New Rules From 1st November: ਬੁੱਧਵਾਰ ਤੋਂ ਨਵੰਬਰ ਮਹੀਨਾ ਸ਼ੁਰੂ ਹੋ ਰਿਹਾ ਹੈ। ਦੇਸ਼ ਵਿੱਚ ਹਰ ਮਹੀਨੇ ਦੀ ਸ਼ੁਰੂਆਤ ਜਾਂ ਪਹਿਲੀ ਤਰੀਕ ਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਨਿਯਮ ਬਦਲ ਜਾਂਦੇ ਹਨ। ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਆਦਮੀ ਤੇ ਉਸ ਦੀ ਜੇਬ 'ਤੇ ਪੈਂਦਾ ਹੈ। ਇਸ ਲਈ 1 ਨਵੰਬਰ ਤੋਂ ਕੁਝ ਚੀਜ਼ਾਂ 'ਚ ਬਦਲਾਅ ਹੋਣ ਜਾ ਰਹੇ ਹਨ ਜਿਸ ਦਾ ਅਸਰ ਤੁਹਾਡੀ ਜੇਬ 'ਤੇ ਪਵੇਗਾ। 


ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ 1 ਨਵੰਬਰ ਤੋਂ ਕਿਹੜੇ-ਕਿਹੜੇ ਵੱਡੇ ਬਦਲਾਅ ਹੋਣ ਵਾਲੇ ਹਨ। ਨਵੇਂ ਮਹੀਨੇ ਦੀ ਸ਼ੁਰੂਆਤ 'ਚ GST ਤੋਂ ਲੈ ਕੇ ਲੈਪਟਾਪ ਇੰਪੋਰਟ ਤੱਕ ਕਈ ਬਦਲਾਅ ਸ਼ਾਮਲ ਹਨ। ਜਾਣੋ



1. ਗੈਸ ਸਿਲੰਡਰ ਦੀ ਕੀਮਤ


ਗੈਸ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਬਦਲਦੀਆਂ ਹਨ। ਇਸ ਦਿਨ ਗੈਸ ਸਿਲੰਡਰਾਂ ਦੀਆਂ ਕੀਮਤਾਂ ਪੂਰੇ ਮਹੀਨੇ ਲਈ ਤੈਅ ਹੁੰਦੀਆਂ ਹਨ। ਤੇਲ ਕੰਪਨੀਆਂ ਮੁਤਾਬਕ ਕੀਮਤਾਂ ਵਧ ਜਾਂ ਘਟ ਸਕਦੀਆਂ ਹਨ। ਇਸ ਦੇ ਨਾਲ ਹੀ, ਇਹ ਵੀ ਹੋ ਸਕਦਾ ਹੈ ਕਿ ਕੀਮਤਾਂ ਵਿੱਚ ਕੋਈ ਬਦਲਾਅ ਨਾ ਕੀਤਾ ਜਾਵੇ ਭਾਵ ਮੌਜੂਦਾ ਦਰਾਂ ਨੂੰ ਬਰਕਰਾਰ ਰੱਖਿਆ ਜਾਵੇ।


2. ਜੀਐਸਟੀ ਬਾਰੇ ਨਿਯਮ ਵਿੱਚ ਬਦਲਾਅ


ਨੈਸ਼ਨਲ ਇਨਫੋਰਮੈਟਿਕਸ ਸੈਂਟਰ (NIC) ਅਨੁਸਾਰ, 100 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਟਰਨਓਵਰ ਵਾਲੇ ਕਾਰੋਬਾਰਾਂ ਨੂੰ 1 ਨਵੰਬਰ ਤੋਂ 30 ਦਿਨਾਂ ਦੇ ਅੰਦਰ ਈ-ਚਲਾਨ ਪੋਰਟਲ 'ਤੇ GST ਚਲਾਨ ਅਪਲੋਡ ਕਰਨਾ ਹੋਵੇਗਾ। ਜੀਐਸਟੀ ਅਥਾਰਟੀ ਨੇ ਸਤੰਬਰ ਵਿੱਚ ਇਹ ਫੈਸਲਾ ਲਿਆ ਸੀ।


 


 


 


 


 


 


3. ਆਯਾਤ ਸਬੰਧੀ ਆਖਰੀ ਤਾਰੀਖ



ਸਰਕਾਰ ਨੇ HSN 8741 ਸ਼੍ਰੇਣੀ ਦੇ ਅਧੀਨ ਆਉਂਦੇ ਲੈਪਟਾਪ, ਟੈਬਲੇਟ, ਨਿੱਜੀ ਕੰਪਿਊਟਰ ਤੇ ਹੋਰ ਇਲੈਕਟ੍ਰਾਨਿਕ ਵਸਤੂਆਂ ਦੇ ਆਯਾਤ 'ਤੇ 30 ਅਕਤੂਬਰ ਤੱਕ ਛੋਟ ਦਿੱਤੀ ਸੀ। ਹਾਲਾਂਕਿ 1 ਨਵੰਬਰ ਤੋਂ ਕੀ ਹੋਵੇਗਾ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।


4. ਲੈਣ-ਦੇਣ ਦੀ ਫੀਸ



ਬੰਬਈ ਸਟਾਕ ਐਕਸਚੇਂਜ ਯਾਨੀ ਬੀਐਸਈ ਨੇ 20 ਅਕਤੂਬਰ ਨੂੰ ਘੋਸ਼ਣਾ ਕੀਤੀ ਸੀ ਕਿ ਉਹ 1 ਨਵੰਬਰ ਤੋਂ ਇਕੁਇਟੀ ਡੈਰੀਵੇਟਿਵਜ਼ ਸੈਗਮੈਂਟ 'ਤੇ ਲੈਣ-ਦੇਣ ਫੀਸ ਵਧਾਏਗਾ। ਇਹ ਬਦਲਾਅ S&P BSE ਸੈਂਸੈਕਸ ਵਿਕਲਪਾਂ 'ਤੇ ਲਾਗੂ ਹੋਣਗੇ। ਲੈਣ-ਦੇਣ ਦੀ ਲਾਗਤ ਵਧਣ ਨਾਲ ਵਪਾਰੀਆਂ, ਖਾਸ ਤੌਰ 'ਤੇ ਪ੍ਰਚੂਨ ਨਿਵੇਸ਼ਕਾਂ 'ਤੇ ਮਾੜਾ ਅਸਰ ਪਵੇਗਾ।