Stock Market Holiday: ਭਾਰਤੀ ਸ਼ੇਅਰ ਬਜ਼ਾਰ 'ਚ ਅੱਜ ਵਪਾਰ ਹੋਵੇਗਾ ਜਾਂ ਨਹੀਂ, ਇਸ ਨੂੰ ਲੈਕੇ ਕੁਝ ਨਿਵੇਸ਼ਕਾਂ ਵਿੱਚ ਕੰਫਿਊਜ਼ਨ ਰਹਿ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਦੱਸ ਦਈਏ ਕਿ ਸ਼ੇਅਰ ਬਾਜ਼ਾਰ ਵੀਰਵਾਰ, 2 ਅਕਤੂਬਰ ਨੂੰ ਦੁਸਹਿਰਾ ਅਤੇ ਗਾਂਧੀ ਜਯੰਤੀ ਦੇ ਤਿਉਹਾਰਾਂ ਕਾਰਨ ਬੰਦ ਰਹਿਣਗੇ। ਵੀਰਵਾਰ ਨੂੰ ਨੈਸ਼ਨਲ ਸਟਾਕ ਐਕਸਚੇਂਜ (NSE) ਅਤੇ BSE 'ਤੇ ਸਟਾਕ, ਡੈਰੀਵੇਟਿਵਜ਼ ਅਤੇ ਕਮੋਡਿਟੀ ਸੈਗਮੈਂਟਾਂ ਵਿੱਚ ਕੋਈ ਵਪਾਰ ਜਾਂ ਨਿਪਟਾਰਾ ਨਹੀਂ ਹੋਵੇਗਾ। ਛੁੱਟੀਆਂ ਕਾਰਨ ਇਹ ਵਪਾਰਕ ਹਫ਼ਤਾ ਛੋਟਾ ਰਹੇਗਾ। ਸਟਾਕ ਮਾਰਕੀਟ ਹੁਣ ਸ਼ੁੱਕਰਵਾਰ, 3 ਅਕਤੂਬਰ ਨੂੰ ਖੁੱਲ੍ਹੇਗੀ।

Continues below advertisement

ਅਕਤੂਬਰ ਵਿੱਚ ਸ਼ੇਅਰ ਬਜ਼ਾਰ ਦੀਆਂ ਛੁੱਟੀਆਂ

Continues below advertisement

ਅਕਤੂਬਰ ਮਹੀਨੇ ਵਿੱਚ ਦੋ ਹੋਰ ਛੁੱਟੀਆਂ ਹੋਣਗੀਆਂ: 21 ਅਕਤੂਬਰ ਨੂੰ ਦੀਵਾਲੀ (ਲਕਸ਼ਮੀ ਪੂਜਾ ਦਾ ਦਿਨ) ਅਤੇ 22 ਅਕਤੂਬਰ ਨੂੰ ਦੀਵਾਲੀ ਬਲੀਪ੍ਰਤੀਪਦਾ। ਹੁਣ, ਸਵਾਲ ਇਹ ਖੜ੍ਹਾ ਹੁੰਦਾ ਹੈ: ਇਸ ਸਮੇਂ ਮੁਹੂਰਤ ਟ੍ਰੇਂਡਿੰਗ ਕਿੰਨੀ ਵਜੇ ਹੋਵੇਗੀ?

ਦੀਵਾਲੀ ਦੇ ਮੌਕੇ 'ਤੇ, 21 ਅਕਤੂਬਰ, ਮੰਗਲਵਾਰ ਨੂੰ NSE 'ਤੇ ਮੁਹੂਰਤ ਟ੍ਰੇਂਡਿੰਗ ਹੋਵੇਗੀ। ਸਟਾਕ ਐਕਸਚੇਂਜ ਨੇ ਇੱਕ ਸਰਕੂਲਰ ਵਿੱਚ ਕਿਹਾ ਕਿ ਵਪਾਰ ਸੈਸ਼ਨ ਦੁਪਹਿਰ 1:45 ਵਜੇ ਤੋਂ 2:45 ਵਜੇ ਦੇ ਵਿਚਕਾਰ ਹੋਵੇਗਾ। ਪਿਛਲੇ ਸਾਲ, ਮੁਹੂਰਤ ਟ੍ਰੈਂਡਿੰਗ ਸੈਸ਼ਨ ਸ਼ਾਮ 6 ਵਜੇ ਤੋਂ 7 ਵਜੇ ਦੇ ਵਿਚਕਾਰ ਹੋਇਆ ਸੀ।

ਕਿਉਂ ਖਾਸ ਮੁਹੂਰਤ ਟ੍ਰੈਂਡਿੰਗ?

ਦੀਵਾਲੀ ਤੋਂ ਹਿੰਦੂ ਕੈਲੰਡਰ ਸਾਲ ਦੀ ਸ਼ੁਰੂਆਤ ਹੁੰਦੀ ਹੈ। ਮੁਹੂਰਤ ਟ੍ਰੈਂਡਿੰਗ ਦੌਰਾਨ ਵਪਾਰ ਕਰਨਾ ਨਿਵੇਸ਼ਕਾਂ ਲਈ ਸ਼ੁਭ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ ਨਵੇਂ ਸਟਾਕਾਂ ਵਿੱਚ ਨਿਵੇਸ਼ ਕਰਨਾ ਜਾਂ ਆਪਣੇ ਪੋਰਟਫੋਲੀਓ ਵਿੱਚ ਜੋੜਨਾ ਲਾਭਦਾਇਕ ਮੰਨਿਆ ਜਾਂਦਾ ਹੈ। ਘਰੇਲੂ ਸਟਾਕ ਬਾਜ਼ਾਰ ਆਮ ਦਿਨਾਂ ਵਿੱਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9:15 ਵਜੇ ਤੋਂ ਦੁਪਹਿਰ 3:30 ਵਜੇ ਤੱਕ ਵਪਾਰ ਕਰਦੇ ਹਨ। ਇੱਕ ਪ੍ਰੀ-ਓਪਨ ਸੈਸ਼ਨ ਵੀ ਨਿਯਮਤ ਵਪਾਰਕ ਦਿਨਾਂ ਵਿੱਚ ਸਵੇਰੇ 9:00 ਵਜੇ ਤੋਂ ਸਵੇਰੇ 9:15 ਵਜੇ ਤੱਕ ਹੁੰਦਾ ਹੈ। ਬਾਜ਼ਾਰ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹਿੰਦਾ ਹੈ। ਅਕਤੂਬਰ ਤੋਂ ਬਾਅਦ, ਪ੍ਰਕਾਸ਼ ਦਿਹਾੜੇ 'ਤੇ 5 ਨਵੰਬਰ ਨੂੰ ਕੋਈ ਵਪਾਰ ਨਹੀਂ ਹੋਵੇਗਾ। ਫਿਰ ਸਟਾਕ ਬਾਜ਼ਾਰ 25 ਦਸੰਬਰ ਨੂੰ ਕ੍ਰਿਸਮਸ ਲਈ ਬੰਦ ਰਹੇਗਾ।