2000 note exchange: RBI ਨੇ 2000 ਦੇ ਨੋਟ ਵਾਪਸ ਲੈਣ ਦਾ ਕੀ ਐਲਾਨ ਕੀਤਾ, ਉਦੋਂ ਤੋਂ ਹੀ ਲੋਕਾਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਹਾਲਾਂਕਿ ਰਿਜ਼ਰਵ ਬੈਂਕ ਨੇ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਇਸ ਬਾਰੇ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸ ਦੌਰਾਨ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ 2000 ਰੁਪਏ ਦੇ ਨੋਟ ਬੰਦ ਕੀਤੇ ਜਾਣ ਤੋਂ ਬਾਅਦ ਕੀ ਬਾਜ਼ਾਰ 'ਚ 1000 ਰੁਪਏ ਦੇ ਨੋਟ ਵਾਪਸ ਆ ਸਕਦੇ ਹਨ?


8 ਨਵੰਬਰ ਨੂੰ ਪਹਿਲਾਂ ਕੀਤੀ ਗਈ ਸੀ ਨੋਟਬੰਦੀ


ਦੱਸ ਦਈਏ ਕਿ 8 ਨਵੰਬਰ 2016 ਨੂੰ ਨਰਿੰਦਰ ਮੋਦੀ ਸਰਕਾਰ ਨੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੰਦ ਕਰ ਦਿੱਤੇ ਸਨ। ਹਾਲਾਂਕਿ 500 ਰੁਪਏ ਦੇ ਨਵੇਂ ਨੋਟ ਬਾਜ਼ਾਰ 'ਚ ਆਏ ਸਨ ਪਰ 1000 ਦੇ ਨੋਟਾਂ ਦੀ ਬਜਾਏ 2000 ਦੇ ਨੋਟ ਜਾਰੀ ਕੀਤੇ ਗਏ ਸਨ।


1000 ਦਾ ਨੋਟ ਵਾਪਸ ਆਉਣ ਬਾਰੇ ਗਵਰਨਰ ਨੇ ਕੀ ਕਿਹਾ ?


ਸੁਭਾਵਕ ਹੈ ਕਿ ਜਦੋਂ ਹੁਣ ਰਿਜ਼ਰਵ ਬੈਂਕ 2000 ਦਾ ਨੋਟ ਵਾਪਸ ਲੈ ਰਿਹਾ ਹੈ ਤਾਂ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ 1000 ਦਾ ਨੋਟ ਵਾਪਸ ਆ ਸਕਦਾ ਹੈ। RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਕਿਹਾ ਕਿ ₹2,000 ਦੇ ਨੋਟ ਵਾਪਸ ਲੈ ਲਏ ਗਏ ਹਨ, ਪਰ ₹1,000 ਦੇ ਨਵੇਂ ਨੋਟ ਪੇਸ਼ ਕਰਨ ਦੀ ਕੋਈ ਯੋਜਨਾ ਨਹੀਂ ਹੈ।


ਉਨ੍ਹਾਂ ਕਿਹਾ, “ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਸਾਡੇ ਕੋਲ ਲੋੜ ਤੋਂ ਵੱਧ ਕਰੰਸੀ ਨੋਟ ਹਨ ਜੋ ਪਹਿਲਾਂ ਹੀ ਛਾਪੇ ਜਾ ਚੁੱਕੇ ਹਨ। ਇਹ ਪ੍ਰਿੰਟ ਕੀਤੇ ਨੋਟ ਸਿਰਫ਼ ਆਰਬੀਆਈ ਕੋਲ ਹੀ ਨਹੀਂ ਹਨ, ਸਗੋਂ ਕਰੰਸੀ ਚੈਸਟ ਵਿੱਚ ਵੀ ਚੱਲ ਰਹੇ ਹਨ, ਇਸ ਲਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।


ਦਰਅਸਲ, ਇਹ ਕਿਆਸ ਲਗਾਏ ਜਾ ਰਹੇ ਹਨ ਕਿ ₹2000 ਦੇ ਨੋਟ ਨੂੰ ਵਾਪਸ ਲੈਣ ਦੇ ਫੈਸਲੇ ਨਾਲ ਸਮੁੱਚੀ ਪੈਸੇ ਦੀ ਸਪਲਾਈ 'ਤੇ ਦਬਾਅ ਪੈ ਸਕਦਾ ਹੈ। ਹਾਲਾਂਕਿ ਆਰਬੀਆਈ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰ ਕਰ ਦਈਏ ਕਿ 2000 ਰੁਪਏ ਦੇ ਨੋਟਾਂ ਨੂੰ ਬਦਲਣ ਲਈ 30 ਸਤੰਬਰ ਦੀ ਸਮਾਂ ਸੀਮਾ ਰੱਖੀ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।