-ਐਸਾ ਰੰਗ ਲਗਾਜਾ ਯਾਰਾ-
ਸਾਡੀ ਰੂਹ ਤੇ ਗੂੜ੍ਹਾ ਹੀ ਛਪ ਜਾਏ,
ਐਸਾ ਰੰਗ ਲਗਾ ਜਾ ਯਾਰਾ,
ਉਲਝੇ ਨਾ ਜ਼ਿੰਦਗੀ ਦੀ ਤਾਣੀ
ਐਸਾ ਤੂੰ ਸੁਲਝਾ ਜਾ ਯਾਰਾ,
ਹਰ ਵਿਹੜੇ 'ਚ ਰੌਣਕ ਪਰਤੇ,
ਕੋਈ ਐਸਾ ਢੰਗ ਸੁਝਾਅ ਜਾ ਯਾਰਾ,
ਮੋਹ ਖੁਮਾਰੀ ਸਿਰ ਚੜ੍ਹ ਬੋਲੇ,
ਐਸੀ ਭੰਗ ਪਿਲਾ ਜਾ ਯਾਰਾ,
ਬੇਰੰਗੀ ਜਿਹੀ ਦੁਨੀਆ ਲੱਗੇ,
ਆਪਣਾ ਰੰਗ ਚੜ੍ਹਾ ਜਾ ਯਾਰਾ,
ਦਿਲਾਂ 'ਚੋਂ ਮਿਟ ਜਾਣ ਪਈਆਂ ਵਿੱਥਾਂ,
ਏਨਾ ਨੇੜੇ ਲਾ ਜਾ ਯਾਰਾ,
ਸਿਰ ਤੇ ਚੜ੍ਹ ਗਏ ਜ਼ਾਲਿਮ ਲੋਕੀ,
ਹੁਣ ਤੇ ਹੇਠਾਂ ਆਜਾ ਯਾਰਾ,
©ਮਿਹਰਬਾਨ ਸਿੰਘ ਜੋਸਨ