ਸਲਮਾਨ-ਸ਼ਾਹਰੁਖ ਨੂੰ ਪਛਾੜ ਅੱਗੇ ਨਿਕਲਿਆ ਖਿਲਾੜੀ

ਏਬੀਪੀ ਸਾਂਝਾ   |  18 Jul 2018 01:52 PM (IST)
ਸਲਮਾਨ-ਸ਼ਾਹਰੁਖ ਨੂੰ ਪਛਾੜ ਅੱਗੇ ਨਿਕਲਿਆ ਖਿਲਾੜੀ
1

ਲਿਸਟ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਮੇਵੇਦਰ ਦੀ ਕਮਾਈ 28.5 ਕਰੋੜ ਡਾਲਰ ਦੱਸੀ ਗਈ ਹੈ। (ਤਲਵੀਰਾਂ- ਇੰਸਟਾਗਰਾਮ)

2

ਸਲਮਾਨ ਨੂੰ ਬਾਲੀਵੁਡ ਦਾ ਮੁੱਖ ਸਹਾਰਾ ਕਿਹਾ ਗਿਆ ਹੈ। ਉਹ ਭਾਰਤ ਦੇ ਕਮਾਈ ਕਰਨ ਵਾਲੇ ਟੌਪ ਕਲਾਕਾਰਾਂ ਵਿੱਚੋਂ ਇੱਕ ਬਣਿਆ ਹੋਇਆ ਹੈ।

3

ਜਾਣਕਾਰੀ ਮੁਤਾਬਕ ਅਦਾਕਾਰੀ ਤੋਂ ਇਲਾਵਾ ਅਕਸ਼ੈ ਹੋਰ ਸਾਧਨਾਂ ਤੋਂ ਵੀ ਲੱਖਾਂ ਰੁਪਏ ਕਮਾਉਂਦਾ ਹੈ। ਉਹ ਟਾਟਾ ਤੇ ਹੋਰ ਵੱਡੇ ਬਰਾਂਡਾ ਦੇ ਵਿਗਿਆਪਨ ਵੀ ਕਰਦਾ ਹੈ।

4

ਫੌਰਬਸ ਨੇ ਅਕਸ਼ੈ ਨੂੰ ਬਾਲੀਵੁੱਡ ਦੇ ਉਨ੍ਹਾਂ ਕਲਾਕਾਰਾਂ ਵਿੱਚ ਸ਼ਾਮਲ ਕੀਤਾ ਹੈ, ਜਿਨ੍ਹਾਂ ‘ਟਾਇਲਟ-ਏਕ ਪ੍ਰੇਮ ਕਥਾ’ ਤੇ ‘ਪੈਡ ਮੈਨ’ ਵਰਗੀਆਂ ਜਾਗਰੂਕ ਕਰਨ ਵਾਲੀਆਂ ਫਿਲਮਾਂ ਬਣਾਈਆਂ।

5

ਫੋਰਬਸ ਮੁਤਾਬਕ 12 ਮਹੀਨਿਆਂ ਵਿੱਚ ਦੁਨੀਆ ਦੇ ਟੌਪ 100 ਐਂਟਰਟੇਨਰਾਂ ਨੇ ਸਾਂਝੇ ਤੌਰ ’ਤੇ 6.3 ਅਰਬ ਡਾਲਰ ਦੀ ਕਮਾਈ ਕੀਤੀ ਹੈ ਜੋ ਪਿਛਲੇ ਸਾਲ ਦੀ ਕੁੱਲ ਕਮਾਈ ਨਾਲੋਂ 22 ਫੀਸਦੀ ਵੱਧ ਹੈ। ਇਨ੍ਹਾਂ ਵਿੱਚੋਂ 11 ਸਿਤਾਰਿਆਂ ਨੇ 10 ਕਰੋੜ ਡਾਲਰ ਦੀ ਅੰਕੜਾ ਪਾਰ ਕਰ ਲਿਆ ਹੈ।

6

ਸੋਮਵਾਰ ਨੂੰ ਜਾਰੀ ਇਸ ਲਿਸਟ ਵਿੱਚ ਅਕਸ਼ੈ 76ਵੇਂ ਤੇ ਸਲਮਾਨ 82ਵੇਂ ਸਥਾਨ ’ਤੇ ਹਨ। ਲਿਸਟ ਵਿੱਚ ਐਥਲੀਟ, ਸੰਗੀਤਕਾਰ, ਅਦਾਕਾਰ ਤੇ ਕਾਮੇਡੀਅਨ ਦੇ ਨਾਂ ਸ਼ਾਮਲ ਹਨ।

7

ਇਸ ਸੂਚੀ ਵਿੱਚ ਪੇਸ਼ੇਵਾਰ ਮੁੱਕੇਬਾਜ਼ ਫਲਾਇਡ ਮੇਵੇਦਾਰ ਦਾ ਨਾਂ ਪਹਿਲੇ ਨੰਬਰ ’ਤੇ ਹੈ। ਇਸ ਲਿਸਟ ਵਿੱਚ ਸ਼ਾਹਰੁਖ ਤੇ ਆਮਿਰ ਖਾਨ ਦਾ ਨਾਂ ਸ਼ਾਮਲ ਨਹੀਂ ਹੈ।

8

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਛੋਟੇ ਬਜਟ ਦੀਆਂ ਫਿਲਮਾਂ ਕਰਕੇ ਵੀ ਕਮਾਈ ਦੇ ਮਾਮਲੇ ਵਿੱਚ ਸਲਮਾਨ ਖਾਨ ਤੇ ਕਿੰਗ ਸ਼ਾਹਰੁਖ ਖਾਨ ਤੋਂ ਕਾਫੀ ਅੱਗੇ ਨਿਕਲ ਗਿਆ ਹੈ। ਫੋਰਬਸ 2018 ਦੀ ਲਿਸਟ ਵਿੱਚ ਅਕਸ਼ੈ 4.05 ਕਰੋੜ ਡਾਲਰ (ਲਗਪਗ 3.07 ਅਰਬ ਰੁਪਏ) ਤੇ ਸਲਮਾਨ 3.37 ਕਰੋੜ ਡਾਲਰ (ਲਗਪਗ 2.57 ਰੁਪਏ) ਦੀ ਕਮਾਈ ਨਾਲ ਦੁਨੀਆ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਿਤਾਰਿਆਂ ਦੀ ਲਿਸਟ ਵਿੱਚ ਸ਼ਾਮਲ ਹੋ ਗਏ ਹਨ।

  • ਹੋਮ
  • ਬਾਲੀਵੁੱਡ
  • ਸਲਮਾਨ-ਸ਼ਾਹਰੁਖ ਨੂੰ ਪਛਾੜ ਅੱਗੇ ਨਿਕਲਿਆ ਖਿਲਾੜੀ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ