Traffic Challan New Rules : ਜੇਕਰ ਤੁਸੀਂ ਵੀ ਟ੍ਰੈਫਿਕ ਪੁਲਿਸ ਵੱਲੋਂ ਕੱਟੇ ਗਏ ਚਲਾਨਾਂ ਨੂੰ ਹਲਕੇ ਵਿੱਚ ਲੈਂਦੇ ਹੋ ਅਤੇ ਸੋਚਦੇ ਹੋ ਕਿ ਅਦਾਲਤ ਜਾਂ ਲੋਕ ਅਦਾਲਤ ਵਿੱਚ ਜਾ ਕੇ ਮਾਮਲਾ ਨਿਪਟਾ ਲਵਾਂਗੇ, ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਹੈ। ਸਰਕਾਰ ਅਤੇ ਟ੍ਰੈਫਿਕ ਵਿਭਾਗ ਚਲਾਨ ਨਾ ਭਰਨ ਵਾਲਿਆਂ ਅਤੇ ਵਾਰ-ਵਾਰ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਤਿਆਰੀ ਕਰ ਰਹੇ ਹਨ।
ਨਵੇਂ ਪ੍ਰਸਤਾਵਾਂ ਮੁਤਾਬਕ ਹੁਣ ਕੋਈ ਵੀ ਵਿਅਕਤੀ ਸਿੱਧਾ ਕੋਰਟ ਜਾਂ ਲੋਕ ਅਦਾਲਤ ਵਿੱਚ ਜਾ ਕੇ ਆਪਣੇ ਚਲਾਨ ਨੂੰ ਮਨਮਰਜ਼ੀ ਨਾਲ ਚੈਲੈਂਜ ਨਹੀਂ ਕਰ ਸਕੇਗਾ। ਜੇਕਰ ਤੁਸੀਂ ਚਲਾਨ ਨੂੰ ਚੁਣੌਤੀ ਦੇਣਾ ਚਾਹੁੰਦੇ ਹੋ ਜਾਂ ਕਾਨੂੰਨੀ ਰਾਹਤ ਲਈ ਅਪੀਲ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਚਲਾਨ ਦੀ ਕੁੱਲ ਰਕਮ ਦਾ 50 ਫੀਸਦੀ ਹਿੱਸਾ ਅਗਾਊਂ ਜਮ੍ਹਾ ਕਰਵਾਉਣਾ ਪੈ ਸਕਦਾ ਹੈ।
ਸਰਕਾਰ ਦਾ ਸਖ਼ਤ ਕਦਮ
ਸਰਕਾਰ ਦੇ ਇਸ ਕਦਮ ਦਾ ਮੁੱਖ ਮਕਸਦ ਅਦਾਲਤਾਂ ਅਤੇ ਲੋਕ ਅਦਾਲਤਾਂ ਵਿੱਚ ਲੰਬਿਤ ਪਏ ਲੱਖਾਂ ਟ੍ਰੈਫਿਕ ਚਲਾਨਾਂ ਦੇ ਮਾਮਲਿਆਂ ਦਾ ਬੋਝ ਘਟਾਉਣਾ ਹੈ। ਅਕਸਰ ਲੋਕ ਜਾਣਬੁੱਝ ਕੇ ਆਪਣੇ ਈ-ਚਲਾਨਾਂ ਦਾ ਭੁਗਤਾਨ ਨਹੀਂ ਕਰਦੇ ਅਤੇ ਲੋਕ ਅਦਾਲਤ ਵਿੱਚ ਛੂਟ ਮਿਲਣ ਦੀ ਉਡੀਕ ਕਰਦੇ ਰਹਿੰਦੇ ਹਨ। ਨਵੀਂ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਕੇਵਲ ਉਹੀ ਲੋਕ ਅਪੀਲ ਕਰਨਗੇ ,ਜਿਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਚਲਾਨ ਗਲਤ ਤਰੀਕੇ ਨਾਲ ਕੱਟਿਆ ਗਿਆ ਹੈ। ਇਸ ਨਾਲ ਬੇਲੋੜੀਆਂ ਕਾਨੂੰਨੀ ਕਾਰਵਾਈਆਂ ਅਤੇ ਦੇਰੀ 'ਤੇ ਰੋਕ ਲੱਗੇਗੀ।
ਸੈਟਲਮੈਂਟ ਲਈ ਹੋਵੇਗੀ ਨਿਰਧਾਰਿਤ ਸਮਾਂ-ਸੀਮਾ
ਨਵੇਂ ਟ੍ਰੈਫਿਕ ਚਲਾਨ ਫਰੇਮਵਰਕ ਤਹਿਤ ਹਰ ਕਾਰਵਾਈ ਲਈ ਇੱਕ ਨਿਸ਼ਚਿਤ ਸਮਾਂ-ਸੀਮਾ ਤੈਅ ਕੀਤੀ ਜਾ ਰਹੀ ਹੈ।
* ਚਲਾਨ ਜਾਰੀ ਹੋਣ ਤੋਂ ਬਾਅਦ ਵਾਹਨ ਮਾਲਕ ਕੋਲ 45 ਦਿਨ ਹੋਣਗੇ।* ਇਸ ਦੌਰਾਨ ਜਾਂ ਤਾਂ ਜੁਰਮਾਨਾ ਭਰਨਾ ਹੋਵੇਗਾ ਜਾਂ ਡਿਜ਼ਿਟਲ ਗ੍ਰੀਵੈਂਸ ਪੋਰਟਲ 'ਤੇ ਇਤਰਾਜ਼ ਦਰਜ ਕਰਵਾਉਣਾ ਹੋਵੇਗਾ।* ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਚਲਾਨ ਨੂੰ ਸਵੀਕਾਰਿਆ ਹੋਇਆ ਮੰਨ ਲਿਆ ਜਾਵੇਗਾ।* ਇਸ ਤੋਂ ਬਾਅਦ ਭੁਗਤਾਨ ਲਈ 30 ਦਿਨਾਂ ਦਾ ਹੋਰ ਸਮਾਂ ਦਿੱਤਾ ਜਾਵੇਗਾ।* ਜੇਕਰ ਤੁਹਾਡੀ ਸ਼ਿਕਾਇਤ ਰੱਦ ਹੋ ਜਾਂਦੀ ਹੈ ਤਾਂ ਕੋਰਟ ਵਿੱਚ ਅਪੀਲ ਕਰਨ ਲਈ ਪਹਿਲਾਂ ਚਲਾਨ ਦੀ ਅੱਧੀ ਰਕਮ ਜਮ੍ਹਾ ਕਰਵਾਉਣੀ ਪਵੇਗੀ।
ਵਾਰ-ਵਾਰ ਨਿਯਮ ਤੋੜਨ 'ਤੇ ਲਾਇਸੈਂਸ ਹੋ ਸਕਦਾ ਹੈ ਸਸਪੈਂਡ
ਨਵੇਂ ਸਿਸਟਮ ਵਿੱਚ ਸਿਰਫ਼ ਜੁਰਮਾਨੇ ਦੀ ਰਕਮ ਹੀ ਨਹੀਂ, ਸਗੋਂ ਟ੍ਰੈਫਿਕ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਲਈ ਵੀ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਜੇਕਰ ਕੋਈ ਵਾਹਨ ਚਾਲਕ ਇੱਕ ਸਾਲ ਦੇ ਅੰਦਰ 5 ਜਾਂ ਇਸ ਤੋਂ ਵੱਧ ਵਾਰ ਟ੍ਰੈਫਿਕ ਨਿਯਮ ਤੋੜਦਾ ਪਾਇਆ ਜਾਂਦਾ ਹੈ, ਤਾਂ ਉਸਨੂੰ ਸੀਰੀਅਸ ਆਫੈਂਡਰ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ।
ਅਜਿਹੇ ਮਾਮਲਿਆਂ ਵਿੱਚ ਡਰਾਈਵਿੰਗ ਲਾਇਸੈਂਸ ਨੂੰ ਲੰਬੇ ਸਮੇਂ ਲਈ ਸਸਪੈਂਡ ਜਾਂ ਰੱਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬਕਾਇਆ ਚਲਾਨ ਨਾ ਭਰਨ 'ਤੇ ਵਾਹਨ ਦੀ RC ਰਿਨਿਊਅਲ, ਵਾਹਨ ਟ੍ਰਾਂਸਫਰ ਅਤੇ ਡਰਾਈਵਿੰਗ ਲਾਇਸੈਂਸ ਨਾਲ ਜੁੜੀਆਂ ਕਈ ਸਰਕਾਰੀ ਸੇਵਾਵਾਂ ਵੀ ਰੋਕੀਆਂ ਜਾ ਸਕਦੀਆਂ ਹਨ। ਇਸ ਲਈ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਨੂੰ ਹਲਕੇ ਵਿੱਚ ਲੈਂਦੇ ਹੋ, ਤਾਂ ਆਉਣ ਵਾਲੇ ਸਮੇਂ ਵਿੱਚ ਇਹ ਤੁਹਾਡੇ ਲਈ ਮਹਿੰਗਾ ਸਾਬਤ ਹੋ ਸਕਦਾ ਹੈ।
Car loan Information:
Calculate Car Loan EMI