World's Most Expensive Car Tyres Price: ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਾਰ ਦੇ ਟਾਇਰ ਸੈੱਟ (ਚਾਰ ਟਾਇਰਾਂ) ਦੀ ਕੀਮਤ 'ਤੇ ਕਦੇ ਫਰਾਰੀ ਕਾਰ ਖਰੀਦੀ ਜਾ ਸਕਦੀ ਹੈ? ਤੁਹਾਨੂੰ ਇਹ ਸੁਣ ਕੇ ਯਕੀਨਨ ਥੋੜ੍ਹਾ ਅਜੀਬ ਲੱਗੇਗਾ। ਤੁਹਾਨੂੰ ਪਹਿਲਾਂ ਤਾਂ ਇਸ 'ਤੇ ਵਿਸ਼ਵਾਸ ਵੀ ਨਹੀਂ ਹੋਵੇਗਾ ਪਰ ਇਹ ਬਿਲਕੁਲ ਸਹੀ ਹੈ। ਦੁਨੀਆ ਦੇ ਸਭ ਤੋਂ ਮਹਿੰਗੇ ਟਾਇਰ ਸੈੱਟ ਦੀ ਕੀਮਤ 'ਚ ਤੁਹਾਨੂੰ ਫਰਾਰੀ ਜ਼ਰੂਰ ਮਿਲੇਗੀ ਕਿਉਂਕਿ ਦੁਨੀਆ ਦਾ ਸਭ ਤੋਂ ਮਹਿੰਗਾ ਟਾਇਰ ਸੈੱਟ ਲਗਪਗ 4 ਕਰੋੜ ਰੁਪਏ 'ਚ ਵਿਕਦਾ ਹੈ। ਭਾਰਤ 'ਚ ਫਰਾਰੀ ਦੀ ਕੀਮਤ ਲਗਪਗ 3.5 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ।


ਦੁਨੀਆ ਦੇ ਸਭ ਤੋਂ ਮਹਿੰਗੇ ਟਾਇਰ


ਅਸੀਂ ਜਿਨ੍ਹਾਂ ਟਾਇਰਾਂ ਦੀ ਗੱਲ ਕਰ ਰਹੇ ਹਾਂ, ਉਹ ਦੁਨੀਆ ਦੇ ਸਭ ਤੋਂ ਮਹਿੰਗੇ ਟਾਇਰ ਹਨ। ਇੱਕ ਟਾਇਰ ਦੀ ਕੀਮਤ 1 ਕਰੋੜ ਰੁਪਏ ਹੈ। ਅਜਿਹੇ 'ਚ ਕਾਰ ਦੇ ਟਾਇਰਾਂ ਦੇ ਸੈੱਟ ਦੀ ਕੀਮਤ 4 ਕਰੋੜ ਰੁਪਏ ਬਣਦੀ ਹੈ। ਕਾਰ ਦੇ ਟਾਇਰਾਂ ਦਾ ਇਹ ਸੈੱਟ ਸਾਲ 2016 ਵਿੱਚ ਦੁਬਈ ਵਿੱਚ ਖਰੀਦਿਆ ਤੇ ਵੇਚਿਆ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਟਾਇਰਾਂ ਵਜੋਂ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਸੀ। ਇਸ ਨੂੰ ਗਿਨੀਜ਼ ਵਰਲਡ ਰਿਕਾਰਡ ਵਿੱਚ "ਵਿਸ਼ਵ ਦੇ ਸਭ ਤੋਂ ਮਹਿੰਗੇ ਟਾਇਰਾਂ ਦਾ ਸੈੱਟ" ਦਾ ਨਾਂ ਦਿੱਤਾ ਗਿਆ ਹੈ।


ਭਾਰਤੀ ਮੂਲ ਦੇ ਵਿਅਕਤੀ ਦੀ ਕੰਪਨੀ ਨੇ ਬਣਾਏ ਸੀ ਟਾਇਰ


ਇਹ ਟਾਇਰ ਦੁਬਈ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਕੰਪਨੀ Z ਟਾਇਰਸ ਨੇ ਬਣਾਏ ਸਨ। ਟਾਇਰਾਂ ਨੂੰ 24 ਕੈਰੇਟ ਸੋਨੇ ਨਾਲ ਸੁਨਹਿਰੀ ਤੇ ਹੀਰਿਆਂ ਨਾਲ ਜੜੇ ਹੋਏ ਹਨ। ਇਨ੍ਹਾਂ ਨੂੰ ਦੁਬਈ ਵਿੱਚ ਡਿਜ਼ਾਈਨ ਕੀਤਾ ਗਿਆ ਸੀ ਪਰ ਟਾਇਰਾਂ ਨੂੰ ਸਜਾਉਣ ਲਈ ਇਟਲੀ ਦੇ ਗਹਿਣੇ ਨਿਰਮਾਤਾਵਾਂ ਤੋਂ ਮਦਦ ਲਈ ਗਈ ਸੀ। ਹਾਲਾਂਕਿ ਬਾਅਦ 'ਚ ਇਨ੍ਹਾਂ ਨੂੰ ਵਿਕਰੀ ਲਈ ਦੁਬਈ ਲਿਆਂਦਾ ਗਿਆ। ਅਬੂ ਧਾਬੀ ਵਿੱਚ ਰਾਸ਼ਟਰਪਤੀ ਮਹਿਲ ਵਿੱਚ ਗਹਿਣਿਆਂ ਦਾ ਕੰਮ ਕਰਨ ਵਾਲੇ ਕਾਰੀਗਰਾਂ ਦੀ ਮਦਦ ਨਾਲ ਟਾਇਰਾਂ ਦੀ ਸੁਨਹਿਰੀ ਕੀਤੀ ਗਈ ਸੀ।


4.01 ਕਰੋੜ ਰੁਪਏ 'ਚ ਵੇਚਿਆ ਗਿਆ


ਪੂਰੀ ਦੁਨੀਆ ਵਿੱਚ ਇਨ੍ਹਾਂ ਵਰਗੇ ਹੋਰ ਕੋਈ ਟਾਇਰ ਨਹੀਂ ਹਨ। ਇਹ ਦੁਬਈ ਵਿੱਚ REIFEN ਵਪਾਰ ਮੇਲੇ ਵਿੱਚ 2.2 ਮਿਲੀਅਨ ਦਿਰਹਮ (USD 600,000 ਜਾਂ 4.01 ਕਰੋੜ ਰੁਪਏ) ਵਿੱਚ ਵੇਚਿਆ ਗਿਆ ਸੀ।



ਇਹ ਵੀ ਪੜ੍ਹੋ: Punjab Election: ਕੈਪਟਨ ਮਗਰੋਂ ਢੀਂਡਸਾ ਵੀ ਤੁਰੇ ਬੀਜੇਪੀ ਦੇ ਰਾਹ, ਗੱਠਜੋੜ ਦੀ ਤਿਆਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI