What is smart meters : ਅਡਾਨੀ ਟਰਾਂਸਮਿਸ਼ਨ ਨੇ ਕਿਹਾ ਕਿ ਉਸ ਨੇ 10.80 ਲੱਖ ਸਮਾਰਟ ਮੀਟਰਾਂ ਨੂੰ ਸਥਾਪਿਤ ਕਰਨ ਅਤੇ ਰੱਖ-ਰਖਾਅ ਕਰਨ ਲਈ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਦੇ ਇੱਕ ਭਾਈਵਾਲ ਨਾਲ ਇੱਕ ਸਮਝੌਤਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਅਡਾਨੀ ਟਰਾਂਸਮਿਸ਼ਨ ਦੀ ਸਹਾਇਕ ਕੰਪਨੀ ਅਡਾਨੀ ਇਲੈਕਟ੍ਰੀਸਿਟੀ ਮੁੰਬਈ ਅਤੇ ਬੀਐੱਮਸੀ ਦੀ ਸਹਾਇਕ ਕੰਪਨੀ ਬ੍ਰਿਹਨਮੁੰਬਈ ਇਲੈਕਟ੍ਰੀਸਿਟੀ ਸਪਲਾਈ ਐਂਡ ਟ੍ਰਾਂਸਪੋਰਟ (ਬੈਸਟ) ਵਿਚਕਾਰ 1,300 ਕਰੋੜ ਰੁਪਏ ਦਾ ਇਹ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਅਡਾਨੀ ਇਲੈਕਟ੍ਰੀਸਿਟੀ ਉਪਨਗਰਾਂ ਵਿੱਚ ਬਿਜਲੀ ਵੰਡਦੀ ਹੈ।


ਖਪਤ ਬਾਰੇ ਆਨਲਾਈਨ ਜਾਣਕਾਰੀ ਕਰ ਸਕਣਗੇ  ਹਾਸਲ 


ਇਕ ਬਿਆਨ ਅਨੁਸਾਰ, ਹਾਲ ਹੀ ਵਿਚ ਹੋਏ ਸਮਝੌਤੇ ਦੇ ਤਹਿਤ, ਕੰਪਨੀ ਨੂੰ 30 ਮਹੀਨਿਆਂ ਦੌਰਾਨ ਸਮਾਰਟ ਮੀਟਰ ਲਾਉਣੇ ਹਨ ਅਤੇ ਅਗਲੇ 90 ਮਹੀਨਿਆਂ ਲਈ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਹੈ। ਦੱਸਿਆ ਗਿਆ ਕਿ ਅਜਿਹੇ ਮੀਟਰ ਲਗਾਉਣ ਨਾਲ ਖਪਤਕਾਰ ਆਪਣੀ ਖਪਤ ਬਾਰੇ ਆਨਲਾਈਨ ਜਾਣਕਾਰੀ ਹਾਸਲ ਕਰ ਸਕਣਗੇ ਅਤੇ ਉਸ ਅਨੁਸਾਰ ਕਦਮ ਵੀ ਚੁੱਕ ਸਕਣਗੇ। ਇਸ ਵਿੱਚ ਪ੍ਰੀਪੇਡ ਬਿਲਿੰਗ ਅਤੇ ਹੋਰ ਸਹੂਲਤਾਂ ਵੀ ਮਿਲਣਗੀਆਂ।


ਕੰਦਰਪ ਪਟੇਲ, ਚੀਫ ਐਗਜ਼ੀਕਿਊਟਿਵ, ਡਿਸਟ੍ਰੀਬਿਊਸ਼ਨ, ਅਡਾਨੀ ਟਰਾਂਸਮਿਸ਼ਨ ਨੇ ਕਿਹਾ, "ਸਾਨੂੰ ਭਰੋਸਾ ਹੈ ਕਿ ਅਸੀਂ ਇਸ ਪ੍ਰੋਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਅਤੇ ਸਾਡੀਆਂ ਉਮੀਦਾਂ ਅਨੁਸਾਰ ਪੂਰਾ ਕਰਨ ਦੇ ਯੋਗ ਹੋਵਾਂਗੇ, ਜਿਸ ਨਾਲ ਸਭ ਤੋਂ ਵਧੀਆ ਸਹਾਇਕ ਕੰਪਨੀਆਂ ਅਤੇ ਖਪਤਕਾਰਾਂ ਨੂੰ ਡਿਜੀਟਾਈਜ਼ੇਸ਼ਨ ਦਾ ਪੂਰਾ ਲਾਭ ਮਿਲੇਗਾ।"


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:


Punjab Breaking News LIVE: ਸੀਐਮ ਭਗਵੰਤ ਮਾਨ ਦੀ ਕੋਠੀ ਨੂੰ ਕਿਸਾਨ ਪਾਉਣਗੇ ਘੇਰਾ, ਗੋਲ਼ੀ ਲੱਗਣ ਨਾਲ DSP ਗਗਨਦੀਪ ਭੁੱਲਰ ਦੀ ਮੌਤ, ਕੈਨੇਡਾ 'ਚ ਮਿਲੇਗੀ ਲੱਖਾਂ ਲੋਕਾਂ ਨੂੰ ਪੀਆਰ, ਜਹਾਜ਼ ਖਰੀਦਣ 'ਤੇ ਘਿਰੀ ਭਗਵੰਤ ਮਾਨ ਸਰਕਾਰ, ਹੁਣ ਹਰਿਆਣਾ ਕਮੇਟੀ ਕੋਲ ਜਾਏਗਾ ਗੁਰਦੁਆਰਿਆਂ ਦਾ ਪ੍ਰਬੰਧ