ਚੰਡੀਗੜ੍ਹ: ਹਰੇਕ ਵਿਅਕਤੀ ਵੱਧ ਮਾਈਲੇਜ ਵਾਲੀ ਦਮਦਾਰ ਪਰ ਘੱਟ ਕੀਮਤ ਵਾਲੀ ਕਾਰ ਹੀ ਖ਼ਰੀਦਣੀ ਚਾਹੁੰਦਾ ਹੈ। ਇਸ ਵੇਲੇ ਭਾਰਤ ਦੇ ਬਾਜ਼ਾਰ ’ਚ ਅਜਿਹੀਆਂ ਬਹੁਤ ਸਾਰੀਆਂ ਕਾਰਾਂ ਮੌਜੂਦ ਹਨ; ਜਿਨ੍ਹਾਂ ਉੱਤੇ 60 ਹਜ਼ਾਰ ਰੁਪਏ ਤੱਕ ਦੀ ਛੋਟ ਵੀ ਮਿਲ ਰਹੀ ਹੈ।


Hyundai Santro: ਜੇ ਤੁਸੀਂ ਇਸੇ ਮਾਰਚ ਮਹੀਨੇ ਸੈਂਟਰੋ ਕਾਰ ਖ਼ਰੀਦਦੇ ਹੋ,ਤ  ਤੁਹਾਨੂੰ ਕੁੱਲ 50,000 ਰੁਪਏ ਤੱਕ ਦੀ ਬੱਚਤ ਹੋ ਸਕਦੀ ਹੈ। ਇਸ ਡਿਸਕਾਊਂਟ ਵਿੱਚ ਕੈਸ਼, ਐਕਸਚੇਂਜ ਬੋਨਸ ਤੇ ਹੋਰ ਲਾਭ ਦਿੱਤੇ ਜਾ ਰਹੇ ਹਨ। ਸੈਂਟਰੋ ਦੀ ਐਕਸ ਸ਼ੋਅਰੂਮ ਕੀਮਤ 4.67 ਲੱਖ ਰੁਪਏ ਤੋਂ ਲੈ ਕੇ 6.35 ਲੱਖ ਰੁਪਏ ਤੱਕ ਹੈ। ਇਹ ਕਾਰ ਇੱਕ ਲਿਟਰ ਪੈਟਰੋਲ ’ਚ 20 ਕਿਲੋਮੀਟਰ ਤੱਕ ਦੀ ਮਾਈਲੇਜ ਦਿੰਦੀ ਹੈ।


Maruti Alto 800: ਇਸ ਕਾਰ ਉੱਤੇ ਇਸੇ ਮਾਰਚ ਮਹੀਨੇ ਕੁੱਲ 39,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਵਿੱਚ 20,000 ਰੁਪਏ ਦਾ ਕੈਸ਼ ਡਿਸਕਾਊਂਟ ਤੇ 15,000 ਰੁਪਏ ਦਾ ਐਕਸਚੇਂਜ ਬੋਨਸ ਸ਼ਾਮਲ ਹੈ। ਨਾਲ ਹੀ 4,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਮਿਲ ਰਿਹਾ ਹੈ। ਇਸ ਕਾਰ ਦੀ ਕੀਮਤ 2.99 ਲੱਖ ਰੁਪਏ ਤੋਂ 4.48 ਲੱਖ ਰੁਪਏ ਤੱਕ ਹੈ। ਇਸ ਦੀ ਪੈਟਰੋਲ ਮਾਈਲੇਜ 22.05 ਕਿਲੋਮੀਟਰ ਪ੍ਰਤੀ ਲਿਟਰ ਹੈ।


Datsun redi-GO: ਇਸ ਮਹੀਨੇ ਡੈਟਸਨ ਦੀ ਇਸ ਕਾਰ ਉੱਤੇ ਤੁਹਾਨੂੰ 45,000 ਰੁਪਏ ਤੱਕ ਦੀ ਆਫ਼ਰ ਮਿਲ ਰਹੀ ਹੈ। ਇਨ੍ਹਾਂ ਵਿੱਚ 15–15 ਹਜ਼ਾਰ ਰੁਪਏ ਦੇ ਕੈਸ਼ ਡਿਸਕਾਊਂਟ, ਐਕਸਚੇਂਜ ਬੋਨਸ ਤੇ ਕਾਰਪੋਰੇਟ ਡਿਸਕਾਊਂਟ ਸ਼ਾਮਲ ਹਨ। ਇਸ ਦੀ ਕੀਮਤ 2.83 ਲੱਖ ਰੁਪਏ ਤੋਂ ਲੈ ਕੇ 4.77 ਲੱਖ ਰੁਪਏ ਤੱਕ ਹੈ। ਪੈਟਰੋਲ ਮਾਈਲੇਜ 22 ਕਿਲੋਮੀਟਰ ਪ੍ਰਤੀ ਲਿਟਰ ਹੈ।


Renault Kwid: ਰੈਨੋ ਦੀ ਇਸ ਕਵਿੱਡ ਕਾਰ ਉੱਤੇ ਤੁਹਾਨੂੰ 60,000 ਰੁਪਏ ਤੱਕ ਦੀ ਬੱਚਤ ਹੋ ਸਕਦੀ ਹੈ। ਇਸ ਕਾਰ ਦੇ 2020 ਮਾੱਡਲ ਉੱਤੇ 20,000 ਰੁਪਏ, 2021 ਮਾੱਡਲ ਉੱਤੇ 10,000 ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 20,000 ਰੁਪਏ ਦਾ ਐਕਸਚੇਂਜ ਬੋਨਸ ਤੇ 10,000 ਰੁਪਏ ਦਾ ਰਾਇਲਟੀ ਬੋਨਸ ਵੀ ਦਿੱਤਾ ਜਾ ਰਿਹਾ ਹੈ।


ਕੰਪਨੀ ਦਿਹਾਤੀ ਇਲਾਕੇ ਲਈ 5,000 ਰੁਪਏ ਦੀ ਸਪੈਸ਼ਲ ਆਫ਼ਰ ਤੇ 10,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਦੇ ਰਹੀ ਹੈ। ਇਸ ਦੀ ਕੀਮਤ 3.13 ਲੱਖ ਰੁਪਏ ਤੋਂ ਲੈ 5.31 ਲੱਖ ਰੁਪਏ ਤੱਕ ਹੈ। ਇਸ ਦੀ ਪੈਟਰੋਲ ਮਾਈਲੇਜ 22.3 ਕਿਲੋਮੀਟਰ ਪ੍ਰਤੀ ਲਿਟਰ ਹੈ।


ਇਹ ਵੀ ਪੜ੍ਹੋ: ਸ਼ਖ਼ਸ ਨੇ ਕੀਤੀ ਪੇਟ ਦਰਦ ਦੀ ਸ਼ਿਕਾਇਤ, ਡਾਕਟਰਾਂ ਨੇ ਪ੍ਰਾਈਵੇਟ ਪਾਰਟ 'ਚੋਂ ਕੱਢਿਆ 59 ਫੁੱਟ ਦਾ ਕੀੜਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904


Car loan Information:

Calculate Car Loan EMI