ਸ਼ਾਹਰੁਖ ਖਾਨ ਦਾ ਪੰਜਾਬ ਗੇੜਾ...

ਏਬੀਪੀ ਸਾਂਝਾ   |  15 Jul 2017 09:39 AM (IST)
ਸ਼ਾਹਰੁਖ ਖਾਨ ਦਾ ਪੰਜਾਬ ਗੇੜਾ...
1

ਲੁਧਿਆਣਾ ਵਿਖੇ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਦੀ ਹਾਜ਼ਰੀ ਵਿੱਚ ਕਿੰਗ ਖ਼ਾਨ ਨੇ ਇਹ ਪ੍ਰਗਟਾਵਾ 4 ਅਗਸਤ ਨੂੰ ਰਿਲੀਜ਼ ਹੋ ਹੋ ਰਹੀ ਆਪਣੀ ਫ਼ਿਲਮ ‘ਜਬ ਹੈਰੀ ਮੈਟ ਸੇਜਲ’ ਦਾ ਚੌਥਾ ਗੀਤ ‘ਬਟਰਫ਼ਲਾਈ’ ਰਿਲੀਜ਼ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ।

2

ਸ਼ਾਹਰੁਖ ਖਾਨ ਨੇ ਕਿਹਾ ਕਿ ਉਹ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਦੀ ਗਾਇਕੀ ਦੇ ਬੜੇ ਵੱਡੇ ਪ੍ਰਸੰਸਕ ਹਨ। ਉਨ੍ਹਾਂ ਨੇ ਗੀਤ ਬਟਰਫ਼ਲਾਈ ਰਿਲੀਜ਼ ਕਰਨ ਸਮੇਂ ਪੁੱਜੀਆਂ ਨੂਰਾਂ ਭੈਣਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਕਿਹਾ ਕਿ ਜਦੋਂ ਉਨ੍ਹਾਂ ਨੇ ਬਟਰਫ਼ਲਾਈ ਗੀਤ ਦੀ ਮੁੰਬਈ ਵਿੱਚ ਰਿਕਾਰਡਿੰਗ ਕੀਤੀ ਤਾਂ ਉਸ ਸਮੇਂ ਉਹ ਆਪਣੀ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਸਨ, ਜਿਸ ਕਰਕੇ ਉਹ ਉਨ੍ਹਾਂ ਨੂੰ ਨਹੀਂ ਮਿਲ ਸਕੇ ਸਨ, ਅੱਜ ਉਨ੍ਹਾਂ ਦੀ ਨੂਰਾਂ ਭੈਣਾਂ ਨੂੰ ਮਿਲਣ ਦੀ ਇੱਛਾ ਪੂਰੀ ਹੋ ਗਈ ਹੈ

3

4

5

6

ਨੂਰਾਂ ਭੈਣਾਂ ਨੇ ਸ਼ਾਹਰੁਖ ਖਾਨ ਦੇ ਨਾਲ ਸਾਂਝੀ ਸਟੇਜ ਤੋਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਫ਼ਿਲਮ ਦਾ ਗੀਤ ਗਾਉਣ ਲਈ ਮੁੰਬਈ ਸੱਦਿਆ ਗਿਆ ਤਾਂ ਉਨ੍ਹਾਂ ਨੂੰ ਨਿਰਦੇਸ਼ਕ ਇਮਤਿਆਜ਼ ਅਲੀ ਨੇ ਕਿਹਾ ਕਿ ਕੁਝ ਆਪਣਾ ਗੀਤ ਸੁਣਾਉ, ਤਾਂ ਉਨ੍ਹਾਂ ਨੇ ਆਪਣੀ ਪੜਨਾਨੀ ਦਾ ਗਾਇਆ ਗੀਤ ‘ਜੀਅ ਵੇ ਸੋਹਣਿਆ ਜੀ, ਭਾਵੇਂ ਕਿਸੇ ਦਾ ਹੋ ਕੇ ਜੀਅ’ ਗਾਇਆ, ਤਾਂ ਨਿਰਦੇਸ਼ਕ ਅਲੀ ਨੇ ਉਸ ਨੂੰ ਆਪਣੀ ਫ਼ਿਲਮ ਵਿੱਚ ਪਾ ਲਿਆ।

7

ਉਨ੍ਹਾਂ ਕਿਹਾ ਕਿ ਫ਼ਿਲਮ ਵਿੱਚ ਜਦੋਂ ਉਨ੍ਹਾਂ ਨੇ ਟਰੈਕਟਰ ਚਲਾਉਣ ਦਾ ਸੀਨ ਕੀਤਾ ਤਾਂ ਪਹਿਲਾਂ ਟਰੈਕਟਰ ਦੇ ਝਟਕਿਆਂ ਤੋਂ ਉਨ੍ਹਾਂ ਨੂੰ ਥੋੜ੍ਹੀ ਪ੍ਰੇਸ਼ਾਨੀ ਹੋਈ, ਪਰ ਬਾਅਦ ਵਿਚ ਸਭ ਕੁਝ ਠੀਕ ਰਿਹਾ।

8

ਖ਼ਾਨ ਨੇ ਕਿਹਾ ਕਿ ਪਹਿਲਾਂ ਫ਼ਿਲਮਾਂ ਵਿਚ ਸੰਗੀਤ ਨੂੰ ਖਾਸ ਮਹੱਤਵ ਨਹੀਂ ਦਿੱਤਾ ਜਾਂਦਾ ਸੀ, ਪਰ ਅਜੋਕੀਆਂ ਫ਼ਿਲਮਾਂ ਵਿੱਚ ਸੰਗੀਤ ਨੂੰ ਵੱਧ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗੀਤ ਵੀ ਉਹ ਹੀ ਹਿੱਟ ਹੋ ਰਿਹਾ ਹੈ, ਜਿਸ ਵਿਚ ਪੰਜਾਬੀ ਗੀਤ ਹੋਵੇ ਅਤੇ ਪੰਜਾਬੀ ਗੀਤ ਪੂਰੇ ਵਿਸ਼ਵ ਵਿਚ ਫ਼ਿਲਮ ਨੂੰ ਹਿੱਟ ਕਰਨ ਦਾ ਕੰਮ ਕਰਦਾ ਹੈ।

9

ਚੰਡੀਗੜ੍ਹ: ਸ਼ਾਹਰੁਖ ਖਾਨ ਨੇ ਲੁਧਿਆਣਾ-ਫਿਰੋਜ਼ਪੁਰ ਰੋਡ ਉੱਤੇ ਪਿੰਡ ਝਾਂਡੇ ਪੁੱਜ ਕੇ ਪਹਿਲਾਂ ਕਾਲੀ ਟੀ-ਸ਼ਰਟ ਦੀ ਥਾਂ ਚਿੱਟੀਆਂ ਡੱਬੀਆਂ ਵਾਲੀ ਕਾਲੀ ਕਮੀਜ਼ ਪਾਈ ਤੇ ਆਪਣੇ ਸਿਰ ਉੱਤੇ ਲਾਲ ਰੰਗ ਦਾ ਡੱਬੀਆਂ ਵਾਲਾ ਪਰਨਾ ਬੰਨ੍ਹਿਆ ਅਤੇ ਫਿਰ ਸਿਖ਼ਰ ਦੁਪਹਿਰੇ ਝੋਨੇ ਦੇ ਖੇਤਾਂ ਵਿੱਚ ਤਸਵੀਰਾਂ ਕਰਵਾਉਣ ਵੇਲੇ ਟਰੈਕਟਰ ਵੀ ਚਲਾਇਆ।

10

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਪੰਜਾਬਣ ਤੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਹੈ, ਜਿਸ ਕਰ ਕੇ ਉਹ ਹਰ ਫ਼ਿਲਮ ਵਿੱਚ ਪੰਜਾਬ ਦਾ ਰੰਗ ਜ਼ਰੂਰ ਪਾਉਂਦੇ ਹਨ ਤੇ ਉਨ੍ਹਾਂ ਨੇ ਆਪਣੀ ਫ਼ਿਲਮ ‘ਜਬ ਹੈਰੀ ਮੈਟ ਸੇਜਲ’ ਦੀ ਸ਼ੂਟਿੰਗ ਵੀ ਪੰਜਾਬ ਵਿਚ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਅੱਜ ਗੀਤ ਬਟਰਫ਼ਲਾਈ ਰਿਲੀਜ਼ ਕੀਤਾ ਗਿਆ ਹੈ, ਉਸ ਵਿੱਚ ਮੈਂ ਅਤੇ ਅਨੁਸ਼ਕਾ ਸ਼ਰਮਾ ਪੰਜਾਬੀ ਪਹਿਰਾਵੇ ਵਿੱਚ ਅਤੇ ਪੰਜਾਬੀ ਰੰਗ ਵਿੱਚ ਰੰਗੇ ਹੋਏ ਹਾਂ।

11

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਸਿਨੇਮਾ ਬਹੁਤ ਚੰਗਾ ਲਗਦਾ ਹੈ ਤੇ ਉਹ ਛੇਤੀ ਹੀ ਇਕ ਪੰਜਾਬੀ ਫ਼ਿਲਮ ਬਣਾਉਣਗੇ, ਪਰ ਜਿੱਥੋਂ ਤੱਕ ਪੰਜਾਬੀ ਫ਼ਿਲਮ ਵਿੱਚ ਉਨ੍ਹਾਂ ਦੇ ਕੰਮ ਕਰਨ ਦਾ ਸੁਆਲ ਹੈ, ਉਹ ਥੋੜ੍ਹਾ ਔਖਾ ਹੈ, ਕਿਉਂਕਿ ਇਸ ਲਈ ਉਸ ਨੂੰ ਬਹੁਤ ਜ਼ਿਆਦਾ ਮਿਹਨਤ ਕਰ ਕੇ ਪੰਜਾਬੀ ਸਿੱਖਣੀ ਪਵੇਗੀ।

12

ਸ਼ਾਹਰੁਖ ਖਾਨ ਨੇ ਕਿਹਾ ਕਿ ਫ਼ਿਲਮ ਵਿਚ ਉਹ ਇਕ ਪੰਜਾਬੀ ਨੌਜਵਾਨ ਹਰਿੰਦਰ ਸਿੰਘ ਨਹਿਰਾ ਉਰਫ਼ ਹੈਰੀ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਗਾਈਡ ਹੈ ਤੇ ਉਹ ਪੰਜਾਬ ਤੋਂ ਯੂਰਪ ਚਲਾ ਜਾਂਦਾ ਹੈ, ਜਿੱਥੇ ਉਸ ਦੀ ਮੁਲਾਕਾਤ ਗੁਜਰਾਤੀ ਲੜਕੀ ਅਨੁਸ਼ਕਾ ਸ਼ਰਮਾ (ਸੇਜਲ) ਨਾਲ ਹੁੰਦੀ ਹੈ। ਫ਼ਿਲਮ ਵਿਚ ਹੈਰੀ ਤੇ ਸੇਜਲ ਦਾ ਪਿਆਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਅਨੁਸ਼ਕਾ ਨਾਲ ਉਨ੍ਹਾਂ ਦੀ ਇਹ ਤੀਸਰੀ ਫ਼ਿਲਮ ਹੈ।

  • ਹੋਮ
  • ਬਾਲੀਵੁੱਡ
  • ਸ਼ਾਹਰੁਖ ਖਾਨ ਦਾ ਪੰਜਾਬ ਗੇੜਾ...
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ