ਰਿਤੇਸ਼ ਦੇਸ਼ਮੁਖ, ਨੇਹਾ ਧੂਪੀਆ ਸਮੇਤ ਕਈ ਸਿਤਾਰੀਆਂ ਨੇ ਗੋਰਖਪੁਰ ਤ੍ਰਾਸਦੀ 'ਤੇ ਕੀਤਾ ਦੁੱਖ ਪ੍ਰਗਟ, ਜਾਣੋ ਕਿਸ ਨੇ ਕੀ-ਕੀ ਕਿਹਾ
ਪਿਛਲੇ 48 ਘੰਟਿਆਂ ਦੌਰਾਨ 63 ਮਾਸੂਮਾਂ ਦੀ ਮੌਤ ਹੋ ਗਈ ਹੈ। ਦਾਅਵਾ ਹੈ ਕਿ ਮੈਡੀਕਲ ਕਾਲਜ ਵਿੱਚ ਹੋਈ ਇਸ ਦਰਦਨਾਕ ਘਟਨਾ ਅਚਾਨਕ 10 ਅਗਸਤ ਦੀ ਸ਼ਾਮ ਆਕਸੀਜਨ ਦੀ ਸਪਲਾਈ ਦਾ ਰੁਕ ਜਾਣਾ ਹੈ, ਕਿਉਂਕਿ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਦਾ 60 ਲੱਖ ਤੋਂ ਜ਼ਿਆਦਾ ਪੈਸੇ ਬਕਾਇਆ ਸਨ।
ਨੁਭਵ ਸਿਨਹਾ ਨੇ ਲਿਖਿਆ- ਬੱਚਿਓ ਸਾਨੂੰ ਮੁਆਫ਼ ਕਰ ਦਿਓ, ਅਸੀ ਹਾਰ ਗਏ।
ਮਿਨੀ ਮਾਥੁਰ ਨੇ ਲਿਖਿਆ- ਇਹ ਮੰਨਣਯੋਗ ਨਹੀਂ ਹੈ, ਇਹ ਅਣਮਨੁੱਖੀ ਹੈ। ਬਹੁਤ ਹੀ ਡਰਾਉਣੀ ਕਹਾਣੀ ਹੈ। ਕੀ ਸਾਡੇ ਦੇਸ਼ ਵਿੱਚ ਕਿਸੇ ਕੀਤੀ ਜਿੰਦਗੀ ਇੰਨੀ ਛੋਟੀ ਹੈ...?
ਨੇਹਾ ਧੂਪਿਆ ਨੇ ਲਿਖਿਆ- ਗੋਰਖਪੁਰ ਟ੍ਰੈਜਿਡੀ ਬਾਰੇ ਸੁਣ ਕੇ ਮੈਂ ਡਰ ਗਈ ਹਾਂ। ਉਨ੍ਹਾਂ ਪਰਿਵਾਰਾਂ ਦੇ ਦੁੱਖ ਬਾਰੇ ਮੈਂ ਸੋਚ ਵੀ ਨਹੀਂ ਸਕਦੀ ਹਾਂ। ਦੁੱਖ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਹੀ ਨਹੀਂ ਹਨ।
ਅੱਗੇ ਰਿਤੇਸ਼ ਨੇ ਸਵਾਲ ਕੀਤਾ ਹੈ, ''Incredible India or Irresponsible India ? ? ? ਅਸੀਂ ਕੀ ਬਣ ਰਹੇ ਹਾਂ..?
ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਟਵਿੱਟਰ 'ਤੇ ਲਿਖਿਆ, ਆਕਸੀਜਨ ਦੀ ਕਮੀ ਕਾਰਨ ਬੱਚਿਆਂ ਦੀ ਮੌਤ ਹੋ ਗਈ ਹੈ। ਇਹ ਹੱਤਿਆ ਹੈ, ਇਹ ਕਤਲੋਗਾਰਤ ਹੈ। ਇਹ ਵੇਖਕੇ ਮੇਰਾ ਦਿਲ ਬੈਠਿਆ ਜਾ ਰਿਹਾ ਹੈ। ਇਨ੍ਹਾਂ ਬੱਚਿਆਂ ਦੇ ਪਰਿਵਾਰ ਵਾਲਿਆਂ ਲਈ ਮੈਂ ਭਗਵਾਨ ਅੱਗੇ ਅਰਦਾਸ ਕਰਦਾ ਹਾਂ। ਇਸ ਤੋਂ ਬੁਰੀ ਕੋਈ ਖ਼ਬਰ ਕੋਈ ਹੋ ਨਹੀਂ ਸਕਦੀ।
ਯੂ.ਪੀ. ਦੇ ਗੋਰਖਪੁਰ ਮੈਡੀਕਲ ਕਾਲਜ ਵਿੱਚ ਦੋ ਦਿਨ ਦੇ ਅੰਦਰ ਆਕਸੀਜਨ ਸਪਲਾਈ ਰੁਕ ਜਾਣ ਕਾਰਨ 63 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਦੇ ਬਾਅਦ ਵਿਰੋਧੀ ਪੱਖ ਲਗਾਤਾਰ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਤੋਂ ਅਸਤੀਫੇ ਦੀ ਮੰਗ ਕਰ ਰਿਹਾ ਹੈ। ਉੱਥੇ ਹੀ ਬੱਚਿਆਂ ਦੀ ਮੌਤ ਦੀ ਖ਼ਬਰ ਸੁਣ ਕੇ ਹਰ ਕੋਈ ਦੁਖੀ ਹੈ। ਇੱਥੇ ਤੁਹਾਨੂੰ ਦੱਸ ਰਹੇ ਹਾਂ ਕਿ ਬਾਲੀਵੁੱਡ ਸਿਤਾਰੀਆਂ ਨੇ ਇਸ ਖ਼ਬਰ ਨੂੰ ਸੁਣ ਕੇ ਕਿਸ ਤਰ੍ਹਾਂ ਆਪਣਾ ਦੁੱਖ ਜ਼ਾਹਰ ਕੀਤਾ ਹੈ।