ਛੱਜ ਵਿੱਚ ਪਾ ਕੇ ਸਾਨੂੰ ਛੱਟ ਰਹੀ ਹੈ ਜ਼ਿੰਦਗੀ, ਕੀ ਦੱਸਾਂ ਕਿੰਝ ਮੇਰੀ ਕੱਟ ਰਹੀ ਹੈ ਜ਼ਿੰਦਗੀ। ਜਿੰਨਾ ਵੀ ਮੈਂ ਜ਼ਿੰਦਗੀ ਦੇ ਕੋਲ-ਕੋਲ ਜਾਂਦਾ ਹਾਂ, ਓਨਾ ਹੀ ਮੈਥੋਂ ਪਰ੍ਹੇ-ਪਰ੍ਹੇ ਹੱਟ ਰਹੀ ਹੈ ਜ਼ਿੰਦਗੀ। ਗੁਆਂਢੀਆਂ ਦੀ ਸਬਾਤ ਵੱਲ ਝਾਤ ਨਹੀਂ ਮਾਰੀ ਕਦੇ, ਰੁੱਖੀ-ਮਿੱਸੀ ਖਾ ਕੇ ਬੱਸ ਕੱਟ ਰਹੀ ਹੈ ਜ਼ਿੰਦਗੀ। ਪਤਾ ਨਹੀਂ ਕਿਹੜਾ ਸਾਥੋਂ ਹੋਇਆ ਹੈ ਕਸੂਰ ਯਾਰੋ, ਪਤਾ ਨਹੀਂ ਕਾਹਤੋਂ ਦੜ ਵੱਟ ਰਹੀ ਹੈ ਜ਼ਿੰਦਗੀ। ਕੋਈ ਦਵਾ ਦਾਰੂ ਮੇਰੇ ਕੰਮ ਨਹੀਂ ਆ ਰਿਹਾ ਐਸੀ ਗੁੱਝੀ ਸਾਨੂੰ ਮਾਰ ਸੱਟ ਰਹੀ ਹੈ ਜ਼ਿੰਦਗੀ। ਬਹੁਤ ਕੁਝ ਕਰਨਾ ਹੈ ਜ਼ਿੰਦਗੀ 'ਚ ਹਾਲੇ ਮੈਂ ਤਾਂ, ਇੰਝ ਕਾਹਤੋਂ ਕੱਟ ਝੱਟਪੱਟ ਰਹੀ ਹੈ ਜ਼ਿੰਦਗੀ।

...ਗੁਰਪ੍ਰੀਤ ਕੌਰ