ਗੌਤਮ ਅਡਾਨੀ ਨੇ ਬਿਜਬੇਹਾੜਾ ਦੇ ਵਾਘਾਮਾ ਪਿੰਡ ਦੇ 34 ਸਾਲਾ ਅਪਾਹਜ ਕ੍ਰਿਕਟਰ ਆਮਿਰ ਹੁਸੈਨ (Aamir Husain) ਦੀ ਮਦਦ ਲਈ ਆਪਣਾ ਹੱਥ ਵਧਾਇਆ ਹੈ। ਗੌਤਮ ਅਡਾਨੀ (Gautam Adani) ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ ਕਿ ਆਮਿਰ ਦੀ ਇਹ ਭਾਵਨਾਤਮਕ ਕਹਾਣੀ ਸ਼ਾਨਦਾਰ ਹੈ। ਅਸੀਂ ਤੁਹਾਡੇ ਸਾਹਸ, ਖੇਡ ਪ੍ਰਤੀ ਸਮਰਪਣ ਅਤੇ ਪ੍ਰਤੀਕੂਲ ਹਾਲਾਤਾਂ ਵਿੱਚ ਕਦੇ ਹਾਰ ਨਾ ਮੰਨਣ ਦੀ ਭਾਵਨਾ ਨੂੰ ਸਲਾਮ ਕਰਦੇ ਹਾਂ।


ਗੌਤਮ ਅਡਾਨੀ (Gautam Adani) ਨੇ ਅੱਗੇ ਲਿਖਿਆ ਕਿ ਅਡਾਨੀ ਫਾਊਂਡੇਸ਼ਨ (Adani Foundation) ਜਲਦੀ ਹੀ ਆਮਿਰ ਨਾਲ ਸੰਪਰਕ ਕਰੇਗੀ ਅਤੇ ਉਨ੍ਹਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਅੰਤ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ ਕਿ ਤੁਹਾਡਾ ਸੰਘਰਸ਼ ਸਾਡੇ ਲਈ ਪ੍ਰੇਰਨਾ ਹੈ। ਦੱਸ ਦੇਈਏ ਕਿ ਆਮਿਰ ਹੁਸੈਨ ਇਸ ਸਮੇਂ ਜੰਮੂ-ਕਸ਼ਮੀਰ (Jammu and Kashmir's) ਦੀ ਪੈਰਾ ਕ੍ਰਿਕਟ ਟੀਮ ਦੇ ਕਪਤਾਨ ਹਨ।


 






 


ਆਮਿਰ 2013 ਤੋਂ ਖੇਡ ਰਹੇ ਕ੍ਰਿਕਟ 


ਆਮਿਰ 2013 ਤੋਂ ਕ੍ਰਿਕਟ ਖੇਡ ਰਹੇ ਹਨ। ਇੱਕ ਅਧਿਆਪਕ ਨੇ ਉਨ੍ਹਾਂ ਦੀ ਕ੍ਰਿਕਟ ਪ੍ਰਤਿਭਾ ਨੂੰ ਪਛਾਣਿਆ ਅਤੇ ਉਸਨੂੰ ਪੈਰਾ ਕ੍ਰਿਕੇਟ ਨਾਲ ਜਾਣੂ ਕਰਵਾਇਆ। ਇਸ ਤੋਂ ਬਾਅਦ ਉਹ ਭਾਰਤੀ ਪੈਰਾ ਕ੍ਰਿਕਟ ਟੀਮ  (Indian Para Cricket Team) ਨਾਲ ਜੁੜ ਗਿਆ। ਉਹ ਆਪਣੀਆਂ ਪੈਰਾਂ ਦੀ ਵਰਤੋਂ ਕਰਕੇ ਗੇਂਦਬਾਜ਼ੀ ਕਰਦਾ ਹੈ ਅਤੇ ਆਪਣੇ ਮੋਢੇ ਅਤੇ ਗਰਦਨ ਵਿਚਕਾਰ ਬੱਲਾ ਫੜ ਕੇ ਖੇਡਦੇ ਹਨ।


ਅੱਠ ਸਾਲ ਦੀ ਉਮਰ ਵਿੱਚ ਹੋਇਆ ਦਰਦਨਾਕ ਹਾਦਸਾ 


ਪੈਰਾ ਕ੍ਰਿਕਟ ਟੀਮ ਦੇ ਕਪਤਾਨ ਆਮਿਰ ਹੁਸੈਨ 8 ਸਾਲ ਦੇ ਸਨ ਜਦੋਂ ਉਨ੍ਹਾਂ ਨਾਲ ਇੱਕ ਦਰਦਨਾਕ ਹਾਦਸਾ ਵਾਪਰਿਆ। ਅੱਠ ਸਾਲ ਦੀ ਉਮਰ ਵਿੱਚ ਉਹ ਆਪਣੇ ਪਿਤਾ ਦੀ ਮਿੱਲ ਵਿੱਚ ਕੰਮ ਕਰ ਰਹੇ ਸੀ ਅਤੇ ਇਸੇ ਦੌਰਾਨ ਇੱਕ ਹਾਦਸਾ ਵਾਪਰ ਗਿਆ ਜਿਸ ਵਿੱਚ ਉਹ ਆਪਣੇ ਦੋਵੇਂ ਹੱਥ ਗੁਆ ਬੈਠੇ।


ਸਚਿਨ ਤੇਂਦੁਲਕਰ ਨੇ ਦੱਸਿਆ ਆਮਿਰ ਨੂੰ ਪ੍ਰੇਰਨਾ ਸਰੋਤ


ਕ੍ਰਿਕਟ ਦਾ ਭਗਵਾਨ ਕਹੇ ਜਾਣ ਵਾਲੇ ਮਸ਼ਹੂਰ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਆਪਣੇ ਐਕਸ ਹੈਂਡਲ 'ਤੇ ਆਮਿਰ ਦੀ ਵੀਡੀਓ ਸ਼ੇਅਰ ਕਰਕੇ ਇਕ ਪੋਸਟ ਲਿਖੀ ਹੈ। ਉਨ੍ਹਾਂ ਕਿਹਾ, ਆਮਿਰ ਨੇ ਆਪਣੀ ਮਿਹਨਤ ਨਾਲ ਅਸੰਭਵ ਨੂੰ ਵੀ ਸੰਭਵ ਕਰ ਦਿੱਤਾ ਹੈ। ਉਨ੍ਹਾਂ ਦਾ ਸੰਘਰਸ਼ ਦਿਲ ਨੂੰ ਛੂਹ ਗਿਆ ਹੈ। ਮੈਨੂੰ ਉਮੀਦ ਹੈ ਕਿ ਮੈਨੂੰ ਇੱਕ ਵਾਰ ਉਸ ਨੂੰ ਮਿਲਣ ਦਾ ਮੌਕਾ ਜ਼ਰੂਰ ਮਿਲੇਗਾ। ਉਨ੍ਹਾਂ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਆਮਿਰ ਦਾ ਵੀ ਧੰਨਵਾਦ ਕੀਤਾ ਹੈ।