50 Rupees Old Note Sale: ਅਸੀਂ ਅਕਸਰ ਸੁਣਦੇ ਹਾਂ ਕਿ ਪੈਸੇ ਨਾਲ ਪੈਸੇ ਬਣਾਏ ਜਾ ਸਕਦੇ ਹਨ। ਇਹ ਸਿਰਫ਼ ਕਹਾਵਤ ਹੀ ਨਹੀਂ ਬਲਕਿ ਸੱਚ ਹੈ। ਜੇਕਰ ਤੁਹਾਡੇ ਕੋਲ ਪੁਰਾਣੇ ਨੋਟ ਬਚੇ ਹਨ ਤਾਂ ਤੁਸੀਂ ਉਨ੍ਹਾਂ ਨੋਟਾਂ ਨੂੰ ਬਾਜ਼ਾਰ 'ਚ ਵੇਚ ਕੇ ਲੱਖਾਂ ਰੁਪਏ ਕਮਾ ਸਕਦੇ ਹੋ। ਸ਼ਾਇਦ ਤੁਹਾਨੂੰ ਇਹ ਥੋੜ੍ਹਾ ਅਜੀਬ ਲੱਗੇ, ਪਰ ਇਹ ਸੱਚ ਹੈ।


ਤੁਸੀਂ ਸੋਚ ਰਹੇ ਹੋਵੋਗੇ ਕਿ ਕੋਈ ਉਨ੍ਹਾਂ ਨੋਟਾਂ ਨੂੰ ਕਿਉਂ ਖਰੀਦੇਗਾ ਜੋ ਬਾਜ਼ਾਰ ਵਿੱਚ ਪ੍ਰਚਲਨ ਵਿੱਚ ਵੀ ਨਹੀਂ ਹਨ ਤੇ ਉਨ੍ਹਾਂ ਨੂੰ ਕੋਈ ਕਿਸ ਮਕਸਦ ਲਈ ਖਰਦੀਦੇਗਾ। ਅਸੀਂ ਤੁਹਾਨੂੰ ਇਸ ਬਾਰੇ ਸਭ ਕੁਝ ਦੱਸਾਂਗੇ ਪਰ ਪਹਿਲਾਂ ਤੁਹਾਨੂੰ ਇਸ ਖਬਰ ਨੂੰ ਸੱਚ ਮੰਨਣਾ ਪਵੇਗਾ ਕਿ ਤੁਸੀਂ ਪੁਰਾਣੇ ਨੋਟਾਂ ਤੋਂ ਲੱਖਾਂ ਰੁਪਏ ਕਮਾ ਸਕਦੇ ਹੋ।



ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪੁਰਾਣੇ ਨੋਟਾਂ ਦੀ ਭਾਰੀ ਮੰਗ ਹੈ। ਗਾਹਕ ਖੁਦ ਪੁਰਾਣੇ ਨੋਟ ਲੈਣ ਲਈ ਵਿਕਰੇਤਾਵਾਂ ਨਾਲ ਸੰਪਰਕ ਕਰਦੇ ਹਨ ਤੇ ਸਿਰਫ ਇੱਕ ਨੋਟ ਲਈ ਲੱਖਾਂ ਰੁਪਏ ਖਰਚ ਕਰਦੇ ਹਨ। ਉਦਾਹਰਨ ਲਈ ਤੁਹਾਨੂੰ 50 ਰੁਪਏ ਦੇ ਪੁਰਾਣੇ ਨੋਟ ਦੀ ਵਿਕਰੀ 'ਤੇ ਲੱਖਾਂ ਰੁਪਏ ਮਿਲ ਸਕਦੇ ਹਨ। ਹਾਲਾਂਕਿ, ਨੋਟਾਂ 'ਤੇ ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।


ਜੇਕਰ ਤੁਸੀਂ ਅੰਤਰਰਾਸ਼ਟਰੀ ਬਾਜ਼ਾਰ 'ਚ 50 ਰੁਪਏ ਦੇ ਪੁਰਾਣੇ ਨੋਟ ਨੂੰ ਵੇਚਣਾ ਚਾਹੁੰਦੇ ਹੋ ਤਾਂ ਇਸ ਲਈ ਕੁਝ ਸ਼ਰਤਾਂ ਹਨ। ਪਹਿਲੀ ਸ਼ਰਤ ਇਹ ਹੈ ਕਿ ਨੋਟ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਨੋਟ 'ਤੇ ਸੀਰੀਅਲ ਨੰਬਰ 'ਚ 786 ਲਿਖਿਆ ਹੋਣਾ ਚਾਹੀਦਾ ਹੈ।


ਜੇਕਰ ਇਹ ਸ਼ਰਤਾਂ ਪੂਰੀਆਂ ਹੁੰਦੀਆਂ ਹਨ ਤਾਂ ਤੁਸੀਂ 50 ਰੁਪਏ ਦਾ ਨੋਟ 13 ਲੱਖ ਰੁਪਏ ਤੱਕ ਵੇਚ ਸਕਦੇ ਹੋ। ਮਤਲਬ ਜੇਕਰ ਤੁਹਾਡੇ ਕੋਲ 5 ਨੋਟ ਹਨ ਤਾਂ ਤੁਸੀਂ 65 ਲੱਖ ਰੁਪਏ ਦੇ ਮਾਲਕ ਬਣ ਸਕਦੇ ਹੋ। ਦਰਅਸਲ, ਇਸਲਾਮ ਧਰਮ ਵਿੱਚ 786 ਨੂੰ ਇੱਕ ਪਵਿੱਤਰ ਸੰਖਿਆ ਮੰਨਿਆ ਜਾਂਦਾ ਹੈ। ਇਸ ਲਈ ਮੁਸਲਿਮ ਗਾਹਕ ਇਸ ਨੰਬਰ ਦੇ ਨੋਟਾਂ ਲਈ ਮੂੰਹ ਮੰਗੀ ਕੀਮਤ ਅਦਾ ਕਰਨ ਲਈ ਤਿਆਰ ਰਹਿੰਦੇ ਹਨ।



ਪੁਰਾਣੇ ਨੋਟਾਂ ਦੀ ਵਿਕਰੀ ਲਈ ਬਾਜ਼ਾਰ ਵਿੱਚ ਕਈ ਆਨਲਾਈਨ ਸਾਈਟਾਂ ਉਪਲਬਧ ਹਨ। Quikr ਵਰਗੀ ਵੈੱਬਸਾਈਟ 'ਤੇ ਪਹਿਲਾਂ ਵਿਕਰੇਤਾ ਨੂੰ ਆਪਣਾ ਪੂਰਾ ਵੇਰਵਾ ਦਰਜ ਕਰਨਾ ਹੋਵੇਗਾ ਤੇ ਫਿਰ 50 ਰੁਪਏ ਦੇ ਨੋਟ ਦੀ ਤਸਵੀਰ ਅਪਲੋਡ ਕਰਨੀ ਹੋਵੇਗੀ। ਇਸ ਤੋਂ ਬਾਅਦ ਗਾਹਕ ਖੁਦ ਤੁਹਾਡੇ ਨਾਲ ਸੰਪਰਕ ਕਰੇਗਾ। ਇੱਥੇ ਦੱਸ ਦੇਈਏ ਕਿ ਇਹ ਰਿਪੋਰਟ ਮੀਡੀਆ 'ਚ ਚੱਲ ਰਹੀਆਂ ਖਬਰਾਂ ਦੇ ਆਧਾਰ 'ਤੇ ਹੈ। ਕਾਨੂੰਨੀ ਤੌਰ 'ਤੇ, ਆਰਬੀਆਈ ਨੋਟਾਂ ਨੂੰ ਖਰੀਦਣ ਤੇ ਵੇਚਣ ਦੀ ਇਜਾਜ਼ਤ ਨਹੀਂ ਦਿੰਦਾ ਹੈ।