ਲੰਦਨ: ਈਸਟ ਲੰਦਨ ‘ਚ ਰਹਿਣ ਵਾਲੇ 16 ਸਾਲ ਦੇ ਐਡਵਰਡ ਰਿਕੇਟਸ ਆਮ ਸਕੂਲੀ ਬੱਚਿਆਂ ਦੀ ਤਰ੍ਹਾਂ ਹੀ ਹੈ ਪਰ ਐਡਵਰਡ ਨੇ ਹਾਲ ਹੀ ‘ਚ ਅਜਿਹੀ ਕਾਮਯਾਬੀ ਹਾਸਲ ਕੀਤੀ ਜਿਸ ਦੀ ਉਮੀਦ ਉਸ ਦੀ ਉਮਰ ਦੇ ਬੱਚਿਆਂ ਤੋਂ ਨਹੀਂ ਹੋ ਸਕਦੀ। ਐਡਵਰਡ ਨੇ ਸਿਰਫ ਅੱਠ ਮਹੀਨੇ ਕਰੰਸੀ ਟ੍ਰੇਡਿੰਗ ‘ਚ 150 ਪਾਉਂਡ ਨਿਵੇਸ਼ ਕਰਕੇ 61 ਹਜ਼ਾਰ ਪਾਉਂਡ ਯਾਨੀ ਕਰੀਬ 55 ਲੱਖ ਰੁਪਏ ਕਮਾਏ ਹਨ। ਇਸ ਲਈ ਉਸ ਨੇ ਕੋਈ ਪੜ੍ਹਾਈ ਜਾਂ ਕੋਰਸ ਨਹੀਂ ਕੀਤਾ।


ਐਡਵਰਡ ਦੀ ਦਿਲਚਸਪੀ ਇਸ ਮਾਮਲੇ ‘ਚ ਇੱਕ ਇੰਸਟਾਗ੍ਰਾਮ ਯੂਜ਼ਰ ਦੀ ਜ਼ਿੰਦਗੀ ਨੂੰ ਦੇਖ ਕੇ ਵਧੀ। ਇਸ ਤੋਂ ਐਡਵਰਡ ਨੇ ਟਿਪਸ ਵੀ ਮੰਗੇ ਪਰ ਉਸ ਨੂੰ ਜਵਾਬ ਮਿਲਿਆ ਕਿ ਕਿਸੇ ਚੰਗੇ ਸਕੂਲ ਤੋਂ ਕੋਰਸ ਕਰੋ। ਐਡਵਰਡ ਨੇ ਇਸ ਤੋਂ ਬਾਅਦ ਯੂ-ਟਿਊਬ ਦਾ ਰੁਖ ਕੀਤਾ, ਜਿਸ ‘ਤੇ ਉਸ ਨੇ ਰੋਜ਼ ਪੰਜ ਵੀਡੀਓ ਦੇਖਣੇ ਸ਼ੁਰੂ ਕੀਤੇ। ਫੇਰ ਉਸ ਨੇ ਆਪਣੀ ਸਮਰ ਜੌਬ ਤੋਂ ਇਕੱਠੇ ਹੋਏ 150 ਪਾਉਂਡ ਨਾਲ ਗਲੋਬਲ ਕਰੰਸੀਆਂ ਖਰੀਦੀਆਂ ਤੇ ਵੇਚੀਆਂ।


ਅੱਠ ਮਹੀਨੇ ਬਾਅਦ ਉਸ ਨੇ 61 ਹਜ਼ਾਰ ਪਾਉਂਡ ਬਣਾ ਲਏ। ਹੁਣ ਐਡਵਰਡ ਇੰਨੇ ਮਾਹਿਰ ਹੋ ਗਏ ਹਨ ਕਿ ਉਨ੍ਹਾਂ ਕੋਲ 100 ਕਲਾਇੰਟ ਵੀ ਹਨ। ਇਨ੍ਹਾਂ ਤੋਂ ਉਹ 14 ਹਜ਼ਾਰ ਰੁਪਏ ਫੀਸ ਲੈਂਦਾ ਹੈ। ਐਡਵਰਡ ਨੇ ਜਦੋਂ ਕਰੰਸੀ ਟ੍ਰੇਡਿੰਗ ਦੀ ਸ਼ੁਰੂਆਤ ਕੀਤੀ ਤਾਂ ਉਸ ਨੇ ਘਰਦਿਆਂ ਨੂੰ ਕੁਝ ਨਹੀਂ ਦੱਸਿਆ ਸੀ। ਇਸ ਤੋਂ ਬਾਅਦ ਉਸ ਨੇ 50 ਹਜ਼ਾਰ ਪਾਉਂਡ ਦੀ ਕਮਾਈ ਕੀਤੀ ਤੇ ਆਪਣੇ ਪਿਤਾ ਨੂੰ ਇਸ ਬਾਰੇ ਦੱਸਿਆ।


ਐਡਵਾਰਡ ਆਪਣੇ ਕਮਾਏ ਪੈਸਿਆਂ ਨਾਲ ਬਟੂਆ ਤੇ ਜੁੱਤੇ ਲੈਂਦਾ ਹੈ। ਅੱਗੇ ਚੱਲ ਕੇ ਉਹ ਪ੍ਰੋਪਰਟੀ ਮਾਰਕਿਟ ‘ਚ ਕਰੀਅਰ ਬਣਾਉਣਾ ਚਾਹੁੰਦਾ ਹੈ। ਇਸ ਲਈ ਉਹ ਹੁਣ ਤੋਂ ਹੀ ਬੱਚਤ ਵੀ ਕਰਦਾ ਹੈ। ਇਸ ਦੇ ਨਾਲ ਹੀ ਭਵਿੱਖ ‘ਚ ਉਹ ਮਰਸਡੀਜ਼ ਕਾਰ ਵੀ ਲੈਣਾ ਚਾਹੁੰਦਾ ਹੈ ਜੋ ਉਸ ਨੇ ਇੰਸਟਾਗ੍ਰਾਮ ਯੂਜ਼ਰ ਕੋਲ ਦੇਖੀ ਸੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490