UPI Payment New Rules : ਪੈਟਰੋਲ ਅਤੇ ਡੀਜ਼ਲ ਭਰਵਾਉਣ ਵਾਲੇ ਗਾਹਕਾਂ ਲਈ UPI Payment ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। 2,000 ਰੁਪਏ ਤੋਂ ਵੱਧ ਦੇ ਕੁਝ Merchant UPI Transactions ’ਤੇ ਲਾਗੂ ਹੋਣ ਵਾਲੇ ਨਵੇਂ ਚਾਰਜ ਨੂੰ ਲੈ ਕੇ ਪੈਟਰੋਲ ਪੰਪ ਡੀਲਰਾਂ ਨੇ ਚਿੰਤਾ ਜਤਾਈ ਹੈ। ਡੀਲਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਵੱਡੀਆਂ UPI ਪੇਮੈਂਟਾਂ ’ਤੇ ਵਾਧੂ ਫੀਸ ਦੇਣੀ ਪਈ ਤਾਂ ਉਹ ਅਜਿਹੀਆਂ ਪੇਮੈਂਟਾਂ ਸਵੀਕਾਰ ਕਰਨ ਤੋਂ ਇਨਕਾਰ ਕਰ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਨਵੀਂ ਵਿਵਸਥਾ 15 ਅਕਤੂਬਰ 2026 ਤੋਂ ਲਾਗੂ ਹੋਣੀ ਹੈ। ਇਸ ਤਹਿਤ 2,000 ਰੁਪਏ ਤੱਕ ਦੀ UPI ਪੇਮੈਂਟ ’ਤੇ ਇਹ MDR ਲਾਗੂ ਨਹੀਂ ਹੋਵੇਗਾ, ਜਦਕਿ 2,000 ਰੁਪਏ ਤੋਂ ਵੱਧ ਦੇ ਫਿਊਲ ਟ੍ਰਾਂਜ਼ੈਕਸ਼ਨ ’ਤੇ ਪੈਟਰੋਲ ਪੰਪ ਲਈ 5 ਰੁਪਏ ਦਾ ਫਲੈਟ MDR ਲਾਗੂ ਹੋਣ ਦੀ ਗੱਲ ਹੈ। NPCI ਵੱਲੋਂ ਵੀ ਫਿਊਲ ਪੇਮੈਂਟ ਨਾਲ ਸਬੰਧਤ ਇਸ ਚਾਰਜ ਦੀ ਜਾਣਕਾਰੀ ਦਿੱਤੀ ਗਈ ਹੈ।
ਡੀਲਰ ਕਿਉਂ ਕਰ ਰਹੇ ਵਿਰੋਧ?
ਪੈਟਰੋਲ ਪੰਪ ਡੀਲਰਾਂ ਦਾ ਤਰਕ ਹੈ ਕਿ ਉਨ੍ਹਾਂ ਦਾ ਕਾਰੋਬਾਰ ਪਹਿਲਾਂ ਹੀ ਘੱਟ ਮਾਰਜਿਨ ’ਤੇ ਚੱਲਦਾ ਹੈ। ਉਨ੍ਹਾਂ ਮੁਤਾਬਕ ਪੈਟਰੋਲ ਅਤੇ ਡੀਜ਼ਲ ’ਤੇ ਉਨ੍ਹਾਂ ਨੂੰ ਲਗਭਗ ₹2.40 ਤੋਂ ₹3.40 ਪ੍ਰਤੀ ਲੀਟਰ ਤੱਕ ਮਾਰਜਿਨ ਮਿਲਦਾ ਹੈ। ਅਜਿਹੇ ਵਿੱਚ ਵੱਡੀ UPI ਪੇਮੈਂਟ ’ਤੇ ₹5 ਦੀ ਫੀਸ ਉਨ੍ਹਾਂ ਦੇ ਖਰਚ ਨੂੰ ਵਧਾ ਸਕਦੀ ਹੈ। ਡੀਲਰ ਇਹ ਵੀ ਕਹਿੰਦੇ ਹਨ ਕਿ ਉਹ ਆਮ ਦੁਕਾਨਦਾਰਾਂ ਵਾਂਗ ਫਿਊਲ ਦੀ ਕੀਮਤ ਆਪਣੀ ਮਰਜ਼ੀ ਨਾਲ ਨਹੀਂ ਵਧਾ ਸਕਦੇ। ਇਸ ਲਈ ਡਿਜੀਟਲ ਪੇਮੈਂਟ ਦੀ ਵਾਧੂ ਲਾਗਤ ਗਾਹਕਾਂ ਤੋਂ ਸਿੱਧੀ ਵਸੂਲ ਕਰਨਾ ਵੀ ਉਨ੍ਹਾਂ ਲਈ ਆਸਾਨ ਨਹੀਂ ਹੈ।
ਗਾਹਕਾਂ ’ਤੇ ਕੀ ਹੋਵੇਗਾ ਅਸਰ?
ਫਿਲਹਾਲ MDR ਗਾਹਕ ਤੋਂ ਵੱਖਰੇ ਤੌਰ ’ਤੇ ਵਸੂਲਣ ਲਈ ਨਹੀਂ ਹੈ ਪਰ ਜੇ ਡੀਲਰ 2,000 ਰੁਪਏ ਤੋਂ ਵੱਧ ਦੀ UPI ਪੇਮੈਂਟ ਲੈਣੀ ਬੰਦ ਕਰਦੇ ਹਨ ਤਾਂ ਵੱਡੀ ਫਿਊਲ ਖਰੀਦ ਲਈ ਗਾਹਕਾਂ ਨੂੰ ਕੈਸ਼ ਰੱਖਣਾ ਪੈ ਸਕਦਾ ਹੈ। ਮਿਸਾਲ ਵਜੋਂ 3,000 ਰੁਪਏ ਦਾ ਪੈਟਰੋਲ ਭਰਵਾਉਣ ’ਤੇ ਪੰਪ UPI ਦੀ ਬਜਾਏ ਕੈਸ਼ ਭੁਗਤਾਨ ਦੀ ਮੰਗ ਕਰ ਸਕਦਾ ਹੈ।
ਹਾਲਾਂਕਿ, ਇਹ ਡੀਲਰਾਂ ਵੱਲੋਂ ਦਿੱਤੀ ਗਈ ਚੇਤਾਵਨੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਦੇਸ਼ ਦੇ ਸਾਰੇ ਪੈਟਰੋਲ ਪੰਪਾਂ ਨੇ UPI ਪੇਮੈਂਟ ਲੈਣੀ ਬੰਦ ਕਰ ਦਿੱਤੀ ਹੈ। ਪੈਟਰੋਲੀਅਮ ਡੀਲਰ ਸੰਗਠਨ ਸਰਕਾਰ ਅਤੇ ਤੇਲ ਕੰਪਨੀਆਂ ਤੋਂ ਪੈਟਰੋਲ ਪੰਪਾਂ ਨੂੰ ਇਸ MDR ਤੋਂ ਪੂਰੀ ਛੋਟ ਦੇਣ ਦੀ ਮੰਗ ਕਰ ਰਹੇ ਹਨ।
Car loan Information:
Calculate Car Loan EMI