ਨਵੀਂ ਸ਼ਕਲ ਤੇ ਨਵੇਂ ਆਕਾਰ ਦਾ ਰੰਗ,
ਸੁੱਟ ਸਭ ਦੀ ਕਿਸਮਤ ਸੰਵਾਰਦਾ ਰੰਗ,
ਸਭ ਦੀਆਂ ਉਣਤਾਈਆਂ ਨੂੰ ਜੋ ਪਾ ਦੇਵੇ ਫਿੱਕਾ
ਡੂੰਘੀ ਸੋਚ ਤੇ ਉੱਚੇ ਕਿਰਦਾਰ ਦਾ ਰੰਗ,
ਗਰੀਬ ਦੇ ਚੁੱਲ੍ਹੇ ਤੇ ਚੌਂਕੇ ਨੂੰ ਭਾਗ ਲਾਦੇ 
ਐਸਾ ਕਰਦੇ ਤੂੰ ਹਰ ਸਰਕਾਰ ਦਾ ਰੰਗ,
ਮਤਲਬ ਪ੍ਰਸਤੀ ਦੀ ਦੁਨੀਆਂ ਤੋਂ ਬਾਹਰ ਆ ਜਾਏ
ਐਸਾ ਸੁੱਟ ਤੂੰ ਸੱਚੇ ਪਿਆਰ ਦਾ ਰੰਗ,
ਧਰਮਾਂ ਦੇ ਨਾਂ ਤੇ ਨਾ ਹੋਵੇ ਕਤਲੋ ਗਾਰਦ,
ਸੁੱਟ ਕੋਈ ਸਾਂਝਾਂ ਦੀਆਂ ਮਹਿਕਾਂ ਖਿਲਾਰਦਾ ਰੰਗ,
ਮਿੱਠਤ ਨੀਵੀਂ ਦਾ ਮੁੜ ਤੋਂ ਦੌਰ ਆ ਜਾਏ
ਪਾਸੇ ਸੁੱਟ ਦੇ ਹਰ ਇਕ ਹੰਕਾਰ ਦਾ ਰੰਗ,
"ਮਿਹਰ" ਉੱਠ ਕਿਸੇ ਰੰਗ ਦੀ ਭਾਲ ਕਰੀਏ
ਕੋਈ ਸਿਰਜੀਏ ਉੱਚੇ ਵਿਚਾਰ ਦਾ ਰੰਗ,


--ਮਿਹਰਬਾਨ ਸਿੰਘ 'ਜੋਸਨ'--