Tesla First Showroom: ਟੈਸਲਾ ਨੂੰ ਲੈ ਕੇ ਭਾਰਤੀਆਂ ਦੇ ਵਿੱਚ ਕਾਫੀ ਉਤਸ਼ਾਹ ਬਣਿਆ ਹੋਇਆ ਹੈ, ਜਿਸ ਕਰਕੇ ਲੋਕ ਬਹੁਤ ਹੀ ਬੇਸਬਰੀ ਦੇ ਟੈਸਲਾ ਦੇ ਸ਼ੋਅ ਰੂਮ ਓਪਨ ਹੋਣ ਦੀ ਉਡੀਕ ਕਰ ਰਹੇ ਸਨ। ਐਲਨ ਮਸਕ ਦੀ ਕੰਪਨੀ ਟੈਸਲਾ ਅੱਜ 15 ਜੁਲਾਈ ਨੂੰ ਭਾਰਤ 'ਚ ਧਮਾਕੇਦਾਰ ਐਂਟਰੀ ਕਰਨ ਜਾ ਰਹੀ ਹੈ। ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੇਕਸ (BKC) 'ਚ ਅੱਜ ਟੈਸਲਾ ਦਾ ਪਹਿਲਾ ਸ਼ੋਅਰੂਮ ਖੁਲੇਗਾ। ਇੱਥੇ ਟੈਸਲਾ ਦੀਆਂ Model 3, Model Y ਅਤੇ Model X ਵਰਗੀਆਂ ਚੀਨ ਤੋਂ ਆਈਆਂ ਵਧੀਆ ਕਾਰਾਂ ਦੀ ਝਲਕ ਦੇਖਣ ਨੂੰ ਮਿਲੇਗੀ। ਇਸਦੇ ਨਾਲ ਹੀ ਵਿਜ਼ੀਟਰਜ਼ ਨੂੰ ਟੈਸਲਾ ਦੀ ਖਾਸ ਤਕਨਾਲੋਜੀ ਅਤੇ ਫੀਚਰਜ਼ ਬਾਰੇ ਜਾਣਨ ਦਾ ਵੀ ਮੌਕਾ ਮਿਲੇਗਾ।
ਕਿੰਨਾ ਦੇਣਾ ਪਏਗਾ ਕਿਰਾਇਆ?
ਬਾਂਦਰਾ-ਕੁਰਲਾ ਕੰਪਲੇਕਸ ਵਿਚਲੇ 4000 ਵਰਗ ਫੁੱਟ ਰਿਟੇਲ ਸਪੇਸ ਨੂੰ ਕੰਪਨੀ ਨੇ 5 ਸਾਲਾਂ ਲਈ ਲੀਜ਼ 'ਤੇ ਲਿਆ ਹੈ। ਇਸ ਲਈ ਹਰ ਮਹੀਨੇ ਲਗਭਗ 35.26 ਲੱਖ ਰੁਪਏ ਕਿਰਾਇਆ ਦਿੱਤਾ ਜਾਵੇਗਾ। ਹਰ ਸਾਲ ਸ਼ੋਰੂਮ ਦੇ ਕਿਰਾਏ 'ਚ 5 ਫੀਸਦੀ ਵਾਧਾ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ, ਜਿਸ ਨਾਲ ਇਹ ਕਿਰਾਇਆ 5 ਸਾਲਾਂ 'ਚ 43 ਲੱਖ ਰੁਪਏ ਮਹੀਨਾ ਤੱਕ ਪਹੁੰਚ ਸਕਦਾ ਹੈ।
ਕੀ ਭਾਰਤ ਵਿੱਚ ਬਣਨਗੀਆਂ ਟੈਸਲਾ ਦੀਆਂ ਗੱਡੀਆਂ?
ਮੁੰਬਈ ਤੋਂ ਬਾਅਦ ਕੰਪਨੀ ਦਾ ਯੋਜਨਾ ਦਿੱਲੀ ਵਿੱਚ ਇੱਕ ਹੋਰ ਸ਼ੋਅਰੂਮ ਖੋਲ੍ਹਣ ਦੀ ਹੈ। ਪਹਿਲਾਂ ਇਹ ਖ਼ਬਰ ਆਈ ਸੀ ਕਿ ਕੰਪਨੀ ਭਾਰਤ ਵਿੱਚ ਆਪਣਾ ਮੈਨੂਫੈਕਚਰਿੰਗ ਪਲਾਂਟ ਵੀ ਬਣਾਉਣ ਵਾਲੀ ਹੈ, ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੂੰ ਇਸ ਵਿੱਚ ਅਜੇ ਤੱਕ ਕੋਈ ਰੁਚੀ ਨਹੀਂ ਹੈ। ਇਸਦਾ ਮਤਲਬ ਹੈ ਕਿ ਟੈਸਲਾ ਦੀਆਂ ਕਾਰਾਂ ਭਾਰਤ ਵਿੱਚ ਨਹੀਂ ਬਣਨਗੀਆਂ, ਸਗੋਂ ਇਹ ਬਾਹਰੋਂ ਇੰਪੋਰਟ ਕੀਤੀਆਂ ਜਾਣਗੀਆਂ।
ਮਾਡਲ Y
ਅੱਜ ਹੋਣ ਵਾਲੇ ਇਵੈਂਟ ਵਿੱਚ ਕੰਪਨੀ ਆਪਣੀ ਕੰਪੈਕਟ ਕ੍ਰਾਸਓਵਰ ਇਲੈਕਟ੍ਰਿਕ SUV ਮਾਡਲ Y ਨੂੰ ਲਾਂਚ ਕਰੇਗੀ। ਇਹ ਲਾਂਗ ਰੇਂਜ RWD ਅਤੇ ਲਾਂਗ ਰੇਂਜ AWD (ਡਿਊਅਲ ਮੋਟਰ) ਵਰਜਨ ਵਿੱਚ ਉਪਲਬਧ ਹੋਏਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਇੱਕ ਵਾਰੀ ਪੂਰੀ ਤਰ੍ਹਾਂ ਚਾਰਜ ਹੋਣ 'ਤੇ 575 ਕਿਲੋਮੀਟਰ ਤੱਕ ਚੱਲ ਸਕਦੀ ਹੈ। ਅਮਰੀਕਾ ਵਿੱਚ ਇਸ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 46,630 ਡਾਲਰ ਹੈ, ਜਦਕਿ ਭਾਰਤ ਵਿੱਚ ਇਸ ਦੀ ਕੀਮਤ ਲਗਭਗ 48 ਲੱਖ ਰੁਪਏ ਹੋਣ ਦੀ ਉਮੀਦ ਹੈ।
ਟੈਸਲਾ ਮਾਡਲ 3
ਇਸ ਕਾਰ ਵਿੱਚ ਵੀ ਕਈ ਸ਼ਾਨਦਾਰ ਫੀਚਰ ਹਨ। ਇਸਨੂੰ ਸਟੈਂਡਰਡ ਪਲੱਸ ਅਤੇ ਲਾਂਗ ਰੇਂਜ ਵੈਰੀਅੰਟ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟਾਂ ਅਨੁਸਾਰ, ਟੈਸਲਾ ਮਾਡਲ 3 ਦੀ ਮੈਕਸਿਮਮ ਸਪੀਡ 162 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਕਾਰ ਦੀ ਖਾਸ ਗੱਲ ਇਹ ਹੈ ਕਿ ਇਹ 0 ਤੋਂ 100 ਕਿਮੀ/ਘੰਟਾ ਦੀ ਰਫ਼ਤਾਰ ਸਿਰਫ਼ 3 ਸਕਿੰਟ ਵਿੱਚ ਫੜ ਸਕਦੀ ਹੈ। ਅਮਰੀਕਾ ਵਿੱਚ ਟੈਸਲਾ ਮਾਡਲ 3 ਦੀ ਕੀਮਤ 29,990 ਡਾਲਰ (ਲਗਭਗ 25.99 ਲੱਖ ਰੁਪਏ) ਹੈ, ਜਦਕਿ ਭਾਰਤ ਵਿੱਚ ਇਹ ਦੀ ਕੀਮਤ ਲਗਭਗ 29.79 ਲੱਖ ਰੁਪਏ ਹੋਣ ਦੀ ਉਮੀਦ ਹੈ।
ਟੈਸਲਾ ਮਾਡਲ X
ਇਹ ਇੱਕ ਇਲੈਕਟ੍ਰਿਕ SUV ਹੈ, ਜੋ ਇੱਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ 'ਤੇ 560 ਕਿਲੋਮੀਟਰ ਤੋਂ ਵੱਧ ਦੂਰੀ ਤੈਅ ਕਰ ਸਕਦੀ ਹੈ। ਇਸ ਵਿੱਚ 7 ਲੋਕਾਂ ਲਈ ਬੈਠਣ ਦੀ ਵਧੀਆ ਵਿਵਸਥਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਗੱਡੀ ਇੱਕ ਵਾਰ ਫੁੱਲ ਚਾਰਜ ਹੋਣ 'ਤੇ 381 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਸਫ਼ਰ ਕਰ ਸਕਦੀ ਹੈ। ਇਸ ਦੀ ਸ਼ੁਰੂਆਤੀ ਕੀਮਤ ਲਗਭਗ 48 ਲੱਖ ਰੁਪਏ ਹੈ, ਜਦਕਿ ਟੌਪ ਮਾਡਲ ਦੀ ਕੀਮਤ 83 ਲੱਖ ਰੁਪਏ ਤੱਕ ਜਾਂਦੀ ਹੈ। ਟੈਕਸ ਸਮੇਤ ਭਾਰਤ ਵਿੱਚ ਇਹ ਦੀ ਕੀਮਤ 1 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ।
Car loan Information:
Calculate Car Loan EMI