8th Pay Commission : ਕੇਂਦਰੀ ਮੁਲਾਜ਼ਮਾਂ ਲਈ 8ਵੇਂ ਤਨਖਾਹ ਕਮਿਸ਼ਨ (8th Pay Commission) ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਫਿਟਮੈਂਟ ਫੈਕਟਰ (Fitment Factor) ਨੂੰ ਲੈ ਕੇ ਵੱਖ-ਵੱਖ ਮੰਗਾਂ ਰੱਖੀਆਂ ਗਈਆਂ ਹਨ। ਕੁਝ ਜਥੇਬੰਦੀਆਂ 2.92 ਫਿਟਮੈਂਟ ਫੈਕਟਰ ਦੀ ਮੰਗ ਕਰ ਰਹੀਆਂ ਹਨ, ਜਦਕਿ ਕੁਝ ਨੇ ਇਸ ਨੂੰ 3.61, 3.833 ਅਤੇ 4 ਤੱਕ ਕਰਨ ਦਾ ਸੁਝਾਅ ਦਿੱਤਾ ਹੈ। ਜੇਕਰ ਇਨ੍ਹਾਂ ਵਿੱਚੋਂ ਕਿਸੇ ਮੰਗ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਮੁਲਾਜ਼ਮਾਂ ਦੀ ਬੇਸਿਕ ਤਨਖਾਹ ਵਿੱਚ ਵੱਡਾ ਵਾਧਾ ਹੋ ਸਕਦਾ ਹੈ।
ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ 8ਵਾਂ ਤਨਖਾਹ ਕਮਿਸ਼ਨ ਕਿਹੜੇ ਫਿਟਮੈਂਟ ਫੈਕਟਰ ਨੂੰ ਆਪਣੀਆਂ ਸਿਫ਼ਾਰਸ਼ਾਂ ਵਿੱਚ ਸ਼ਾਮਲ ਕਰੇਗਾ ਅਤੇ ਅੰਤਿਮ ਫੈਸਲਾ ਕੀ ਹੋਵੇਗਾ। ਆਓ ਜਾਣਦੇ ਹਾਂ ਵੱਖ-ਵੱਖ ਫਿਟਮੈਂਟ ਫੈਕਟਰ ਦੇ ਹਿਸਾਬ ਨਾਲ ਤਨਖਾਹ ਕਿੰਨੀ ਹੋ ਸਕਦੀ ਹੈ।
ਕੀ ਹੁੰਦਾ ਹੈ ਫਿਟਮੈਂਟ ਫੈਕਟਰ?
ਫਿਟਮੈਂਟ ਫੈਕਟਰ ਇੱਕ ਗੁਣਕ (Multiplier) ਹੁੰਦਾ ਹੈ, ਜਿਸ ਦੀ ਮਦਦ ਨਾਲ ਮੁਲਾਜ਼ਮਾਂ ਦੀ ਮੌਜੂਦਾ ਬੇਸਿਕ ਤਨਖਾਹ ਦੇ ਆਧਾਰ 'ਤੇ ਨਵੀਂ ਬੇਸਿਕ ਤਨਖਾਹ ਤੈਅ ਕੀਤੀ ਜਾਂਦੀ ਹੈ। ਉਦਾਹਰਨ ਵਜੋਂ, ਜੇਕਰ ਕਿਸੇ ਮੁਲਾਜ਼ਮ ਦੀ ਮੌਜੂਦਾ ਬੇਸਿਕ ਤਨਖਾਹ 18,000 ਰੁਪਏ ਹੈ ਅਤੇ ਫਿਟਮੈਂਟ ਫੈਕਟਰ 3.5 ਤੈਅ ਹੁੰਦਾ ਹੈ ਤਾਂ ਨਵੀਂ ਬੇਸਿਕ ਤਨਖਾਹ 63,000 ਰੁਪਏ ਹੋ ਜਾਵੇਗੀ। ਯਾਨੀ ਫਿਟਮੈਂਟ ਫੈਕਟਰ ਜਿੰਨਾ ਵੱਧ ਹੋਵੇਗਾ, ਨਵੀਂ ਬੇਸਿਕ ਤਨਖਾਹ ਵੀ ਉਨੀ ਹੀ ਵੱਧ ਹੋਵੇਗੀ।
ਕਿੰਨੇ ਫਿਟਮੈਂਟ ਫੈਕਟਰ ਦੀ ਹੋ ਰਹੀ ਹੈ ਮੰਗ?
8ਵੇਂ ਤਨਖਾਹ ਕਮਿਸ਼ਨ ਸਾਹਮਣੇ ਵੱਖ-ਵੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਰੱਖੀਆਂ ਹਨ। ਇਨ੍ਹਾਂ ਵਿੱਚ ਇੰਡੀਅਨ ਰੇਲਵੇ ਟੈਕਨੀਕਲ ਸੁਪਰਵਾਈਜ਼ਰਜ਼ ਐਸੋਸੀਏਸ਼ਨ (IRTSA), MSA, ਨੈਸ਼ਨਲ ਕੌਂਸਲ-JCM ਸਟਾਫ ਸਾਈਡ, ਭਾਰਤ ਪੈਨਸ਼ਨਰਜ਼ ਸਮਾਜ ਅਤੇ ਭਾਰਤੀ ਰੱਖਿਆ ਮਜ਼ਦੂਰ ਸੰਘ ਵਰਗੀਆਂ ਜਥੇਬੰਦੀਆਂ ਸ਼ਾਮਲ ਹਨ। ਇਨ੍ਹਾਂ ਦੀਆਂ ਮੰਗਾਂ 2.92 ਤੋਂ ਲੈ ਕੇ 4 ਤੱਕ ਦੇ ਫਿਟਮੈਂਟ ਫੈਕਟਰ ਦੀਆਂ ਹਨ।
18,000 ਰੁਪਏ ਬੇਸਿਕ ਸੈਲਰੀ ਵਾਲਿਆਂ ਦੀ ਕਿੰਨੀ ਹੋਵੇਗੀ ਤਨਖਾਹ?
7ਵੇਂ ਤਨਖਾਹ ਕਮਿਸ਼ਨ ਵਿੱਚ ਲੈਵਲ-1 ਦੇ ਮੁਲਾਜ਼ਮਾਂ ਦੀ ਸ਼ੁਰੂਆਤੀ ਬੇਸਿਕ ਤਨਖਾਹ 18,000 ਰੁਪਏ ਹੈ। ਵੱਖ-ਵੱਖ ਫਿਟਮੈਂਟ ਫੈਕਟਰ ਦੇ ਹਿਸਾਬ ਨਾਲ ਨਵੀਂ ਬੇਸਿਕ ਤਨਖਾਹ ਇਸ ਤਰ੍ਹਾਂ ਹੋ ਸਕਦੀ ਹੈ।
ਫਿਟਮੈਂਟ ਫੈਕਟਰ ਨਵੀਂ ਬੇਸਿਕ ਤਨਖਾਹ
2.92 52,560 ਰੁਪਏ3.61 64,980 ਰੁਪਏ3.833 68,994 ਰੁਪਏ4.00 72,000 ਰੁਪਏ
ਇਸੇ ਤਰ੍ਹਾਂ ਲੈਵਲ-6 ਦੇ ਮੁਲਾਜ਼ਮਾਂ ਦੀ ਮੌਜੂਦਾ ਬੇਸਿਕ ਤਨਖਾਹ 35,400 ਰੁਪਏ ਹੈ। ਇਸ 'ਤੇ ਵੱਖ-ਵੱਖ ਫਿਟਮੈਂਟ ਫੈਕਟਰ ਲਾਗੂ ਕਰਨ ਨਾਲ ਤਨਖਾਹ ਕੁਝ ਇਸ ਤਰ੍ਹਾਂ ਹੋ ਸਕਦੀ ਹੈ।
ਫਿਟਮੈਂਟ ਫੈਕਟਰ ਨਵੀਂ ਬੇਸਿਕ ਤਨਖਾਹ2.92 1,03,368 ਰੁਪਏ3.61 1,27,794 ਰੁਪਏ3.833 1,35,688 ਰੁਪਏ4.00 1,41,600 ਰੁਪਏ
ਕਦੋਂ ਆਵੇਗੀ 8ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ?
ਕੇਂਦਰ ਸਰਕਾਰ ਨੇ 3 ਨਵੰਬਰ 2025 ਨੂੰ 8ਵੇਂ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਸੀ। ਤਿੰਨ ਮੈਂਬਰੀ ਕਮਿਸ਼ਨ ਦੀ ਅਗਵਾਈ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਕਰ ਰਹੇ ਹਨ। ਕਮਿਸ਼ਨ ਨੂੰ ਆਪਣੀਆਂ ਸਿਫ਼ਾਰਸ਼ਾਂ ਪੇਸ਼ ਕਰਨ ਲਈ 18 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਇਸ ਹਿਸਾਬ ਨਾਲ ਕਮਿਸ਼ਨ ਦੀ ਰਿਪੋਰਟ ਮਈ-ਜੂਨ 2027 ਤੱਕ ਆਉਣ ਦੀ ਸੰਭਾਵਨਾ ਹੈ।