10 Major Changes from April 1, 2025: ਅੱਜ 1 ਅਪ੍ਰੈਲ 2025 ਤੋਂ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋ ਗਿਆ ਹੈ। ਇਸਦੇ ਨਾਲ ਹੀ ਕਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ, ਜੋ ਤੁਹਾਡੀ ਕਮਾਈ, ਖਰਚ ਅਤੇ ਬਚਤ 'ਤੇ ਅਸਰ ਪਾਉਣਗੇ। ਇਨ੍ਹਾਂ ਬਦਲਾਵਾਂ ਵਿੱਚ ਇਨਕਮ ਟੈਕਸ ਸਲੈਬ, ਟੋਲ ਟੈਕਸ, LPG ਸਿਲੈਂਡਰ ਦੀ ਕੀਮਤ, UPI ਭੁਗਤਾਨ, ਬੈਂਕਿੰਗ ਨਿਯਮ ਅਤੇ ਹੋਰ ਵੀ ਕਈ ਮੁੱਖ ਤਬਦੀਲੀਆਂ ਸ਼ਾਮਲ ਹਨ।
ਜਾਣੋ TOP 10 ਬਦਲਾਅ, ਜਿਨ੍ਹਾਂ ਦਾ ਅਸਰ ਤੁਹਾਡੀ ਜੇਬ 'ਤੇ ਪੈਣ ਵਾਲਾ ਹੈ!
ਟੋਲ ਟੈਕਸ 'ਚ ਵਾਧੂ ਬੋਝ
ਜੇਕਰ ਤੁਸੀਂ ਸੜਕ ਯਾਤਰਾ ਦੀ ਯੋਜਨਾ ਬਣਾ ਰਹੇ ਹੋ, ਤਾਂ ਹੁਣ ਟੋਲ ਟੈਕਸ ਲਈ ਹੋਰ ਵਧੇਰੇ ਪੈਸੇ ਦੇਣੇ ਪੈ ਸਕਦੇ ਹਨ। NHAI ਨੇ ਮੁੱਖ ਹਾਈਵੇਅਜ਼ 'ਤੇ 5 ਰੁਪਏ ਤੋਂ 10 ਰੁਪਏ ਤੱਕ ਟੋਲ ਦਰਾਂ ਵਧਾਉਣ ਦੀ ਯੋਜਨਾ ਬਣਾਈ ਹੈ।
ਉੱਤਰ ਪ੍ਰਦੇਸ਼ ਵਿੱਚ ਲਖਨਊ-ਕਾਨਪੁਰ, ਵਾਰਾਣਸੀ-ਗੋਰਖਪੁਰ ਅਤੇ ਲਖਨਊ-ਅਯੋਧਿਆ ਮਾਰਗ 'ਤੇ ਟੋਲ ਦਰਾਂ 'ਚ ਵਾਧਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਦਿੱਲੀ-ਐਨਸੀਆਰ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਕਰਨਾਟਕ ਵਿੱਚ ਵੀ ਟੋਲ ਚਾਰਜ ਵਧਣ ਦੀ ਸੰਭਾਵਨਾ ਹੈ।
LPG ਸਿਲੰਡਰ ਦੀ ਨਵੀਂ ਕੀਮਤ
ਹਰ ਮਹੀਨੇ ਦੀ ਤਰ੍ਹਾਂ, LPG ਸਿਲੈਂਡਰ ਦੀ ਨਵੀਂ ਕੀਮਤ ਲਿਸਟ ਜਾਰੀ ਕੀਤੀ ਗਈ ਹੈ। 1 ਅਪ੍ਰੈਲ 2025 ਤੋਂ ਕਾਮਰਸ਼ੀਅਲ LPG ਸਿਲੰਡਰ ਦੀ ਕੀਮਤ 'ਚ ਰਾਹਤ ਮਿਲੀ ਹੈ।
ਇੰਡੀਆਨ ਆਇਲ ਵੱਲੋਂ ਜਾਰੀ ਨਵੇਂ ਰੇਟ ਮੁਤਾਬਕ, 19 ਕਿਲੋ ਵਾਲਾ ਕਾਮਰਸ਼ੀਅਲ ਸਿਲੰਡਰ 41 ਤੋਂ 45 ਰੁਪਏ ਤੱਕ ਸਸਤਾ ਹੋਇਆ ਹੈ।
ਦਿੱਲੀ ਵਿੱਚ ਹੁਣ ਇਹ 1762 ਰੁਪਏ 'ਚ ਮਿਲੇਗਾ, ਜਦਕਿ ਪਹਿਲਾਂ 1803 ਰੁਪਏ ਦਾ ਸੀ।
ਘਰੇਲੂ ਗੈਸ ਸਿਲੈਂਡਰ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਹੋਈ ਅਤੇ ਇਹ 901 ਰੁਪਏ 'ਤੇ ਸਥਿਰ ਰਹੇਗਾ।
CNG, PNG ਅਤੇ ATF ਦੀਆਂ ਨਵੀਆਂ ਕੀਮਤਾਂ
ਸਰਕਾਰ ਨੇ 1 ਅਪ੍ਰੈਲ 2025 ਤੋਂ ਨੈਚੁਰਲ ਗੈਸ ਦੀ ਕੀਮਤ 'ਚ 4% ਦਾ ਵਾਧਾ ਕੀਤਾ ਹੈ, ਜਿਸ ਕਾਰਨ CNG ਅਤੇ PNG ਦੇ ਭਾਅ ਵਧਣ ਦੀ ਸੰਭਾਵਨਾ ਹੈ।
ਨੈਚੁਰਲ ਗੈਸ ਦੀ ਕੀਮਤ 'ਚ ਵਾਧੇ ਨਾਲ, CNG ਅਤੇ PNG ਦੀਆਂ ਦਰਾਂ 'ਚ ਵੀ ਵਾਧੂ ਬੋਝ ਪੈ ਸਕਦਾ ਹੈ।
ਇਸ ਦੇ ਨਾਲ, ATF (ਏਵੀਏਸ਼ਨ ਟਰਬਾਈਨ ਫਿਊਲ) ਦੀ ਕੀਮਤ 'ਚ ਵੀ ਤਬਦੀਲੀ ਹੋਣ ਦੀ ਉਮੀਦ ਹੈ, ਜੋ ਏਅਰਲਾਈਨਾਂ ਦੇ ਕਿਰਾਏ 'ਤੇ ਪ੍ਰਭਾਵ ਪਾ ਸਕਦੀ ਹੈ।
ਨਵਾਂ ਇਨਕਮ ਟੈਕਸ ਸਲੈਬ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ 2025-26 ਦੇ ਬਜਟ ਵਿੱਚ ਨਵੀਂ ਇਨਕਮ ਟੈਕਸ ਸਲੈਬ ਦਾ ਐਲਾਨ ਕੀਤਾ ਗਿਆ ਸੀ, ਜੋ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ।
ਜੇਕਰ ਕੋਈ ਵਿਅਕਤੀ 12 ਲੱਖ ਰੁਪਏ ਸਾਲਾਨਾ CTC ਨਾਲ ਨਵੀਂ ਟੈਕਸ ਪ੍ਰਣਾਲੀ ਚੁਣਦਾ ਹੈ, ਤਾਂ ਉਸ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ।
ਇਸਦੇ ਨਾਲ ਹੀ 75,000 ਰੁਪਏ ਦੇ ਸਟੈਂਡਰਡ ਡਿਡਕਸ਼ਨ (ਮਿਆਰੀ ਛੋਟ) ਦਾ ਫਾਇਦਾ ਵੀ ਮਿਲੇਗਾ।
ਜੋ ਵਿਅਕਤੀ ਪੁਰਾਣੀ ਟੈਕਸ ਪ੍ਰਣਾਲੀ ਜਾਰੀ ਰੱਖਣਾ ਚਾਹੁੰਦੇ ਹਨ, ਉਨ੍ਹਾਂ ਲਈ ਪੁਰਾਣੀਆਂ ਸਾਰੀਆਂ ਛੋਟਾਂ ਬਰਕਰਾਰ ਰਹਿਣਗੀਆਂ।
UPI ਭੁਗਤਾਨ ਨਾਲ ਜੁੜੇ ਬਦਲਾਅ
ਉਹ ਲੋਕ ਜੋ UPI ਤੋਂ ਟ੍ਰਾਂਜ਼ੈਕਸ਼ਨ ਨਹੀਂ ਕਰ ਰਹੇ ਸਨ ਅਤੇ ਜਿਨ੍ਹਾਂ ਦਾ ਨੰਬਰ ਲੰਮੇ ਸਮੇਂ ਤੋਂ ਇਨਐਕਟਿਵ ਸੀ, ਉਨ੍ਹਾਂ ਦੇ UPI ਖਾਤੇ ਅੱਜ ਤੋਂ ਬੰਦ ਕਰ ਦਿੱਤੇ ਜਾਣਗੇ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਲੰਮੇ ਸਮੇਂ ਤੋਂ UPI ਦੀ ਵਰਤੋਂ ਨਹੀਂ ਕੀਤੀ, ਤਾਂ ਤੁਹਾਨੂੰ ਦੁਬਾਰਾ ਆਪਣੇ ਖਾਤੇ ਨੂੰ ਐਕਟਿਵੇਟ ਕਰਨ ਦੀ ਲੋੜ ਪੈ ਸਕਦੀ ਹੈ।
ਨਵਾਂ ਪੈਨਸ਼ਨ ਪੋਰਟਲ (UPS ਪੋਰਟਲ)
ਕੇਂਦਰ ਸਰਕਾਰ ਯੂਨੀਫਾਇਡ ਪੈਨਸ਼ਨ ਸਕੀਮ (UPS) ਸ਼ੁਰੂ ਕਰਨ ਜਾ ਰਹੀ ਹੈ। 1 ਅਪ੍ਰੈਲ ਤੋਂ ਸਾਰੇ ਕੇਂਦਰ ਸਰਕਾਰ ਦੇ ਕਰਮਚਾਰੀ ਇਸ ਯੋਜਨਾ ਅਧੀਨ ਅਰਜ਼ੀ ਦੇ ਸਕਦੇ ਹਨ।
ਇਸ ਯੋਜਨਾ ਦੇ ਤਹਤ, ਜੇਕਰ ਕਰਮਚਾਰੀ ਨੇ 10 ਸਾਲ ਦੀ ਸੇਵਾ ਪੂਰੀ ਕਰ ਲਈ ਹੈ, ਤਾਂ ਉਨ੍ਹਾਂ ਨੂੰ ਘੱਟੋ ਘੱਟ 10,000 ਰੁਪਏ ਦੀ ਪੈਨਸ਼ਨ ਮਿਲੇਗੀ।
ਰੁਪੇ ਡੈਬਿਟ ਕਾਰਡ ਦੇ ਨਵੇਂ ਫੀਚਰ
ਰੁਪੇ ਡੈਬਿਟ ਕਾਰਡ ਵਰਤਣ ਵਾਲਿਆਂ ਲਈ NPCI ਨੇ ਕਈ ਨਵੇਂ ਫਾਇਦੇ ਜੋੜੇ ਹਨ। ਹੁਣ ਇਸ ਕਾਰਡ 'ਤੇ ਸਪਾ ਸੈਸ਼ਨ, ਐਕਸੀਡੈਂਟ ਇੰਸ਼ੂਰੈਂਸ, ਗੋਲਫ ਕੋਰਸ ਵਿੱਚ ਦਾਖਲਾ, ਏਅਰਪੋਰਟ ਲਾਊਂਜ ਐਕਸੈਸ, OTT ਮੈਂਬਰਸ਼ਿਪ, ਫਰੀ ਹੈਲਥ ਚੈਕਅਪ, ਅਤੇ ਕੈਬ ਕੂਪਨ ਵਰਗੀਆਂ ਸੁਵਿਧਾਵਾਂ ਮਿਲਣਗੀਆਂ।
ਕ੍ਰੈਡਿਟ ਕਾਰਡ ਵਿੱਚ ਬਦਲਾਅ
SBI ਅਤੇ ਐਕਸਿਸ ਬੈਂਕ ਜਿਵੇਂ ਕਈ ਬੈਂਕਾਂ ਨੇ ਕ੍ਰੈਡਿਟ ਕਾਰਡ ਦੇ ਰਿਵਾਰਡ ਪੁਇੰਟਸ ਅਤੇ ਫਾਇਦੇ ਵਿੱਚ ਬਦਲਾਅ ਕੀਤੇ ਹਨ। ਖਾਸ ਕਰਕੇ ਐਅਰ ਇੰਡੀਆ SBI ਪਲੇਟੀਨਮ ਕ੍ਰੈਡਿਟ ਕਾਰਡ ਅਤੇ SimplyCLICK ਕ੍ਰੈਡਿਟ ਕਾਰਡ ਦੇ ਰਿਵਾਰਡ ਸਿਸਟਮ ਨੂੰ ਅਪਡੇਟ ਕੀਤਾ ਗਿਆ ਹੈ।
ਇਸ ਦੇ ਨਾਲ, ਐਅਰ ਇੰਡੀਆ-ਵਿਸਤਾਰਾ ਮਰਜਰ ਦੇ ਕਾਰਨ, ਐਕਸਿਸ ਬੈਂਕ ਦੇ ਵਿਸਤਾਰਾ ਕ੍ਰੈਡਿਟ ਕਾਰਡ 'ਤੇ ਨਵੇਂ ਫਾਇਦੇ ਦਿੱਤੇ ਜਾਣਗੇ।
ਬੈਂਕਿੰਗ ਨਿਯਮਾਂ ਵਿੱਚ ਬਦਲਾਅ
ਜੇਕਰ ਤੁਸੀਂ SBI ਜਾਂ ਕਿਸੇ ਹੋਰ ਬੈਂਕ ਵਿੱਚ ਸੇਵਿੰਗ ਖਾਤਾ ਰੱਖਦੇ ਹੋ, ਤਾਂ ਹੁਣ ਖਾਤੇ ਵਿੱਚ ਘੱਟੋ-ਘੱਟ ਇੱਕ ਰਕਮ ਰੱਖਣਾ ਅਨਿਵਾਰਯ ਹੋਵੇਗਾ। ਜੇਕਰ ਮਿਨੀਮਮ ਬੈਲੈਂਸ ਨਹੀਂ ਰੱਖਿਆ ਜਾਂਦਾ, ਤਾਂ ਭਾਰੀ ਪੈਨਲਟੀ ਭਰਨੀ ਪੈ ਸਕਦੀ ਹੈ।
ਡਿਜੀਲੌਕਰ ਅਤੇ GST ਨਿਯਮਾਂ ਵਿੱਚ ਬਦਲਾਅ
ਹੁਣ ਨਿਵੇਸ਼ਕਾਂ ਨੂੰ ਆਪਣੇ ਡੀਮੈਟ ਅਤੇ CAS ਸਟੇਟਮੈਂਟ ਨੂੰ ਸਿੱਧਾ ਡਿਜੀਲੌਕਰ ਵਿੱਚ ਸਟੋਰ ਕਰਨ ਦੀ ਸੁਵਿਧਾ ਮਿਲੇਗੀ। ਇਸਦੇ ਨਾਲ ਹੀ, GST ਪੋਰਟਲ 'ਤੇ ਲੌਗ ਇਨ ਕਰਨ ਲਈ ਹੁਣ ਮਲਟੀ-ਫੈਕਟਰ ਔਥੈਂਟਿਕੇਸ਼ਨ ਅਨਿਵਾਰਯ ਹੋਵੇਗਾ, ਜਿਸ ਨਾਲ ਡੇਟਾ ਨੂੰ ਹੋਰ ਜ਼ਿਆਦਾ ਸੁਰੱਖਿਅਤ ਕੀਤਾ ਜਾਵੇਗਾ।