Motor Vehicle Act: ਹੁਣ ਤੱਕ ਦੇਖਣ-ਸੁਣਨ 'ਚ ਆਇਆ ਸੀ ਕਿ ਜੇਕਰ ਕਿਸੇ ਡਰਾਈਵਰ ਦੇ ਕਾਗਜ਼ਾਤ ਪੂਰੇ ਹੋਣ ਤਾਂ ਉਸ ਦਾ ਟ੍ਰੈਫ਼ਿਕ ਪੁਲਿਸ ਚਲਾਨ ਨਹੀਂ ਕੱਟ ਸਕਦੀ। ਹੁਣ ਜੇਕਰ ਤੁਹਾਡੇ ਕੋਲ ਡਰਾਈਵਿੰਗ ਅਤੇ ਵਾਹਨ ਨਾਲ ਸਬੰਧਤ ਸਾਰੇ ਦਸਤਾਵੇਜ਼ ਹਨ। ਫਿਰ ਵੀ ਟ੍ਰੈਫਿਕ ਪੁਲਿਸ ਤੁਹਾਡਾ 2000 ਰੁਪਏ ਦਾ ਚਲਾਨ ਕੱਟ ਸਕਦੀ ਹੈ। ਜਾਣੋ ਅਜਿਹਾ ਕਿਉਂ ਤੇ ਕਿਵੇਂ ਸੰਭਵ ਹੈ?
ਇਸ ਸਵਾਲ ਦਾ ਜਵਾਬ ਦਿੰਦਾ ਹੈ ਨਵਾਂ ਟਰਾਂਸਪੋਰਟ ਕਾਨੂੰਨ। ਦਰਅਸਲ, ਮੋਟਰ ਵਹੀਕਲ ਐਕਟ ਦੇ ਤਹਿਤ ਜੇਕਰ ਤੁਸੀਂ ਵਾਹਨ ਦੇ ਕਾਗਜ਼ਾਤ ਚੈੱਕ ਕਰਦੇ ਸਮੇਂ ਕਿਸੇ ਟ੍ਰੈਫਿਕ ਪੁਲਿਸ ਵਾਲੇ ਨਾਲ ਦੁਰਵਿਵਹਾਰ ਕਰਦੇ ਹੋ ਤਾਂ ਨਿਯਮ-179 ਐਮਵੀਏ ਦੇ ਅਨੁਸਾਰ ਉਸ ਕੋਲ ਤੁਹਾਡਾ 2000 ਰੁਪਏ ਦਾ ਚਲਾਨ ਕੱਟਣ ਦਾ ਅਧਿਕਾਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬਦਲਿਆ ਹੋਇਆ (Motor Vehicle Act) ਬਹੁਤ ਕੁਝ ਸਪਸ਼ਟ ਰੂਪ 'ਚ ਦਰਸਾਉਂਦਾ ਹੈ।
ਜਿਸ ਅਨੁਸਾਰ ਹੁਣ ਤੁਹਾਡੇ ਕੋਲ ਸਿਰਫ਼ ਕਾਗਜ਼ਾਤ, ਡਰਾਈਵਿੰਗ ਲਾਇਸੈਂਸ ਅਤੇ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਸਿਰ 'ਤੇ ਹੈਲਮੇਟ ਪਾਉਣਾ ਇਸ ਗੱਲ ਦਾ ਗਵਾਹ ਨਹੀਂ ਹੈ ਕਿ ਤੁਸੀਂ ਟ੍ਰੈਫਿਕ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹੋ। ਇਸ ਸਭ ਤੋਂ ਬਾਅਦ ਇਹ ਕਾਰਨ ਵੀ ਜਾਣਨ ਦੀ ਲੋੜ ਹੈ ਕਿ ਦੋਪਹੀਆ ਵਾਹਨ ਚਾਲਕਾਂ ਦੇ ਚਲਾਨ ਕਿਉਂ ਕੱਟੇ ਜਾ ਸਕਦੇ ਹਨ? ਦਰਅਸਲ, ਮੋਟਰ ਵਹੀਕਲ ਐਕਟ ਦੀ ਇਕ ਧਾਰਾ ਹੈ 179 MVACT, ਜਿਸ ਤਹਿਤ ਟ੍ਰੈਫ਼ਿਕ ਪੁਲਿਸ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਭਾਵੇਂ ਦੋਪਹੀਆ ਵਾਹਨ ਚਾਲਕ ਕੋਲ ਸਾਰੇ ਦਸਤਾਵੇਜ਼ ਮੌਜੂਦ ਹੋਣ, ਇਸ ਤੋਂ ਬਾਅਦ ਵੀ ਜੇਕਰ ਕੋਈ ਵਾਹਨ ਚਾਲਕ ਸੜਕ 'ਤੇ ਟ੍ਰੈਫ਼ਿਕ ਪੁਲਿਸ ਨਾਲ ਉਲਝਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾ ਸਕਦਾ ਹੈ।
ਟ੍ਰੈਫਿਕ ਕੋਰਟ 'ਚ ਹੋਵੇਗੀ ਅਜਿਹੇ ਮਾਮਲੇ ਦੀ ਸੁਣਵਾਈ
ਇਸ ਧਾਰਾ ਤਹਿਤ ਟ੍ਰੈਫ਼ਿਕ ਪੁਲਿਸ ਕੋਲ ਅਧਿਕਾਰ ਹੈ ਕਿ ਉਹ ਸੜਕ 'ਤੇ ਝਗੜਾ ਕਰਨ ਵਾਲੇ ਵਾਹਨ ਚਾਲਕ ਦਾ 2 ਹਜ਼ਾਰ ਰੁਪਏ ਦਾ ਚਲਾਨ ਕੱਟ ਸਕਦਾ ਹੈ। ਫਿਰ ਵੀ ਜੇਕਰ ਕੋਈ ਵਾਹਨ ਚਾਲਕ ਟ੍ਰੈਫ਼ਿਕ ਪੁਲਿਸ ਦੇ ਇਸ ਫ਼ੈਸਲੇ ਤੋਂ ਅਸੰਤੁਸ਼ਟ ਹੈ ਤਾਂ ਉਹ ਕੱਟੇ ਗਏ ਚਲਾਨ ਖ਼ਿਲਾਫ਼ ਅਪੀਲ ਲਈ ਅਦਾਲਤ ਤੱਕ ਪਹੁੰਚ ਕਰ ਸਕਦਾ ਹੈ। ਫਿਰ ਅਦਾਲਤ ਤੈਅ ਕਰੇਗੀ ਕਿ ਚਲਾਨ ਕੱਟਣ ਵਾਲੇ ਡਰਾਈਵਰ ਅਤੇ ਟ੍ਰੈਫ਼ਿਕ ਪੁਲਿਸ ਵਾਲੇ ਵਿਚਕਾਰ ਕੌਣ ਸਹੀ ਅਤੇ ਕੌਣ ਗਲਤ ਹੈ। ਟ੍ਰੈਫ਼ਿਕ ਅਦਾਲਤ ਨੂੰ ਚਲਾਨ ਨੂੰ ਪੂਰੀ ਤਰ੍ਹਾਂ ਮੁਆਫ਼ ਕਰਨ, ਚਲਾਨ ਦੀ ਰਕਮ ਨੂੰ ਅੱਧਾ ਕਰਨ ਜਾਂ ਚਲਾਨ ਦੀ ਰਕਮ ਵਧਾਉਣ ਦਾ ਅਧਿਕਾਰ ਹੋਵੇਗਾ। ਅਦਾਲਤ ਦਾ ਹੁਕਮ ਵਾਹਨ ਮਾਲਕ ਅਤੇ ਟ੍ਰੈਫ਼ਿਕ ਪੁਲਿਸ ਲਈ ਸਭ ਤੋਂ ਅਹਿਮ ਹੋਵੇਗਾ।
ਹੁਣ ਤੋਂ ਮੋਟਰ ਵਹੀਕਲ ਐਕਟ ਦੀ ਧਾਰਾ-194ਡੀ ਤਹਿਤ ਕੱਟਿਆ ਜਾਵੇਗਾ ਚਲਾਨ
ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਹੁਣ ਤੱਕ ਦੋਪਹੀਆ ਵਾਹਨ ਚਾਲਕ ਟ੍ਰੈਫ਼ਿਕ ਪੁਲੀਸ ਦੀਆਂ ਅੱਖਾਂ 'ਚ ਧੂੜ ਪਾਉਣ ਲਈ ਸਿਰ 'ਤੇ ਹੈਲਮਟ ਪਾ ਲੈਂਦੇ ਸਨ। ਉਸ ਹੈਲਮੇਟ ਨੂੰ ਹਾਦਸੇ ਸਮੇਂ ਸਿਰ 'ਤੇ ਰੋਕੇ ਰਹਿਣ ਲਈ ਲੱਗਣ ਵਾਲੀ ਕਲਿੱਪ (ਜੋ ਡਰਾਈਵਰ ਦੀ ਗਰਦਨ ਦੁਆਲੇ ਹੁੰਦੀ ਹੈ) ਨੂੰ ਨਹੀਂ ਲਗਾਉਂਦੇ ਸਨ। ਇਹ ਕਹਿ ਕੇ ਕਿ ਕਲਿੱਪ ਉਸ ਨੂੰ ਜਾਂ ਉਸ ਦੇ (ਡਰਾਈਵਰ) ਦੇ ਗਲੇ ਨੂੰ ਤਕਲੀਫ਼ ਦਿੰਦੀ ਹੈ। ਹੁਣ ਅਜਿਹਾ ਨਹੀਂ ਚੱਲੇਗਾ।
ਹੁਣ ਜੇਕਰ ਕੋਈ ਦੋਪਹੀਆ ਵਾਹਨ ਚਾਲਕ ਹੈਲਮੇਟ ਦੀ ਕਲਿੱਪ ਨਹੀਂ ਲਗਾਵੇਗਾ ਤਾਂ ਟ੍ਰੈਫ਼ਿਕ ਪੁਲਿਸ 1000 ਰੁਪਏ ਦਾ ਚਲਾਨ ਕੱਟ ਸਕਦੀ ਹੈ। ਇਹ ਚਲਾਨ ਮੋਟਰ ਵਹੀਕਲ ਐਕਟ ਦੀ ਧਾਰਾ 194D ਤਹਿਤ ਕੱਟਿਆ ਜਾਵੇਗਾ। ਧਾਰਾ 194 ਡੀ ਦੇ ਤਹਿਤ ਟ੍ਰੈਫ਼ਿਕ ਪੁਲਿਸ ਦੋਪਹੀਆ ਵਾਹਨ ਚਾਲਕ ਦਾ ਚਲਾਨ ਕੱਟ ਸਕਦੀ ਹੈ ਭਾਵੇਂ ਉਸ ਦਾ ਹੈਲਮੇਟ ਲੋਕਲ ਮੇਡ (ਘਟੀਆ ਗੁਣਵੱਤਾ ਦਾ ਬਣਿਆ) ਹੋਵੇ। ਉਦੋਂ ਵੀ 1000 ਰੁਪਏ ਦਾ ਹੀ ਚਲਾਨ ਕੱਟਿਆ ਜਾਵੇਗਾ।
Car loan Information:
Calculate Car Loan EMI