7th Pay Commission DA Hike: ਕੇਂਦਰੀ ਕਰਮਚਾਰੀ ਮਹਿੰਗਾਈ ਭੱਤੇ, ਮਹਿੰਗਾਈ ਰਾਹਤ (DR) ਬਕਾਇਆ ਤੇ ਹਾਊਸਿੰਗ ਰੈਂਟਲ ਅਲਾਉਂਸ (HRA) ਵਿੱਚ ਵਾਧੇ ਦੀ ਉਡੀਕ ਕਰ ਰਹੇ ਹਨ। ਕੇਂਦਰ ਸਰਕਾਰ ਜਲਦ ਹੀ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਮਹਿੰਗਾਈ ਭੱਤੇ (DA) ਵਿੱਚ ਵਾਧੇ ਦਾ ਐਲਾਨ 10 ਮਾਰਚ ਨੂੰ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤੇ ਹੋਲੀ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ।

ਸਰਕਾਰ ਹੋਲੀ ਤੋਂ ਪਹਿਲਾਂ ਮਹਿੰਗਾਈ ਭੱਤੇ (Dearness Allowance) ਵਿੱਚ ਵਾਧਾ ਕਰਕੇ ਉਨ੍ਹਾਂ ਨੂੰ ਵੱਡਾ ਤੋਹਫ਼ਾ ਦੇ ਸਕਦੀ ਹੈ। ਡੀਏ ਵਿੱਚ ਵਾਧੇ ਕਾਰਨ ਉਨ੍ਹਾਂ ਦੀ ਤਨਖਾਹ ਵਿੱਚ ਵੱਡਾ ਵਾਧਾ ਹੋ ਸਕਦਾ ਹੈ। ਮਹਿੰਗਾਈ ਭੱਤਾ ਤਿੰਨ ਫੀਸਦੀ ਤੱਕ ਵਧ ਸਕਦਾ ਹੈ। ਫਿਲਹਾਲ ਕੁੱਲ ਮਹਿੰਗਾਈ ਭੱਤਾ 31 ਫੀਸਦੀ ਹੈ, ਜੋ ਵਧ ਕੇ 34 ਫੀਸਦੀ ਹੋ ਸਕਦਾ ਹੈ। ਜੇਕਰ ਮਹਿੰਗਾਈ ਭੱਤੇ ਨੂੰ ਵਧਾ ਕੇ 34 ਫੀਸਦੀ ਕੀਤਾ ਜਾਂਦਾ ਹੈ ਤਾਂ ਤਨਖ਼ਾਹ ਵਿੱਚ 20 ਹਜ਼ਾਰ ਰੁਪਏ ਦਾ ਵਾਧਾ ਹੋ ਸਕਦਾ ਹੈ।

ਸਰਕਾਰ ਮਹਿੰਗਾਈ ਭੱਤੇ 'ਚ 3 ਫੀਸਦੀ ਤੱਕ ਦਾ ਵਾਧਾ ਕਰ ਸਕਦੀ ਹੈ। ਫਿਲਹਾਲ ਕੇਂਦਰੀ ਕਰਮਚਾਰੀਆਂ ਨੂੰ 31 ਫੀਸਦੀ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ। ਹੋਲੀ ਤੋਂ ਪਹਿਲਾਂ ਮਹਿੰਗਾਈ ਭੱਤੇ ਵਿੱਚ 3 ਫੀਸਦੀ ਵਾਧੇ ਤੋਂ ਬਾਅਦ ਕੁੱਲ ਮਹਿੰਗਾਈ ਭੱਤਾ 34 ਫੀਸਦੀ ਹੋ ਜਾਵੇਗਾ। ਡੀਏ ਵਿੱਚ ਵਾਧੇ ਬਾਰੇ ਸਰਕਾਰ ਦਾ ਐਲਾਨ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਹੋਵੇਗਾ। ਜੇਕਰ ਕੇਂਦਰ ਸਰਕਾਰ ਮੁਲਾਜ਼ਮਾਂ ਦੇ ਡੀਏ ਵਿੱਚ 3 ਫੀਸਦੀ ਵਾਧਾ ਕਰਦੀ ਹੈ ਤਾਂ ਉਨ੍ਹਾਂ ਦੀ ਤਨਖਾਹ ਵਿੱਚ ਕਾਫੀ ਵਾਧਾ ਹੋਵੇਗਾ।

ਮਹਿੰਗਾਈ ਭੱਤੇ (DA) ਵਿੱਚ ਵਾਧੇ ਦਾ ਐਲਾਨ ਮਾਰਚ ਵਿੱਚ ਕੀਤਾ ਜਾ ਸਕਦਾ ਹੈ। AICPI ਦੇ ਅੰਕੜਿਆਂ ਅਨੁਸਾਰ, ਦਸੰਬਰ 2021 ਤੱਕ ਡੀਏ 34.04% ਤੱਕ ਪਹੁੰਚ ਗਿਆ ਹੈ। ਭੱਤਿਆਂ ਵਿੱਚ 3% ਵਾਧੇ ਤੋਂ ਬਾਅਦ 18,000 ਰੁਪਏ ਦੀ ਮੂਲ ਤਨਖਾਹ 'ਤੇ ਡੀਏ 73,440 ਰੁਪਏ ਸਾਲਾਨਾ ਹੋ ਜਾਵੇਗਾ।
 

ਦਸੰਬਰ, 2021 ਲਈ AICPI-IW ਡਾਟਾ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸੂਚਕਾਂਕ 0.3 ਅੰਕ ਦੀ ਗਿਰਾਵਟ ਨਾਲ 125.4 'ਤੇ ਪਹੁੰਚ ਗਿਆ ਹੈ ਅਤੇ ਸੂਚਕਾਂਕ ਇੱਕ ਅੰਕ ਦੀ ਗਿਰਾਵਟ ਨਾਲ 361 ਅੰਕਾਂ 'ਤੇ ਪਹੁੰਚ ਗਿਆ ਹੈ। ਇਸ ਦਾ ਮਤਲਬ ਹੈ ਕਿ ਮਹਿੰਗਾਈ ਭੱਤੇ ਲਈ 12 ਮਹੀਨਿਆਂ ਦਾ ਔਸਤ ਸੂਚਕਾਂਕ 351.33 ਹੈ ਭਾਵ ਔਸਤ ਸੂਚਕਾਂਕ 'ਤੇ 34.04% ਡੀ.ਏ ਹੋਵੇਗਾ, ਪਰ DA ਸਿਰਫ਼ ਪੂਰੇ ਤੌਰ 'ਤੇ ਦੇਣ ਯੋਗ ਹੈ, ਇਸ ਲਈ ਜਨਵਰੀ 2022 ਤੋਂ ਕੁੱਲ 34% ਹੋ ਜਾਵੇਗਾ, ਅਜਿਹੀ ਸਥਿਤੀ ਵਿੱਚ 3 ਫੀਸਦੀ ਕਰਮਚਾਰੀਆਂ ਦੀ ਮਹਿੰਗਾਈ ਭੱਤੇ ਦੀ ਪ੍ਰਤੀਸ਼ਤਤਾ ਵਿੱਚ ਵਾਧਾ ਤੈਅ ਮੰਨਿਆ ਜਾ ਰਿਹਾ ਹੈ।

ਹੋਲੀ ਤੋਂ ਪਹਿਲਾਂ ਮੋਦੀ ਸਰਕਾਰ (Modi Government) ਇਸ ਦਾ ਐਲਾਨ ਕਰ ਸਕਦੀ ਹੈ। ਜੇਕਰ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 3 ਫੀਸਦੀ ਵਧਦਾ ਹੈ ਤਾਂ ਡੀਏ 31 ਫੀਸਦੀ ਤੋਂ ਵਧ ਕੇ 34 ਫੀਸਦੀ ਹੋ ਜਾਵੇਗਾ। ਤਨਖਾਹ 20848, 73440 ਅਤੇ 232152 ਰੁਪਏ ਤੱਕ ਵਧ ਸਕਦੀ ਹੈ। ਇਸ ਵਿੱਚ ਹਰ ਪੱਧਰ ਦੇ ਹਿਸਾਬ ਨਾਲ ਮੁਲਾਜ਼ਮਾਂ ਦੀ ਤਨਖ਼ਾਹ ਅਤੇ ਡੀਏ ਵਿੱਚ ਵੱਖਰਾ ਵਾਧਾ ਹੋਵੇਗਾ।

ਮਹਿੰਗਾਈ ਭੱਤੇ ਵਿੱਚ ਵਾਧੇ ਨਾਲ 48 ਲੱਖ ਮੁਲਾਜ਼ਮਾਂ ਤੇ 68 ਲੱਖ ਪੈਨਸ਼ਨਰਾਂ ਨੂੰ ਲਾਭ ਮਿਲੇਗਾ। ਪਹਿਲਾਂ ਸੰਭਾਵਨਾ ਸੀ ਕਿ ਇਸ ਦਾ ਐਲਾਨ ਬਜਟ 2022 ਵਿੱਚ ਕੀਤਾ ਜਾ ਸਕਦਾ ਹੈ, ਪਰ ਅਜਿਹਾ ਨਹੀਂ ਹੋਇਆ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਸ ਦਾ ਐਲਾਨ ਕਰ ਸਕਦੀ ਹੈ।

ਜੇਕਰ DA 33% ਹੋ ਜਾਂਦਾ ਹੈ ਅਤੇ ਮੁਢਲੀ ਤਨਖ਼ਾਹ 18,000 ਰੁਪਏ ਹੈ, ਤਾਂ ਕਰਮਚਾਰੀਆਂ ਦਾ ਡੀਏ 5940 ਰੁਪਏ ਵਧ ਜਾਵੇਗਾ ਤੇ TA-HRA ਜੋੜਨ ਨਾਲ ਤਨਖਾਹ 31,136 ਰੁਪਏ ਹੋ ਜਾਵੇਗੀ। ਜੇਕਰ DA 34 ਫੀਸਦੀ ਹੈ, ਤਾਂ 18,000 ਰੁਪਏ ਦੀ ਬੇਸਿਕ ਤਨਖਾਹ ਵਾਲੇ ਕਰਮਚਾਰੀਆਂ ਦਾ DA 6,480 ਰੁਪਏ ਸਾਲਾਨਾ ਤੇ 56,000 ਤਨਖਾਹ ਵਾਲੇ ਕਰਮਚਾਰੀਆਂ ਦਾ DA 20,484 ਰੁਪਏ ਸਾਲਾਨਾ ਹੋਵੇਗਾ।


ਇਹ ਵੀ ਪੜ੍ਹੋ: Coronavirus Update in India: 24 ਘੰਟਿਆਂ ‘ਚ ਭਾਰਤ 'ਚ ਕੋਰੋਨਾ ਦੇ 30,615 ਨਵੇਂ ਕੇਸ ਹੋਏ ਦਰਜ, 11.7 ਫੀਸਦੀ ਦਾ ਵਾਧਾ



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904