ਨਵੀਂ ਦਿੱਲੀ: ਭਾਰਤੀ ਬਾਜ਼ਾਰ ਵਿਚ ਕੰਸੈਪਟ ਐਸਯੂਵੀ ਸੈਗਮੈਂਟ ਵਾਹਨਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਆਕਰਸ਼ਕ ਲੁੱਕ, ਵਧੀਆ ਮਾਈਲੇਜ ਅਤੇ ਘੱਟ ਕੀਮਤ ਕਰਕੇ ਜ਼ਿਆਦਾਤਰ ਲੋਕ ਇਸ ਸੈਗਮੈਂਟ ਦੇ ਵਾਹਨਾਂ ਦੀ ਚੋਣ ਕਰ ਰਹੇ ਹਨ। ਹੁਣ ਇਸ ਸੈਗਮੈਂਟ ਵਿਚ ਤਿੰਨ ਨਵੇਂ ਮਾਡਲ ਜਲਦੀ ਆਉਣ ਜਾ ਰਹੇ ਹਨ, ਜਿਸ ਵਿਚ ਇੱਕ ਆਫਰੋਡਰ ਵੀ ਸ਼ਾਮਲ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਮਹਿੰਦਰਾ ਥਾਰ ਦੀ ਨੈਕਸਟ ਜੈਨਰੇਸ਼ਨ ਮਾਡਲ ਪੇਸ਼ ਕੀਤਾ ਗਿਆ ਹੈ।


1. Mahindra Thar: ਇਸ ਐਸਯੂਵੀ ਦੇ ਨੈਕਸਟ ਜੈਨਰੇਸ਼ਨ ਮਾਡਲ ਵਿੱਚ ਕੰਪਨੀ ਨੇ ਬਹੁਤ ਸਾਰੇ ਵੱਡੇ ਬਦਲਾਅ ਕੀਤੇ ਹਨ, ਜੋ ਇਸਨੂੰ ਪਿਛਲੇ ਮਾਡਲ ਨਾਲੋਂ ਵਧੀਆ ਬਣਾਉਂਦੇ ਹਨ। ਕੰਪਨੀ ਨੇ ਇਸ ਨੂੰ ਪਿਛਲੇ ਮਾਡਲ ਦੀ ਤਰ੍ਹਾਂ ਹੀ ਲੁੱਕ ਦਿੱਤੀ ਹੈ, ਇਸ ਵਿਚ 7 ਸਲੋਟ ਗਰਿੱਲ, ਚੰਕੀ ਵਹਿਲਸ ਅਤੇ ਬੌਕਸੀ ਟੇਲ ਲਾਈਟਾਂ ਹਨ ਜਿਸ ਵਿਚ ਸਰਕੂਲਰ ਹੈੱਡਲਾਈਟਾਂ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਨਵੀਂ 2020 ਮਹਿੰਦਰਾ ਥਾਰ ਨੂੰ ਨਵੇਂ ਲੈਡਰ ਫਰੇਮ ਚੈਚਿਸੀ 'ਤੇ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਸ ਵਿਚ ਕੋਈ ਸਸਪੈਂਸ਼ਨ ਵੀ ਨਹੀਂ ਹੈ। ਕੰਪਨੀ ਨੇ ਇਸ ਐਸਯੂਵੀ ਨੂੰ ਕੁਲ 6 ਰੰਗਾਂ ਨਾਲ ਲਾਂਚ ਕੀਤਾ ਹੈ।

2. Kia Sonet: ਦੱਖਣੀ ਕੋਰੀਆ ਦੀ ਮੋਹਰੀ ਵਾਹਨ ਨਿਰਮਾਤਾ ਕੀਆ ਮੋਟਰਸ ਭਾਰਤੀ ਬਾਜ਼ਾਰ ਵਿਚ ਆਪਣੇ ਤੀਜੇ ਵਾਹਨ ਦੇ ਤੌਰ 'ਤੇ ਸਬ ਫੋਰ ਮੀਟਰ ਦੀ ਕੰਸੈਪਟ ਐਸਯੂਵੀ Kia Sonet ਨੂੰ ਪੇਸ਼ ਕਰਨ ਜਾ ਰਹੀ ਹੈ। ਨਵੀਂ ਕੀਆ ਸੋਨਟ ਕੁੱਲ 8 ਰੰਗਾਂ ਵਿੱਚ ਉਪਲਬਧ ਹੈ, ਜਿਸ ਵਿੱਚ ਸੀਡ ਗੋਲਡ, ਇੰਟੈਲੀਜੈਂਸ ਬਲੂ, ਬਲੈਕ ਪਰਲ, ਗਲੇਸ਼ੀਅਰ ਵ੍ਹਾਈਟ ਪਰਲ, ਗਰੈਵਿਟੀ ਗ੍ਰੇ, ਇਂਟੇਂਸ ਰੈੱਡ, ਸਟੀਲ ਸਿਲਵਰ ਅਤੇ ਕਲੀਅਰ ਵ੍ਹਾਈਟ ਕਲਰ ਸ਼ਾਮਲ ਹਨ। ਇਸ ਵਿਚ ਕੰਪਨੀ ਕੁਨੈਕਟੀਵਿਟੀ ਫੀਟਰਸ ਨੂੰ ਵੀ ਸ਼ਾਮਲ ਕਰ ਸਕਦੀ ਹੈ।

3. Toyota Urban Cruiser: ਇਹ ਐਸਯੂਵੀ Toyota ਅਤੇ Suzuki ਵਿਚਾਲੇ ਹੋਏ ਸਮਝੌਤੇ ਦਾ ਨਤੀਜਾ ਹੈ, ਜਿਸ ਦੇ ਤਹਿਤ ਦੋਵੇਂ ਕੰਪਨੀਆਂ ਨੇ ਆਪਣੇ ਵਾਹਨ ਪਲੇਟਫਾਰਮ ਨੂੰ ਸਾਂਝਾ ਕਰਨ ਦਾ ਵਾਅਦਾ ਕੀਤਾ ਸੀ। ਇਹ ਐਸਯੂਵੀ ਮਾਰੂਤੀ ਸੁਜ਼ੂਕੀ ਦੀ ਵਿਟਾਰਾ ਬ੍ਰੇਜ਼ਾ ਦੇ ਪਲੇਟਫਾਰਮ 'ਤੇ ਵੀ ਬਣਾਈ ਗਈ ਹੈ, ਪਰ ਇਸ ਐਸਯੂਵੀ ਦੀਆਂ ਤਸਵੀਰਾਂ ਹਾਲ ਹੀ ਵਿੱਚ Toyota ਦੀ ਟੈਕਨਾਲੌਜੀ ਵਿੱਚ ਵੇਖੀਆਂ ਗਈਆਂ। Toyota ਨੇ ਇਸ ਐਸਯੂਵੀ ਨੂੰ ਹੋਰ ਵਧੀਆ ਲੁੱਕ ਦਿੱਤੀ ਹੈ ਅਤੇ ਕੰਪਨੀ ਇਸਨੂੰ ਮੋਟਾ ਐਸਯੂਵੀ ਦੀ ਤਰ੍ਹਾਂ ਬਾਜ਼ਾਰ ਵਿੱਚ ਪੇਸ਼ ਕਰੇਗੀ। ਇਸ 'ਚ ਕੰਪਨੀ ਨੇ ਟਵਿਨ ਸਲੋਟ ਗਰਿਲ ਅਤੇ ਐਂਗੂਲਰ ਕ੍ਰੋਮ ਫਰੇਮ ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਇਲਾਵਾ ਇਸ 'ਚ ਦਿੱਤੀ ਗਈ ਸਕਿੱਡ ਪਲੇਟ ਇਸ ਨੂੰ ਪ੍ਰੋਪਰ ਰਫ ਐੱਸਯੂਵੀ ਦੀ ਲੁੱਕ ਦਿੰਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI