ਤਰਨ ਤਾਰਨ: ਬੀਤੀ ਰਾਤ ਪਿੰਡ ਸੂਰਵਿੰਡ ਵਿਖੇ ਦੋ ਨਿਹੰਗਾਂ ਸਿੰਘਾਂ ਵਿੱਚ ਆਪਸ ਵਿੱਚ ਤਕਰਾਰ ਹੋਣ ਤੋਂ ਬਾਅਦ ਇੱਕ ਨਿਹੰਗ ਸਿੰਘ ਵਲੋਂ ਦੂਜੇ ਨਿਹੰਗ ਸਿੰਘ ਨੂੰ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਸੁਰਿੰਦਰ ਸਿੰਘ ਸਪੁੱਤਰ ਵੀਰ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਸ ਦਾ ਲੜਕਾ ਕਰਮਜੀਤ ਸਿੰਘ ਜੋ ਕਿ ਤਰਨਾ ਦਲ ਵਿੱਚ ਛੋਟੇ ਹੁੰਦੇ ਤੋਂ ਹੀ ਦੇ ਦਿੱਤਾ ਗਿਆ ਸੀ। ਬੀਤੀ ਰਾਤ ਉਹ ਗੁਰਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਦੇ ਘਰ ਪਿੰਡ ਸੂਰਵਿੰਡ ਭੈਣੀ ਆਇਆ ਹੋਇਆ ਸੀ ਜਿੱਥੇ ਕਿ ਪੂਰਾ ਤਰਨਾ ਦਲ ਸੀ।


ਇਸ ਦੌਰਾਨ ਕਰਮਜੀਤ ਸਿੰਘ ਸਵੇਰ ਵੇਲੇ ਆਪਣੇ ਸਿਰ ਵਿੱਚ ਕੰਘਾ ਕਰ ਰਿਹਾ ਸੀ ਤਾਂ ਇੰਨੇ ਨੂੰ ਉਸੇ ਹੀ ਦਲ ਦੇ ਨਿਹੰਗ ਸੁਰਜੀਤ ਸਿੰਘ ਪੁੱਤਰ ਮਹਿਤਾਬ ਸਿੰਘ ਨੇ ਉਸਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਜਿਸ ਕਾਰਨ ਕਰਮਜੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਦਲ ਦੇ ਹੋਰ ਵਿਅਕਤੀਆਂ ਨੇ ਚੌਕੇ ਅੰਮ੍ਰਿਤਸਰ ਦੇ ਕਿਸੇ ਪ੍ਰਾਈਵੇਟ ਹਾਊਸਫੁੱਲ ਖੜ੍ਹਿਆ ਜਿੱਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ।


ਦੱਸ ਦੇਈਏ ਇਨ੍ਹਾਂ ਦੋਵਾਂ ਵਿਚ ਰੰਜਿਸ਼ ਵਜ੍ਹਾ ਇਹ ਹੈ ਕਿ ਕਰਮਜੀਤ ਸਿੰਘ ਅਤੇ ਸੁਰਜੀਤ ਸਿੰਘ ਦੋਵੇਂ ਘੋੜ ਸਵਾਰੀ ਕਰਦੇ ਸੀ। ਸੁਰਜੀਤ ਸਿੰਘ ਹਮੇਸ਼ਾ ਹੀ ਕਰਮਜੀਤ ਸਿੰਘ ਤੋਂ ਉਸ ਦਾ ਘੋੜਾ ਮੰਗਦਾ ਰਹਿੰਦਾ ਸੀ ਜਿਸ ਗੱਲ ਨੂੰ ਲੈ ਕੇ ਉਸ ਨੇ ਆਪਣੇ ਦਿਲ ਵਿਚ ਇਹ ਰੰਜਿਸ਼ ਰੱਖੀ ਅਤੇ ਇਸੇ ਰੰਜਿਸ਼ ਨੂੰ ਲੈ ਕੇ ਹੀ ਉਹ ਸਣੇ ਕਰਮਜੀਤ ਸਿੰਘ ਦਾ ਕਤਲ ਕਰ ਦਿੱਤਾ। ਉਧਰ ਇਸ ਸੰਬੰਧੀ ਡੀਐੱਸਪੀ ਭਿੱਖੀਵਿੰਡ ਨੇ ਕਿਹਾ ਕਿ ਉਕਤ ਮੁਦੱਈ ਦੇ ਬਿਆਨਾਂ ‘ਤੇ ਸੁਰਜੀਤ ਸਿੰਘ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ। ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: ਕੀ ਤੁਹਾਡਾ ਬੱਚਾ ਵੀ ਕੰਧ ਤੋਂ ਖੁਰਚ ਕੇ ਜਾਂ ਬਗੀਚੇ 'ਚੋਂ ਪੱਟ ਕੇ ਖਾਂਦਾ ਮਿੱਟੀ ਤਾਂ ਹੋ ਜਾਓ ਸਾਵਧਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904