8th Pay Commission: ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ 8ਵੇਂ ਵੇਤਨ ਕਮਿਸ਼ਨ ਨਾਲ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀ ਤਨਖ਼ਾਹ ਅਤੇ ਪੈਨਸ਼ਨ ਵਿੱਚ ਵੱਡੇ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ ਸਰਕਾਰ ਨੇ ਕਮਿਸ਼ਨ ਦੇ ਗਠਨ ਦੀ ਘੋਸ਼ਣਾ ਕਰ ਦਿੱਤੀ ਹੈ, ਪਰ ਇਸ ਦੀਆਂ ਵਿਸਥਾਰਪੂਰਵਕ ਸਿਫ਼ਾਰਸ਼ਾਂ ਅਤੇ ਲਾਗੂ ਕਰਨ ਦੀ ਤਾਰੀਖ ਹਾਲੇ ਜਨਤਕ ਨਹੀਂ ਕੀਤੀ ਗਈ।

Continues below advertisement

ਇਸ ਕਾਰਨ ਕਰਮਚਾਰੀਆਂ ਦੇ ਮਨ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਨਵੇਂ ਤਨਖ਼ਾਹ ਢਾਂਚੇ ਨੂੰ ਲਾਗੂ ਕਰਨ ਵਿੱਚ ਦੇਰੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਕਿੰਨਾ ਐਰੀਅਰ ਮਿਲ ਸਕਦਾ ਹੈ? ਸੋਸ਼ਲ ਮੀਡੀਆ ‘ਤੇ ਕਈ ਦਾਅਵੇ ਕੀਤੇ ਜਾ ਰਹੇ ਹਨ ਕਿ ਐਰੀਅਰ ਦੀ ਰਕਮ 5 ਲੱਖ ਤੋਂ 14 ਲੱਖ ਰੁਪਏ ਤੱਕ ਹੋ ਸਕਦੀ ਹੈ।

ਕਿੰਨੇ ਮਹੀਨਿਆਂ ਦਾ ਮਿਲੇਗਾ ਬਕਾਇਆ?

Continues below advertisement

ਆਮ ਤੌਰ ‘ਤੇ ਹਰ 10 ਸਾਲ ਬਾਅਦ ਨਵਾਂ ਕੇਂਦਰੀ ਵੇਤਨ ਕਮਿਸ਼ਨ ਲਾਗੂ ਹੁੰਦਾ ਹੈ। 7ਵਾਂ ਵੇਤਨ ਕਮਿਸ਼ਨ 1 ਜਨਵਰੀ 2016 ਤੋਂ ਲਾਗੂ ਕੀਤਾ ਗਿਆ ਸੀ। ਇਸੇ ਅਧਾਰ ‘ਤੇ ਕਈ ਕਰਮਚਾਰੀਆਂ ਨੂੰ ਉਮੀਦ ਹੈ ਕਿ 8ਵਾਂ ਵੇਤਨ ਕਮਿਸ਼ਨ 1 ਜਨਵਰੀ 2026 ਤੋਂ ਲਾਗੂ ਹੋ ਸਕਦਾ ਹੈ।ਹਾਲਾਂਕਿ ਇਸ ਬਾਰੇ ਅਜੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ। ਜੇ ਸਰਕਾਰ ਨਵੀਆਂ ਤਨਖ਼ਾਹਾਂ ਨੂੰ ਜਨਵਰੀ 2026 ਤੋਂ ਪ੍ਰਭਾਵੀ ਮੰਨਦੀ ਹੈ, ਪਰ ਭੁਗਤਾਨ ਅਪ੍ਰੈਲ 2027 ਤੋਂ ਸ਼ੁਰੂ ਕਰਦੀ ਹੈ, ਤਾਂ ਕਰਮਚਾਰੀਆਂ ਨੂੰ ਲਗਭਗ 15 ਮਹੀਨਿਆਂ ਦਾ ਐਰੀਅਰ ਮਿਲ ਸਕਦਾ ਹੈ। ਅੰਤਿਮ ਰਕਮ ਸਰਕਾਰ ਵੱਲੋਂ ਮਨਜ਼ੂਰ ਕੀਤੇ ਜਾਣ ਵਾਲੇ ਫਿਟਮੈਂਟ ਫੈਕਟਰ ‘ਤੇ ਨਿਰਭਰ ਕਰੇਗੀ।

ਐਰੀਅਰ ਦਾ ਪੂਰਾ ਕੈਲਕੁਲੇਸ਼ਨ

ਕਰਮਚਾਰੀ ਸੰਗਠਨ ਸਰਕਾਰ ਕੋਲ 1.92 ਜਾਂ 2.57 ਦੀ ਥਾਂ 3.68 ਫਿਟਮੈਂਟ ਫੈਕਟਰ ਦੀ ਮੰਗ ਕਰ ਰਹੇ ਹਨ। ਜੇਕਰ ਸਰਕਾਰ ਇਹ ਮੰਗ ਮੰਨ ਲੈਂਦੀ ਹੈ, ਤਾਂ ਐਰੀਅਰ ਦਾ ਅੰਦਾਜ਼ਾ ਕੁਝ ਇਸ ਤਰ੍ਹਾਂ ਹੋ ਸਕਦਾ ਹੈ:

ਘੱਟੋ-ਘੱਟ ਬੇਸਿਕ ਤਨਖ਼ਾਹ (ਲੇਵਲ-1) ਲਈ

ਮੌਜੂਦਾ ਬੇਸਿਕ ਤਨਖ਼ਾਹ: ₹18,0003.68 ਫਿਟਮੈਂਟ ਫੈਕਟਰ ਤੋਂ ਬਾਅਦ ਨਵੀਂ ਬੇਸਿਕ ਤਨਖ਼ਾਹ: ₹66,240

ਮਹੀਨਾਵਾਰ ਵਾਧਾ: ₹48,240

10 ਮਹੀਨਿਆਂ ਦਾ ਅੰਦਾਜ਼ਨ ਐਰੀਅਰ (DA ਤੋਂ ਬਿਨਾਂ): ₹4,82,400 ਅਰਥਾਤ ਐਰੀਅਰ ਦੀ ਰਕਮ ਲਗਭਗ 5 ਲੱਖ ਰੁਪਏ ਹੋ ਸਕਦੀ ਹੈ।ਵੱਧ ਤੋਂ ਵੱਧ ਬੇਸਿਕ ਤਨਖ਼ਾਹ (ਕੈਬਿਨੇਟ ਸਕੱਤਰ ਪੱਧਰ) ਲਈ

ਮੌਜੂਦਾ ਬੇਸਿਕ ਤਨਖ਼ਾਹ: ₹2,50,000

3.68 ਫਿਟਮੈਂਟ ਫੈਕਟਰ ਤੋਂ ਬਾਅਦ ਨਵੀਂ ਬੇਸਿਕ ਤਨਖ਼ਾਹ: ₹9,20,000

ਮਹੀਨਾਵਾਰ ਵਾਧਾ: ₹6,70,000ਸਿਰਫ਼  2 ਮਹੀਨਿਆਂ ਤੋਂ ਕੁਝ ਵੱਧ ਸਮੇਂ ਦਾ ਐਰੀਅਰ ਹੀ ₹14,00,000 ਤੋਂ ਵੱਧ ਹੋ ਸਕਦਾ ਹੋ ਸਕਦਾ ਹੈ।