ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਲਗਾਏ ਲਾਕਡਾਊਨ ਕਾਰਨ ਆਟੋ ਉਦਯੋਗ ਨੂੰ ਬਹੁਤ ਨੁਕਸਾਨ ਹੋਇਆ ਹੈ। ਪਿਛਲੇ ਮਹੀਨੇ ਯਾਨੀ ਮਈ 2021 ਵਿੱਚ ਕੰਪਨੀਆਂ ਦੀ ਵਿਕਰੀ ਵਿਚ ਆਈ ਗਿਰਾਵਟ ਤੋਂ ਬਾਅਦ ਹੁਣ ਕੰਪਨੀਆਂ ਆਪਣੀ ਵਿਕਰੀ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਕੰਪਨੀਆਂ ਆਪਣੀ ਕਾਰਾਂ ਉੱਤੇ ਜੂਨ ਵਿੱਚ ਵੱਖ ਵੱਖ ਛੋਟਾਂ ਦੀਆਂ ਪੇਸ਼ਕਸ਼ਾਂ ਕਰ ਰਹੀਆਂ ਹਨ। ਅਸੀਂ ਗੱਲ ਕਰ ਰਹੇ ਹਾਂ ਟਾਟਾ ਮੋਟਰਜ਼ ਬਾਰੇ। ਟਾਟਾ ਇਸ ਮਹੀਨੇ ਚੋਣਵੀਆਂ ਕਾਰਾਂ 'ਤੇ ਛੋਟ ਦੇ ਰਹੀ ਹੈ। ਆਓ ਜਾਣਦੇ ਹਾਂ ਟਾਟਾ ਦੇ ਕਿਸ ਮਾਡਲ 'ਤੇ ਕੰਪਨੀ ਛੋਟ ਦੇ ਰਹੀ ਹੈ।

Tata Tiago
ਜੇ ਤੁਸੀਂ ਇਸ ਮਹੀਨੇ Tata Tiago ਨੂੰ ਆਪਣੇ ਘਰ ਲਿਆਉਂਦੇ ਹੋ, ਤਾਂ ਤੁਹਾਨੂੰ 30,000 ਰੁਪਏ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ। ਕੰਪਨੀ ਇਸ 'ਤੇ 5000 ਰੁਪਏ ਦਾ ਕਾਰਪੋਰੇਟ ਲਾਭ ਵੀ ਦੇ ਰਹੀ ਹੈ। ਇਸ ਟਾਟਾ ਕਾਰ ਦੀ ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

Tata Tigore
ਇਸ ਮਹੀਨੇ Tata Tigore ਨੂੰ ਖਰੀਦਣਾ ਵੀ ਲਾਭਦਾਇਕ ਸੌਦਾ ਸਾਬਤ ਹੋ ਸਕਦਾ ਹੈ। ਜੂਨ ਵਿਚ ਇਸ ਕਾਰ ਨੂੰ ਖਰੀਦਣ 'ਤੇ ਤੁਹਾਨੂੰ 30,000 ਰੁਪਏ ਤਕ ਦਾ ਲਾਭ ਮਿਲ ਸਕਦਾ ਹੈ। ਇਸ ਦੇ ਨਾਲ ਹੀ ਇਸ 'ਤੇ 15,000 ਰੁਪਏ ਦਾ ਕੈਸ਼ਬੈਕ ਵੀ ਉਪਲੱਬਧ ਹੈ। ਇਸ ਦੀ ਕੀਮਤ 5.59 ਲੱਖ ਰੁਪਏ ਹੈ।

Tata Nexon
Tata Nexon ਅਤੇ Tata Nexon EV ਨੂੰ ਜੂਨ 'ਚ ਖਰੀਦਣ ਉਤੇ 15,000 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ। ਜੇ ਤੁਸੀਂ ਇਸ ਮਹੀਨੇ ਇਨ੍ਹਾਂ ਕਾਰਾਂ ਨੂੰ ਆਪਣੇ ਘਰ ਲਿਆਉਂਦੇ ਹੋ ਤਾਂ ਇਹ ਤੁਹਾਡੇ ਲਈ ਸੱਭ ਤੋਂ ਵਧੀਆ ਸੌਦਾ ਸਾਬਤ ਹੋ ਸਕਦਾ ਹੈ।

Tata Harrier
ਇਨ੍ਹਾਂ ਤੋਂ ਇਲਾਵਾ ਕੰਪਨੀ ਵੱਲੋਂ Tata ਦੀ Harrier ਉੱਤੇ 65,000 ਰੁਪਏ ਤੱਕ ਦੀ ਛੋਟ ਵੀ ਦਿੱਤੀ ਜਾ ਰਹੀ ਹੈ। ਇਸ ਵਿੱਚ 40,000 ਰੁਪਏ ਦਾ ਐਕਸਚੇਂਜ ਲਾਭ ਵੀ ਸ਼ਾਮਲ ਹੈ। ਕਾਰ ਦੀ ਕੀਮਤ 14.29 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਇਹ ਕੰਪਨੀ ਆਫਰ ਵੀ ਦੇ ਰਹੀ ਹੈ
Tata ਮੋਟਰਜ਼ ਤੋਂ ਇਲਾਵਾ ਹੌਂਡਾ ਤੇ ਮਾਰੂਤੀ ਸੁਜ਼ੂਕੀ ਵੀ ਆਪਣੇ ਚੋਣਵੇਂ ਮਾਡਲਾਂ 'ਤੇ ਛੋਟ ਦੀ ਪੇਸ਼ਕਸ਼ ਕਰ ਰਹੀਆਂ ਹਨ। ਇਸ ਮਹੀਨੇ ਮਾਰੂਤੀ ਸੁਜ਼ੂਕੀ ਆਲਟੋ ਨੂੰ ਖਰੀਦਣ 'ਤੇ ਲਗਪਗ 39000 ਰੁਪਏ ਦਾ ਫਾਇਦਾ ਮਿਲ ਰਿਹਾ ਹੈ। ਇਸੇ ਤਰ੍ਹਾਂ ਕੰਪਨੀ ਦੇ ਕਈ ਮਾਡਲਾਂ 'ਤੇ ਛੋਟ ਦਿੱਤੀ ਜਾ ਰਹੀ ਹੈ। ਇਸ ਮਹੀਨੇ ਕਾਰ ਖਰੀਦਣਾ ਲਾਭਦਾਇਕ ਸੌਦਾ ਸਾਬਤ ਹੋ ਸਕਦਾ ਹੈ।


Car loan Information:

Calculate Car Loan EMI