Update Aadhaar Online: ਕੇਂਦਰ ਸਰਕਾਰ ਨੇ ਆਧਾਰ ਕਾਰਡ ਨੂੰ ਮੁਫ਼ਤ ਵਿੱਚ ਅਪਡੇਟ ਕਰਨ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਹੁਣ ਤੁਸੀਂ 14 ਜੂਨ ਤੱਕ ਅਧਾਰ ਕਾਰਡ ਅਪਡੇਟ ਕਰ ਸਕਦੇ ਹੋ। ਫ਼ਿਲਹਾਲ ਇਸ ਦੀ ਆਖ਼ਰੀ ਤਰੀਕ 14 ਮਾਰਚ ਸੀ। UIDAI ਨੇ ਇਸ ਫੈਸਲੇ ਦੀ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ।


ਇਹ ਮੁਫ਼ਤ ਸੇਵਾ ਸਿਰਫ਼ myAadhaar ਪੋਰਟਲ 'ਤੇ ਉਪਲਬਧ ਹੋਵੇਗੀ। ਇਸ ਨਾਲ ਕਰੋੜਾਂ ਲੋਕਾਂ ਨੂੰ ਫ਼ਾਇਦਾ ਹੋਵੇਗਾ। UIDAI ਲੋਕਾਂ ਨੂੰ ਆਪਣੇ ਦਸਤਾਵੇਜ਼ਾਂ ਨੂੰ ਅਪਡੇਟ ਕਰਨ ਦਾ ਪੂਰਾ ਮੌਕਾ ਦੇਣਾ ਚਾਹੁੰਦਾ ਹੈ।


10 ਸਾਲ ਪਹਿਲਾਂ ਜਾਰੀ ਹੋਇਆ ਆਧਾਰ ਤਾਂ ਕਰ ਲਓ ਅਪਡੇਟ


ਆਧਾਰ ਇੱਕ 12 ਅੰਕਾਂ ਦਾ ਯੂਨੀਕ ID ਨੰਬਰ ਹੈ। ਇਸ ਵਿੱਚ ਭਾਰਤੀਆਂ ਦੀ ਬਾਇਓਮੈਟ੍ਰਿਕ ਅਤੇ ਜਨਸੰਖਿਆ ਦੀ ਪਛਾਣ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ। ਇਸ ਕਾਰਨ ਕੋਈ ਵੀ ਵਿਅਕਤੀ ਗ਼ਲਤ ਪਛਾਣ ਨਹੀਂ ਬਣਾ ਸਕਦਾ। ਕਿਸੇ ਵੀ ਨਾਗਰਿਕ ਦੀ ਬਾਇਓਮੀਟ੍ਰਿਕ ਜਾਣਕਾਰੀ ਕਿਸੇ ਹੋਰ ਨਾਗਰਿਕ ਨਾਲ ਮੇਲ ਨਹੀਂ ਖਾਂਦੀ, ਇਸ ਲਈ ਅਧਾਰ ਇੱਕ ਬਹੁਤ ਮਹੱਤਵਪੂਰਨ ਪਛਾਣ ਪੱਤਰ ਹੈ।




ਇਸ ਦੀ ਮਦਦ ਨਾਲ ਦੇਸ਼ 'ਚੋਂ ਫਰਜ਼ੀ ਪਛਾਣ ਦੀ ਸਮੱਸਿਆ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਜੇਕਰ ਤੁਹਾਡਾ ਅਧਾਰ 10 ਸਾਲ ਪਹਿਲਾਂ ਜਾਂ ਇਸ ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ ਤਾਂ UIDAI ਤੁਹਾਡੇ ਪਛਾਣ ਪੱਤਰ ਅਤੇ ਪਤੇ ਦੇ ਸਬੂਤ ਦੀ ਮੰਗ ਕਰ ਰਿਹਾ ਹੈ। ਇਸ ਨਾਲ ਲੋਕਾਂ ਦੀ ਸਹੀ ਜਾਣਕਾਰੀ ਨੂੰ ਦੁਬਾਰਾ ਅਪਡੇਟ ਕੀਤਾ ਜਾ ਸਕਦਾ ਹੈ। ਇਸ ਨਾਲ ਸੇਵਾਵਾਂ ਦੇ ਪੱਧਰ ਨੂੰ ਹੋਰ ਸੁਧਾਰਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ: Gold and Silver Price: 70 ਹਜ਼ਾਰ ਤੱਕ ਪਹੁੰਚ ਜਾਵੇਗਾ ਸੋਨਾ, ਤੋੜ ਦੇਵੇਗਾ ਸਾਰੇ ਰਿਕਾਰਡ, ਇੱਥੇ ਜਾਣੋ ਸੋਨਾ-ਚਾਂਦੀ ਦੇ ਤਾਜ਼ਾ ਰੇਟ


ਅਧਾਰ ਕਾਰਡ ਨੂੰ ਆਨਲਾਈਨ ਅਪਡੇਟ ਕਰਨ ਦਾ ਤਰੀਕਾ



  • ਸਭ ਤੋਂ ਪਹਿਲਾਂ ਤੁਹਾਨੂੰ https://myaadhaar.uidai.gov.in/ ਵੈੱਬਸਾਈਟ 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣੇ ਆਧਾਰ ਨੰਬਰ ਅਤੇ OTP ਦੀ ਮਦਦ ਨਾਲ ਲਾਗਇਨ ਕਰਨਾ ਹੋਵੇਗਾ।

  • ਇਸ ਤੋਂ ਬਾਅਦ ਤੁਹਾਡੀ ਪ੍ਰੋਫਾਈਲ 'ਤੇ ਪਛਾਣ ਅਤੇ ਪਤੇ ਨਾਲ ਜੁੜੀ ਜਾਣਕਾਰੀ ਆਉਣੀ ਸ਼ੁਰੂ ਹੋ ਜਾਵੇਗੀ।

  • ਜੇਕਰ ਤੁਹਾਡੇ ਵੇਰਵੇ ਸਹੀ ਹਨ ਤਾਂ ਵੈਰੀਫਾਈ 'ਤੇ ਕਲਿੱਕ ਕਰੋ। ਜੇਕਰ ਜਾਣਕਾਰੀ ਸਹੀ ਨਹੀਂ ਹੈ, ਤਾਂ ਨਵਾਂ ਪਛਾਣ ਪੱਤਰ ਅਪਲੋਡ ਕਰਨ ਲਈ ਚੁਣੋ। ਫਿਰ ਇਸਨੂੰ ਅਪਲੋਡ ਕਰੋ।

  • ਇਸੇ ਤਰ੍ਹਾਂ, ਤੁਹਾਨੂੰ ਐਡਰੈੱਸ ਪਰੂਫ ਦੇ ਤੌਰ 'ਤੇ ਦਸਤਾਵੇਜ਼ ਦੀ ਚੋਣ ਕਰਨੀ ਪਵੇਗੀ। ਸਬਮਿਟ ਕਰਨ ਤੋਂ ਬਾਅਦ ਇਸਨੂੰ ਅਪਲੋਡ ਕਰੋ।


ਆਫਲਾਈਨ ਅਧਾਰ ਅਪਡੇਟ ਕਰਨ ਦਾ ਤਰੀਕਾ 



  • ਸਭ ਤੋਂ ਪਹਿਲਾਂ ਤੁਹਾਨੂੰ https://bhuvan.nrsc.gov.in/aadhaar/ 'ਤੇ ਜਾਣਾ ਹੋਵੇਗਾ।

  • ਇੱਥੋਂ ਤੁਸੀਂ ਆਪਣੇ ਨਜ਼ਦੀਕੀ ਆਧਾਰ ਕੇਂਦਰ ਦਾ ਪਤਾ ਲਾ ਸਕੋਗੇ।

  • ਆਪਣਾ ਟਿਕਾਣਾ ਦਰਜ ਕਰਨ ਤੋਂ ਬਾਅਦ, ਤੁਹਾਨੂੰ ਨਜ਼ਦੀਕੀ ਆਧਾਰ ਕੇਂਦਰ ਬਾਰੇ ਜਾਣਕਾਰੀ ਮਿਲੇਗੀ।

  • ਤੁਸੀਂ ਪਿੰਨ ਕੋਡ ਰਾਹੀਂ ਨਜ਼ਦੀਕੀ ਆਧਾਰ ਕੇਂਦਰ ਬਾਰੇ ਵੀ ਜਾਣਕਾਰੀ ਇਕੱਠੀ ਕਰ ਸਕੋਗੇ।

  • ਪਿੰਨ ਕੋਡ ਦਰਜ ਕਰਨ ਤੋਂ ਬਾਅਦ ਖੋਜ ਕਰਨ 'ਤੇ, ਤੁਹਾਨੂੰ ਆਧਾਰ ਕੇਂਦਰ ਬਾਰੇ ਜਾਣਕਾਰੀ ਮਿਲੇਗੀ, ਜਿੱਥੇ ਆਧਾਰ ਨੂੰ ਅਪਡੇਟ ਕੀਤਾ ਜਾ ਸਕਦਾ ਹੈ।


ਇਹ ਵੀ ਪੜ੍ਹੋ: Share Market Opening: ਮਾਮੂਲੀ ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਬਾਅਦ 'ਚ ਆਈ ਤੇਜ਼ੀ, ਸੈਂਸੈਕਸ ਅਤੇ ਨਿਫਟੀ 'ਚ ਚੰਗਾ ਵਾਧਾ