ਤੁਰਦੇ ਹਾਂ ਹਾਲੇ ਥੱਕੇ ਨਹੀਂ ਹਾਂ...
ਇੱਕ ਛੱਤ ਥੱਲੇ ਇਕੱਠੇ ਬਹੀਏ ਕੱਠੇ ਹਾਂ ਪਰ ਕੱਠੇ ਨਹੀਂ ਹਾਂ, ਸਾਡੇ ਤੇ ਤੂੰ ਹੱਸ ਨਾ ਮੰਜ਼ਿਲੇ ਤੁਰਦੇ ਹਾਂ ਹਾਲੇ ਥੱਕੇ ਨਹੀਂ ਹਾਂ, ਜ਼ਖ਼ਮ ਕਿਸੇ ਨੂੰ ਦੇ ਨਹੀਂ ਸਕਦੇ ਪੱਥਰ ਹਾਂ ਪਰ ਵੱਟੇ ਨਹੀ ਆਂ ਝੀਤਾਂ ਵਿੱਚ ਦੀ ਵੀ ਵੇਖੀਏ ਜ਼ਿੰਦਗੀ, ਧੁਖਦੇ ਹਾਂ ਹਾਲੇ ਮੱਚੇ ਨਹੀਂ ਆਂ ਸਾਡੇ ਤਲਖ ਸੁਭਾਅ ਦਾ ਮਿਹਣਾ ਨਾਂ ਦੇ ਕੋਸੇ ਹਾਂ ਅਸੀਂ ਤੱਤੇ ਨਹੀਂ ਹਾਂ, ਬਹੁਤ ਡੂੰਘੀ ਤੇ ਛਾਤਿਰ ਹੈ ਦੁਨੀਆਂ ਇਹਨੂੰ ਸਮਝਦੇ ਹਾਂ ਹੁਣ ਬੱਚੇ ਨਹੀਂ ਆਂ, ਐਵੇਂ ਝੂਠ ਦੀ ਚਾਦਰ ਓੜ ਨਾ ਸਾਡੇ ਅਸੀਂ ਸੱਚੇ ਆ ਭਾਵੇਂ ਸੱਚੇ ਨਹੀਂ, ਮਾਰ ਹਥੌੜੇ ਪਰਖ ਨਾ ਸਾਨੂੰ ਪੱਕੇ ਆਂ ਅਸੀਂ ਕੱਚੇ ਨਹੀਂ ਆਂ, ਆਹ ਚੁੱਕ ਤੂੰ ਅੱਥਰੂ ਵਾਪਸ ਲੈ ਜਾ, ਹੱਸਦੇ ਹਾਂ ਭਾਵੇਂ ਹੱਸੇ ਨਹੀਂ ਆਂ, "ਜੋਸਨ" ਮਾਰ ਨਿਸ਼ਾਨਾ ਵਿੰਨ੍ਹ ਸਕਦੇ ਹਾਂ, ਅਸੀਂ ਹਾਲੇ ਨਿਸ਼ਾਨੇ ਕੱਸੇ ਨਹੀਂ ਆ -ਮਿਹਰਬਾਨ ਸਿੰਘ ਜੋਸਨ-