Tata Group Stocks: ਟਾਟਾ ਗਰੁੱਪ ਦੀ ਕੰਪਨੀ Tata Investment Corporation ਦੇ ਸ਼ੇਅਰ 7 ਮਾਰਚ ਤੱਕ ਰਾਕੇਟ ਬਣੇ ਹਏ ਹਨ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਅਜਿਹੀ ਪੁੱਠੀ ਚਾਲ ਫੜ੍ਹੀ ਕਿ ਪਿਛਲੇ 15 ਦਿਨਾਂ ਵਿੱਚ ਹੀ ਇਸ ਸ਼ੇਅਰ ਨੇ ਨਵੇਸ਼ਕਾਂ ਦੇ 20 ਹਜ਼ਾਰ ਕੋਰੜ ਰੁਪਏ ਡੋਬ ਦਿੱਤੇ।


ਪਿਛਲੇ 10 ਕਾਰੋਬਾਰੀ ਸੈਸ਼ਨਾਂ ਵਿੱਚੋਂ 9 ਦਿਨ ਦਿਨਾਂ ਇਸ ਸ਼ੇਅਰ ਨੇ 5 ਫ਼ੀਸਦੀ ਦਾ ਲੋਅਰ ਸਰਕਿਟ ਲੱਗਿਆ ਹੈ। 7 ਮਾਰਚ ਨੂੰ ਟਾਟਾ ਗਰੁੱਪ ਦਾ ਇਹ ਸ਼ੇਅਰ 9,744.40 ਰੁਪਏ ਦੀ ਰਿਕਾਰਡ ਉਚਾਈ ਉੱਤੇ ਸੀ। ਇਸ ਤੋਂ ਬਾਅਦ ਹੁਣ ਇਸ ਵਿੱਚ 39 ਫ਼ੀਸਦੀ ਦੀ ਗਿਰਾਵਟ ਆਈ ਹੈ। ਟਾਟਾ ਇਨਵੈਸਟਮੈਂਟ ਦਾ ਬਾਜ਼ਾਰ ਪੂੰਜੀਕਰਨ ਵੀ ਇਸ ਦੌਰਾਨ 49,365 ਕਰੋੜ ਤੋਂ ਘਟਕੇ 30,155 ਕਰੋੜ ਉੱਤੇ ਆ ਗਿਆ ਹੈ। ਪਿਛਲੇ ਕਾਰੋਬਾਰੀ ਹਫਤੇ ਦੌਰਾਨ ਸਟਾਕ ਵਿੱਚ 22 ਫ਼ੀਸਦੀ ਦੀ ਗਿਰਾਵਟ ਆਈ ਤਾਂ ਇਸ ਕਾਰੋਬਾਰੀ ਹਫਤੇ ਵਿੱਚ ਟਾਟਾ ਦਾ ਇਹ ਸ਼ੇਅਰ 21 ਫ਼ੀਸਦੀ ਕਮਜ਼ੋਰ ਹੋਇਆ। ਪਿਛਲੇ ਕਾਰੋਬਾਰੀ ਹਫਤੇ ਵਿੱਚ ਇਹ ਬੀਐਸਈ ਉੱਤੇ 5960.20(Tata Investment Corporation share Price) ਰੁਪਏ ਦੇ ਭਾਅ ਉੱਤੇ ਬੰਦ ਹੋਇਆ।


ਟਾਟਾ ਇਨਵੈਸਟਮੈਂਟ ਦੇ ਸ਼ੇਅਰਾਂ 'ਤੇ ਪਿਛਲੇ 10 ਕਾਰੋਬਾਰੀ ਦਿਨਾਂ 'ਚ ਭਾਰੀ ਵਿਕਰੀ ਦਾ ਦਬਾਅ ਰਿਹਾ। ਇਸ ਤੋਂ ਪਹਿਲਾਂ ਇਹ ਸ਼ੇਅਰ ਰਾਕੇਟ ਬਣਿਆ ਹੋਇਆ ਸੀ। ਖ਼ਾਸ ਗੱਲ ਇਹ ਰਹੀ ਕਿ ਇਸ ਸਟਾਕ ਨੇ 6 ਦਿਨਾਂ ਤੱਕ ਆਪਣੇ ਉਤਲੇ ਸਰਕਿਟ ਨੂੰ ਹਿੱਟ ਕੀਤਾ ਤੇ 7 ਮਾਰਚ 2024 ਨੂੰ ਰਿਕਾਰਡ ਉਚਾਈ ਉੱਤੇ ਪਹੁੰਚ ਗਿਆ ਸੀ। ਕੰਪਨੀ ਦੇ ਸ਼ੇਅਰਾਂ ਵਿੱਚ ਇਹ ਤੇਜ਼ੀ ਸਪਾਰਕ ਕੈਪੀਟਲ ਦੇ ਅੰਦਾਜ਼ੇ ਉੱਤੇ ਆਏ ਜਿਸ ਵਿੱਚ ਸਪਾਰਕ ਕੈਪਟੀਲ ਨੇ ਅੰਦਾਜ਼ਾ ਲਾਇਆ ਸੀ ਕਿ ਸਤੰਬਰ 2025 ਤੱਕ ਟਾਟਾ ਸਨਸ ਘਰੇਲੂ ਮਾਰਕਿਟ ਵਿੱਚ ਲਿਸਟ ਹੋ ਸਕਦਾ ਹੈ।


ਕਿਉਂ ਸ਼ੁਰੂ ਹੋਈ ਗਿਰਾਵਟ ?


ਸੂਤਰਾਂ ਮੁਤਾਬਕ, ਟਾਟਾ ਸਨਸ ਦੇ ਲਿਸਟਿੰਗ ਦੀ ਫਿਲਹਾਲ ਕੋਈ ਗੁੰਜਾਇਸ਼ ਨਹੀਂ ਦਿਖਾਈ ਦੇ ਰਹੀ। ਇਸ ਦੀ ਬਜਾਏ, ਟਾਟਾ ਸਮੂਹ ਆਰਬੀਆਈ ਨਿਯਮਾਂ ਦੀ ਪਾਲਣਾ ਕਰਨ ਲਈ ਗਰੁੱਪ ਪੱਧਰ ਅਤੇ ਟਾਟਾ ਕੈਪੀਟਲ ਵਰਗੀਆਂ ਵੱਖਰੀਆਂ ਸੰਸਥਾਵਾਂ 'ਤੇ ਕਰਜ਼ੇ ਨੂੰ ਘਟਾਉਣ ਦੀ ਯੋਜਨਾ ਬਣਾ ਰਿਹਾ ਹੈ। ਟਾਟਾ ਸੰਨਜ਼ ਨੇ TCS 'ਚ ਆਪਣੀ 0.64 ਫੀਸਦੀ ਹਿੱਸੇਦਾਰੀ 9 ਹਜ਼ਾਰ ਕਰੋੜ ਰੁਪਏ 'ਚ ਵੇਚੀ ਹੈ। ਇਸ ਤੋਂ ਬਾਅਦ ਸ਼ੇਅਰਾਂ 'ਚ ਗਿਰਾਵਟ ਸ਼ੁਰੂ ਹੋ ਗਈ। ਟਾਟਾ ਇਨਵੈਸਟਮੈਂਟ ਦੇ ਨਾਲ-ਨਾਲ ਟਾਟਾ ਕੈਮੀਕਲਸ, ਟਾਟਾ ਕੰਜ਼ਿਊਮਰ ਪ੍ਰੋਡਕਟਸ ਅਤੇ ਟੀਸੀਐੱਸ 'ਚ ਵੀ ਇਸ ਹਫਤੇ 7.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।