Tyre Vent Spews: ਜਦੋਂ ਵੀ ਤੁਸੀਂ ਨਵਾਂ ਟਾਇਰ ਖਰੀਦਦੇ ਹੋ ਤਾਂ ਤੁਸੀਂ ਇਸ ਦੇ ਉੱਪਰ ਰਬੜ ਦੇ ਛੋਟੇ ਵਾਲ ਜ਼ਰੂਰ ਦੇਖੇ ਹੋਣਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਕੰਮ ਕੀ ਹੈ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਟਾਇਰ 'ਤੇ ਛੋਟੇ-ਛੋਟੇ ਵਾਲ ਕਿਉਂ ਹੁੰਦੇ ਹਨ, ਇਸ ਦੇ ਕੀ ਕਾਰਨ ਹਨ ਅਤੇ ਕੀ ਫ਼ਾਇਦੇ ਹਨ? ਬਹੁਤ ਸਾਰੇ ਲੋਕ ਇਸ ਨੂੰ ਚੰਗੀ ਸੜਕ ਦੀ ਪਕੜ ਅਤੇ ਵਾਹਨ ਦੀ ਮਾਈਲੇਜ਼ ਨਾਲ ਜੋੜਦੇ ਹਨ, ਪਰ ਅਸਲ 'ਚ ਅਜਿਹਾ ਨਹੀਂ ਹੈ। ਇਨ੍ਹਾਂ ਨੂੰ ਗੇਟ ਮਾਰਕਸ, ਸਪ੍ਰੂ ਨਬਸ, ਟਾਇਰ ਨਿਬਸ, ਨਿਪਰਸ ਜਾਂ ਵੈਂਟ ਸਪਿਊਜ਼ ਵਜੋਂ ਵੀ ਜਾਣਿਆ ਜਾਂਦਾ ਹੈ।


ਕੀ ਹੁੰਦਾ ਹੈ ਵੈਂਟ ਸਪਿਊਜ਼ ਦਾ ਕੰਮ?


ਅਸਲ 'ਚ ਵੈਂਟ ਸਪਿਊਜ਼ ਦਾ ਟਾਇਰ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਇਸ ਦਾ ਟਾਇਰ ਦੀ ਮਜ਼ਬੂਤ ਪਕੜ ਜਾਂ ਚੰਗੀ ਮਾਈਲੇਜ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਉਨ੍ਹਾਂ ਨੂੰ ਛੱਡ ਸਕਦੇ ਹੋ ਜਾਂ ਆਪਣੀ ਮਰਜ਼ੀ ਅਨੁਸਾਰ ਹਟਾ ਸਕਦੇ ਹੋ, ਕਿਉਂਕਿ ਇਸ ਨਾਲ ਟਾਇਰ ਨੂੰ ਕੋਈ ਫ਼ਾਇਦਾ ਜਾਂ ਨੁਕਸਾਨ ਨਹੀਂ ਹੁੰਦਾ।


ਫਿਰ ਟਾਇਰਾਂ 'ਤੇ ਵੈਂਟ ਸਪਿਊਜ਼ ਕਿਉਂ ਦਿੱਤੇ ਜਾਂਦੇ ਹਨ?


ਜਦੋਂ ਇਹ ਟਾਇਰ ਕਿਸੇ ਕੰਮ ਦੇ ਨਹੀਂ ਹਨ ਤਾਂ ਫਿਰ ਕਿਉਂ ਦਿੱਤੇ ਜਾਂਦੇ ਹਨ? ਇਹ ਸਵਾਲ ਤੁਹਾਡੇ ਮਨ 'ਚ ਜ਼ਰੂਰ ਆਇਆ ਹੋਵੇਗਾ। ਪਰ ਅਸਲ 'ਚ ਇਹ ਜਾਣਬੁੱਝ ਕੇ ਨਹੀਂ ਬਣਾਇਆ ਗਿਆ ਹੈ ਸਗੋਂ ਇਹ ਟਾਇਰ ਬਣਾਉਣ ਦੀ ਪ੍ਰਕਿਰਿਆ ਦੌਰਾਨ ਟਾਇਰ 'ਤੇ ਹੀ ਬਣ ਜਾਂਦਾ ਹੈ। ਅਸਲ 'ਚ ਟਾਇਰ ਬਣਾਉਣ ਦੀ ਪ੍ਰਕਿਰਿਆ ਵਿੱਚ, ਪਿਘਲੇ ਹੋਏ ਰਬੜ ਨੂੰ ਸਾਂਚੇ 'ਚ ਇੰਜੈਕਟ ਕੀਤਾ ਜਾਂਦਾ ਹੈ, ਜਿਸ 'ਚ ਹਵਾ ਨਾ ਰੁਕੇ, ਇਸ ਦੇ ਲਈ ਵੈਂਟ ਦਿੱਤੇ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਰਬੜ ਅਤੇ ਟਾਇਰ ਦੇ ਮੋਲਡ 'ਚ ਥੋੜ੍ਹੀ ਜਿਹੀ ਹਵਾ ਵੀ ਨਹੀਂ ਰਹਿਣੀ ਚਾਹੀਦੀ। ਇਸ ਨਾਲ ਟਾਇਰ ਦੀ ਗੁਣਵੱਤਾ ਖਰਾਬ ਹੋ ਸਕਦੀ ਹੈ। ਇਸ ਨੂੰ ਛੱਡਣ ਲਈ ਵੈਂਟ ਬਣਾਏ ਜਾਂਦੇ ਹਨ, ਜਿਸ ਕਾਰਨ ਥੋੜੀ ਬਹੁਤ ਰਬੜ ਵੀ ਬਾਹਰ ਆ ਜਾਂਦੀ ਹੈ ਅਤੇ ਇਹ ਸਪਿਊਜ਼ ਵਜੋਂ ਦਿਖਾਈ ਦਿੰਦੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Car loan Information:

Calculate Car Loan EMI