਟਾ ਪਹਿਲੀ ਕਾਰ ਹੋਵੇਗੀ। ਇਸ ਤੋਂ ਪਹਿਲਾਂ ਕੰਪਨੀ ਪ੍ਰੀਮੀਅਮ ਐਸਯੂਵੀ ਹੀ ਭਾਰਤ 'ਚ ਉਤਾਰਦੀ ਰਹੀ ਹੈ। ਇਸ ਵਿੱਚ ਕਰੀਬ ਉਹ ਸਾਰੇ ਫੀਚਰ ਮਿਲ ਸਕਦੇ ਹਨ ਜੋ ਮੌਜੂਦਾ ਮਾਰੂਤੀ ਵਿਟਾਰਾ ਬ੍ਰੇਜ਼ਾ 'ਚ ਦੇਖਣ ਨੂੰ ਮਿਲਦੇ ਹਨ। ਮੰਨਿਆ ਜਾ ਰਿਹਾ ਕਿ ਨਵੀਂ ਅਰਬਨ ਕਰੂਜ਼ਰ ਦੀ ਕੀਮਤ ਬ੍ਰੇਜ਼ਾ ਨਾਲੋਂ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ।


ਦਰਅਸਲ Urban Cruiser ਮਾਰੂਤੀ ਸੁਜ਼ੂਕੀ ਦੀ Vitara Brezza 'ਤੇ ਆਧਾਰਤ ਹੋਵੇਗੀ। ਭਾਰਤੀ ਬਜ਼ਾਰ ਲਈ ਮਾਰੂਤੀ ਸੁਜ਼ੂਕੀ ਦੇ ਨਾਲ ਕੰਪਨੀ ਦੀ ਸਾਂਝੇਦਾਰੀ ਤਹਿਤ ਇਹ ਦੂਜਾ ਪ੍ਰੋਡਕਟ ਹੋਵੇਗਾ। ਇਸ ਤੋਂ ਪਹਿਲਾਂ ਕੰਪਨੀ ਬਲੇਨੋ-ਆਧਾਰਤ ਗਲਾਨਜ਼ਾ ਨੂੰ ਬਾਜ਼ਾਰ 'ਚ ਉਤਾਰ ਚੁੱਕੀ ਹੈ।


ਕੈਲੇਫੋਰਨੀਆ 'ਚ ਭਿਆਨਕ ਅੱਗ, ਲੱਖਾਂ ਏਕੜ ਜੰਗਲ ਸੜ ਕੇ ਸੁਆਹ, ਸੈਂਕੜੇ ਘਰ ਤਬਾਹ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Car loan Information:

Calculate Car Loan EMI