ਨਵੀਂ ਦਿੱਲੀ: ਓਲਾ (OLA) ਦੇ ਇਲੈਕਟ੍ਰਿਕ ਸਕੂਟਰ (Electric Scooter) ਦੀ ਸ਼ੁਰੂਆਤ ਇਸ ਮਹੀਨੇ ਹੋ ਸਕਦੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਹ ਸਕੂਟਰ ਆਉਣ ਵਾਲੇ ਦਿਨਾਂ ਵਿਚ ਵਿਕਰੀ ਲਈ ਉਪਲਬਧ ਹੋਵੇਗਾ। ਜੇ ਤੁਸੀਂ ਵੀ ਇਸ ਦੀ ਉਡੀਕ ਕਰ ਰਹੇ ਹੋ ਅਤੇ ਇਸ ਇਲੈਕਟ੍ਰਿਕ ਸਕੂਟਰ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਕੰਪਨੀ ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਬੁੱਕ ਕਰ ਸਕਦੇ ਹੋ। ਕੰਪਨੀ ਦਾ ਦਾਅਵਾ ਹੈ ਕਿ ਇਸ ਸਕੂਟਰ ਨੂੰ ਐਡਵਾਂਸਡ ਫੀਚਰ ਨਾਲ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ।
ਓਲਾ ਦੇ CEO ਨੇ ਕੀਤਾ ਖੁਲਾਸਾ
ਓਲਾ ਦੇ ਸੀਈਓ ਭਾਵਿਸ਼ ਅਗਰਵਾਲ ਨੇ ਬੀਤੇ ਦਿਨੀਂ ਇਸ ਇਲੈਕਟ੍ਰਿਕ ਸਕੂਟਰ ਦੀਆਂ ਕੁਝ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਟਵਿੱਟਰ 'ਤੇ ਪੋਸਟ ਕੀਤਾ ਸੀ ਕਿ ਆਉਣ ਵਾਲੇ ਸਕੂਟਰ ਨੂੰ ਸਭ ਤੋਂ ਵੱਡੀ ਬੂਟ ਸਪੇਸ, ਐਪ ਅਧਾਰਤ ਕੀਲੈੱਸ ਐਕਸੈਸ ਤੇ ਸੈਗਮੈਂਟ-ਪ੍ਰਮੁੱਖ ਰੇਂਜ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਜਾਣਗੀਆਂ। ਤੁਸੀਂ ਇਸ ਸਕੂਟਰ ਨੂੰ ਸਿਰਫ 499 ਰੁਪਏ ਦੇ ਕੇ ਬੁੱਕ ਕਰ ਸਕਦੇ ਹੋ।
18 ਮਿੰਟ ਵਿੱਚ 50 ਪ੍ਰਤੀਸ਼ਤ ਤੱਕ ਹੋ ਜਾਵੇਗਾ ਚਾਰਜ
ਓਲਾ (OLA) ਅਨੁਸਾਰ, ਇਨ੍ਹਾਂ ਇਲੈਕਟ੍ਰਿਕ ਵਾਹਨਾਂ ਨੂੰ ਇੱਕ ਮਜ਼ਬੂਤ ਚਾਰਜਿੰਗ ਨੈਟਵਰਕ ਦੀ ਜ਼ਰੂਰਤ ਹੈ ਅਤੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸਾਡਾ ਹਾਈਪਰ-ਚਾਰਜਰ ਨੈਟਵਰਕ ਸਭ ਤੋਂ ਵੱਡਾ ਚਾਰਜਿੰਗ ਨੈਟਵਰਕ ਹੋਵੇਗਾ; ਜਿਸ ਵਿੱਚ ਦੋ ਪਹੀਆ ਵਾਹਨ ਚਾਰਜ ਕੀਤੇ ਜਾ ਸਕਣਗੇ।
ਇਹ ਚਾਰਜਿੰਗ ਨੈੱਟਵਰਕ ਦੇਸ਼ ਭਰ ਦੇ 400 ਸ਼ਹਿਰਾਂ ਵਿੱਚ ਹੋਵੇਗਾ ਜਿਸ ਵਿਚ ਇਹ ਇਲੈਕਟ੍ਰਿਕ ਸਕੂਟਰ ਚਾਰਜ ਕੀਤੇ ਜਾ ਸਕਣਗੇ। ਇਸ ਵਿਚ 1,00,000 ਚਾਰਜਿੰਗ ਪੁਆਇੰਟ ਹੋਣਗੇ। ਇਹ ਚਾਰਜਿੰਗ ਨੈਟਵਰਕ ਇੰਨਾ ਮਜ਼ਬੂਤ ਹੋਵੇਗਾ ਕਿ ਓਲਾ ਇਲੈਕਟ੍ਰਿਕ ਸਕੂਟਰਾਂ ਨੂੰ ਸਿਰਫ 18 ਮਿੰਟਾਂ ਵਿੱਚ 50 ਪ੍ਰਤੀਸ਼ਤ ਤੱਕ ਚਾਰਜ ਕੀਤਾ ਜਾ ਸਕਦਾ ਹੈ। ਜਿਸ ਤੋਂ ਬਾਅਦ ਇਹ 75 ਕਿਲੋਮੀਟਰ ਤੱਕ ਦੀ ਰੇਂਜ ਦੇਵੇਗਾ। ਕੰਪਨੀ ਨੇ ਹਾਲੇ ਇਸਦੀ ਕੀਮਤ ਬਾਰੇ ਕੁਝ ਨਹੀਂ ਕਿਹਾ ਹੈ।
Bajaj Chetak ਨਾਲ ਹੋਵੇਗਾ ਮੁਕਾਬਲਾ
ਓਲਾ ਇਲੈਕਟ੍ਰਿਕ ਸਕੂਟਰ ਭਾਰਤ ਵਿਚ ਬਜਾਜ ਚੇਤਕ (Bajaj Chetak) ਨਾਲ ਮੁਕਾਬਲਾ ਕਰੇਗਾ। ਇਹ ਸਕੂਟਰ ਬਾਜ਼ਾਰ ਵਿਚ ਦੋ ਵੇਰੀਐਂਟਸ ਵਿਚ ਉਪਲਬਧ ਹੈ। ਇਸ ਦੀ ਕੀਮਤ 1 ਲੱਖ ਰੁਪਏ ਰੱਖੀ ਗਈ ਹੈ। ਇਸ ਸਕੂਟਰ ਵਿਚ 3 ਕਿਲੋਵਾਟ ਸਮਰੱਥਾ ਦਾ ਬੈਟਰੀ ਪੈਕ ਇਸਤੇਮਾਲ ਕੀਤਾ ਗਿਆ ਹੈ। ਇਹ ਇਲੈਕਟ੍ਰਿਕ ਮੋਟਰ 5.36 ਬੀਐਚਪੀ ਪਾਵਰ ਅਤੇ 16 ਐਨਐਮ ਦਾ ਟੌਰਕ ਜਨਰੇਟ ਕਰਦੀ ਹੈ। ਪੂਰੇ ਚਾਰਜ ਤੋਂ ਬਾਅਦ, ਇਹ ਸਕੂਟਰ 95 ਕਿਲੋਮੀਟਰ ਦੀ ਰੇਂਜ ਈਕੋ ਮੋਡ ਵਿੱਚ ਤੇ 85 ਕਿਲੋਮੀਟਰ ਸਪੋਰਟ ਮੋਡ ਵਿੱਚ ਦਿੰਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Car loan Information:
Calculate Car Loan EMI