Vodafone Idea Data Plan: ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ (Vodafone Idea) ਨੇ ਆਪਣੇ ਗਾਹਕਾਂ ਲਈ ਨਵੇਂ ਪਲਾਨ ਲਾਂਚ ਕੀਤੇ ਹਨ। ਵੋਡਾਫੋਨ ਆਈਡੀਆ ਨੇ ਗਲੋਬਲ ਸਟ੍ਰੀਮਿੰਗ ਪਲੇਟਫਾਰਮ Netflix ਨਾਲ ਸਾਂਝੇਦਾਰੀ ਕੀਤੀ ਹੈ। 


ਇਸ ਦੇ ਨਾਲ ਹੀ ਵੋਡਾਫੋਨ ਆਈਡੀਆ ਨੇ Netflix ਦੇ ਨਾਲ ਜਲਦ ਹੀ ਪੋਸਟ-ਪੇਡ ਪਲਾਨ ਲਾਂਚ ਕਰਨ ਦਾ ਵਾਅਦਾ ਕੀਤਾ ਹੈ।


ਵੋਡਾਫੋਨ ਆਈਡੀਆ ਦਾ ਨਵਾਂ ਪਲਾਨ
ਵੋਡਾਫੋਨ ਆਈਡੀਆ ਨੇ ਕਿਹਾ ਕਿ ਇਸ ਸਾਂਝੇਦਾਰੀ ਦੇ ਤਹਿਤ, ਉਪਭੋਗਤਾ ਆਪਣੀ ਪਸੰਦ ਦੇ ਕਿਸੇ ਵੀ ਡਿਵਾਈਸ - ਮੋਬਾਈਲ, ਟੈਲੀਵਿਜ਼ਨ ਜਾਂ ਟੈਬਲੇਟ ‘ਤੇ ਸਟ੍ਰੀਮਿੰਗ ਅਨੁਭਵ ਦੇ ਨਾਲ ਵਿਸ਼ਵ ਪੱਧਰੀ ਮਨੋਰੰਜਨ ਦਾ ਆਨੰਦ ਲੈ ਸਕਣਗੇ। ਬਿਆਨ ਦੇ ਅਨੁਸਾਰ, ਵੋਡਾਫੋਨ ਆਈਡੀਆ ਨੇ ਫਿਲਹਾਲ ਆਪਣੇ ਪ੍ਰੀ-ਪੇਡ ਗਾਹਕਾਂ ਨੂੰ ਨੈੱਟਫਲਿਕਸ ਦੀ ਪੇਸ਼ਕਸ਼ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਉਹ ਨੈੱਟਫਲਿਕਸ ਬੰਡਲ ਪੋਸਟਪੇਡ ਪਲਾਨ ਵੀ ਲਾਂਚ ਕਰੇਗੀ। 


ਕੰਪਨੀ ਨੇ ਦੋ ਨਵੇਂ ਪ੍ਰੀ-ਪੇਡ ਪੈਕ ਪੇਸ਼ ਕੀਤੇ ਹਨ ਜੋ Netflix ਬੇਸਿਕ ਸਬਸਕ੍ਰਿਪਸ਼ਨ ਦੇ ਨਾਲ ਅਸੀਮਤ ਕਾਲਾਂ ਅਤੇ ਡਾਟਾ ਬੰਡਲ ਆਫ਼ਰ ਕਰ ਰਹੇ ਹਨ। ਇਸ ਨਾਲ ਯੂਜ਼ਰਸ ਨੂੰ ਮੋਬਾਈਲ ਦੇ ਨਾਲ-ਨਾਲ ਟੀਵੀ ‘ਤੇ ਵੀ ਨੈੱਟਫਲਿਕਸ ਦੇਖਣ ਦੀ ਸਹੂਲਤ ਹੋਵੇਗੀ।


ਪਹਿਲਾ ਪੈਕ 998 ਰੁਪਏ ਵਿੱਚ 1.5 ਜੀਬੀ ਡੇਟਾ ਰੋਜ਼ਾਨਾ 100 SMS ਰੋਜ਼ਾਨਾ, ਅਨਲਿਮਿਟੇਡ ਫੋਨ ਕਾਲਾਂ ਅਤੇ ਨੈੱਟਫਲਿਕਸ ਬੇਸਿਕ (ਟੀਵੀ ਜਾਂ ਮੋਬਾਈਲ) ਦੇ ਨਾਲ ਆਉਂਦਾ ਹੈ ਜਿਸਦੀ 70 ਵੈਧਤਾ 70 ਦਿਨ ਦੀ ਹੈ


ਵੋਡਾਫੋਨ ਆਈਡੀਆ ਦਾ 1399 ਰੁਪਏ ਦਾ ਪਲਾਨ
ਵੋਡਾਫੋਨ ਆਈਡੀਆ ਦੇ ਦੂਜੇ ਪੈਕ ਦੀ ਕੀਮਤ 1,399 ਰੁਪਏ ਹੈ ਜਿਸ ਵਿੱਚ 2.5 ਜੀਬੀ ਡਾਟਾ ਅਤੇ 100 SMS ਪ੍ਰਤੀ ਦਿਨ ਦੇ ਨਾਲ ਅਸੀਮਤ ਕਾਲਾਂ ਅਤੇ Netflix ਬੇਸਿਕ (ਟੀਵੀ ਜਾਂ ਮੋਬਾਈਲ) ਦੇ ਨਾਲ 84 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਮੁੰਬਈ ਅਤੇ ਗੁਜਰਾਤ ਦੇ ਗਾਹਕ 1,099 ਰੁਪਏ ਵਿੱਚ 70 ਦਿਨ ਦੀ ਵੈਧਤਾ ਵਾਲਾ ਪਲਾਨ ਚੁਣ ਸਕਦੇ ਹੋ।