ਸਮਾਲ ਕੈਪ ਮਲਟੀਬੈਗਰ ਸਟਾਕ ਕੋਲਾਬ ਪਲੇਟਫ਼ਾਰਮਜ਼ ਲਿਮਿਟਡ (Colab Platforms Ltd) 'ਚ ਸੋਮਵਾਰ 14 ਜੁਲਾਈ ਨੂੰ ਲਗਾਤਾਰ 19ਵੇਂ ਸੈਸ਼ਨ ਵਿੱਚ ਅਪਰ ਸਰਕਿਟ ਲੱਗਿਆ। ਇਹ ਸ਼ੇਅਰ ਲਗਾਤਾਰ ਵਧੀਆ ਰਿਟਰਨ ਦੇ ਰਿਹਾ ਹੈ। ਪਿਛਲੇ ਇੱਕ ਸਾਲ ਵਿੱਚ ਇਸ ਵਿੱਚ 480% ਦੀ ਤੇਜ਼ੀ ਦਰਜ ਕੀਤੀ ਗਈ ਹੈ। ਇੱਕ ਸਾਲ ਪਹਿਲਾਂ ਇਸ ਸ਼ੇਅਰ ਦੀ ਕੀਮਤ ਸਿਰਫ ₹7 ਸੀ। ਸੋਮਵਾਰ ਨੂੰ BSE 'ਤੇ ਕੋਲਾਬ ਪਲੇਟਫ਼ਾਰਮਜ਼ ਦਾ ਸ਼ੇਅਰ ₹43.12 'ਤੇ ਖੁਲਿਆ। ਖੁੱਲਦੇ ਹੀ ਇਸ ਵਿੱਚ 2% ਦਾ ਅਪਰ ਸਰਕਿਟ ਲੱਗ ਗਿਆ ਅਤੇ ਇਹ ਸ਼ੇਅਰ ਇਨ੍ਹਾਂ ਹੀ ਕੀਮਤਾਂ 'ਤੇ ਬੰਦ ਹੋ ਗਿਆ।

ਕੀ ਹੈ ਵੇਰਵਾ

ਸਮਾਲ ਕੈਪ ਸਟਾਕ ਕੋਲਾਬ ਪਲੇਟਫ਼ਾਰਮਜ਼ ਦਾ ਸ਼ੇਅਰ ਪ੍ਰਾਈਸ ਅਕਤੂਬਰ ਵਿੱਚ ₹5.42 ਦੇ 52 ਹਫ਼ਤੇ ਜਾਂ 1 ਸਾਲ ਦੇ ਸਭ ਤੋਂ ਘੱਟ ਸਤਰ 'ਤੇ ਆ ਗਿਆ ਸੀ। ਪਰ ਇਸ ਸਾਲ ਮਈ ਵਿੱਚ ਇਹ ਸ਼ੇਅਰ ਤੇਜ਼ੀ ਨਾਲ ਚੜ੍ਹ ਕੇ ₹76.18 ਦੇ 52 ਹਫ਼ਤੇ ਦੇ ਉੱਚ ਸਤਰ 'ਤੇ ਪਹੁੰਚ ਗਿਆ।

ਕੋਲਾਬ ਪਲੇਟਫ਼ਾਰਮਜ਼ ਦੇ ਸ਼ੇਅਰ ਦੀ ਕੀਮਤ ਸਿਰਫ਼ ਇੱਕ ਮਹੀਨੇ ਵਿੱਚ 60% ਵਧੀ ਹੈ ਅਤੇ 2025 ਵਿੱਚ ਅਜੇ ਤੱਕ ਲਗਭਗ 180% ਦਾ ਉਤਾਰ-ਚੜ੍ਹਾਅ ਵੇਖਿਆ ਗਿਆ ਹੈ।

ਇੱਕ ਸਾਲ ਵਿੱਚ ਜਿੱਥੇ ਇਹ ਸ਼ੇਅਰ 483% ਵਧਿਆ, ਓਥੇ ਪਿਛਲੇ 5 ਸਾਲਾਂ ਵਿੱਚ ਇਹ 3856% ਤੱਕ ਵਧ ਚੁੱਕਾ ਹੈ। ਇਸ ਤਰ੍ਹਾਂ, ਇਹ ਸਟਾਕ ਆਪਣੇ ਨਿਵੇਸ਼ਕਾਂ ਨੂੰ ਮਲਟੀਬੈਗਰ ਰਿਟਰਨ ਦੇ ਚੁੱਕਾ ਹੈ।

ਸ਼ੇਅਰ ਵਿੱਚ ਤੇਜ਼ੀ ਦੀ ਵਜ੍ਹਾ

ਦੱਸਣਯੋਗ ਹੈ ਕਿ ਕੋਲਾਬ ਪਲੇਟਫ਼ਾਰਮਜ਼ ਲਿਮਿਟਡ ਨੇ ਜੂਨ ਮਹੀਨੇ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਲਾਭਕਾਰੀ ਕੰਪਟੀਟਿਵ ਗੇਮਿੰਗ ਇਕੋਸਿਸਟਮ ਬਣਾਉਣ ਦੇ ਇੱਕ ਬਹੁਤ ਹੀ ਹਿੰਮਤ ਵਾਲੇ ਦ੍ਰਿਸ਼ਟੀਕੋਣ ਨਾਲ ਈ-ਸਪੋਰਟਸ ਦੇ ਖੇਤਰ ਵਿੱਚ ਕਦਮ ਰੱਖਣ ਦੀ ਘੋਸ਼ਣਾ ਕੀਤੀ ਸੀ।

ਕੰਪਨੀ ਵੱਲੋਂ ਜਾਰੀ ਬਿਆਨ ਅਨੁਸਾਰ, ਏਸ਼ੀਆਈ ਖੇਡਾਂ ਵਿੱਚ ਈ-ਸਪੋਰਟਸ ਦੇ ਸ਼ਾਮਲ ਹੋਣ ਅਤੇ ਓਲੰਪਿਕ ਪੱਧਰ 'ਤੇ ਇਸਨੂੰ ਮਾਨਤਾ ਮਿਲਣ ਬਾਰੇ ਚੱਲ ਰਹੀਆਂ ਚਰਚਾਵਾਂ ਦੇ ਚਲਦੇ ਇਹ ਖੇਡਾਂ ਦਾ ਭਵਿੱਖ ਬਣ ਰਿਹਾ ਹੈ। ਇਸੇ ਘੋਸ਼ਣਾ ਤੋਂ ਬਾਅਦ ਕੰਪਨੀ ਦੇ ਸ਼ੇਅਰ ਵਿੱਚ ਤੇਜ਼ੀ ਦਰਜ ਕੀਤੀ ਗਈ ਹੈ।

Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ ਜਾਣਕਾਰੀ ਲਈ ਦਿੱਤੀ ਜਾ ਰਹੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮਾਰਕੀਟ ਵਿੱਚ ਨਿਵੇਸ਼ ਕਰਨਾ ਮਾਰਕੀਟ ਜੋਖਮਾਂ ਦੇ ਅਧੀਨ ਹੈ। ਇੱਕ ਨਿਵੇਸ਼ਕ ਹੋਣ ਦੇ ਨਾਤੇ, ਪੈਸੇ ਦਾ ਨਿਵੇਸ਼ ਕਰਨ ਤੋਂ ਪਹਿਲਾਂ ਹਮੇਸ਼ਾਂ ਇੱਕ ਮਾਹਰ ਨਾਲ ਸਲਾਹ ਕਰੋ। ABPLive.com ਕਦੇ ਵੀ ਕਿਸੇ ਨੂੰ ਕੋਈ ਪੈਸਾ ਨਿਵੇਸ਼ ਕਰਨ ਦੀ ਸਲਾਹ ਨਹੀਂ ਦਿੰਦਾ।