Adani Group Stocks : ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਲਗਾਤਾਰ ਗਿਰਾਵਟ ਅਤੇ ਮਾਰਕੀਟ ਵਿੱਚ ਸਮੂਹ ਦੇ ਸ਼ੇਅਰਾਂ ਨੂੰ ਲੈ ਕੇ ਖਰਾਬ ਭਾਵਨਾ ਦੇ ਵਿਚਕਾਰ ਨਿਵੇਸ਼ਕਾਂ ਦਾ ਭਰੋਸਾ ਜਿੱਤਣ ਲਈ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਪ੍ਰਮੋਟਰਾਂ ਨੇ ਗਿਰਵੀ ਰੱਖੇ ਸ਼ੇਅਰਾਂ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਪ੍ਰਮੋਟਰਾਂ ਨੇ 1.114 ਬਿਲੀਅਨ ਡਾਲਰ (9100 ਕਰੋੜ ਰੁਪਏ) ਦਾ ਭੁਗਤਾਨ ਕਰਕੇ ਤਿੰਨ ਕੰਪਨੀਆਂ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ, ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਟਰਾਂਸਮਿਸ਼ਨ ਦੇ ਕੁਝ ਗਿਰਵੀ ਰੱਖੇ ਸ਼ੇਅਰਾਂ ਨੂੰ ਸਮੇਂ ਤੋਂ ਪਹਿਲਾਂ ਛੁਡਾਉਣ ਦਾ ਫੈਸਲਾ ਕੀਤਾ ਹੈ।


ਸਮੂਹ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਹ ਫੈਸਲਾ ਬਾਜ਼ਾਰ 'ਚ ਜਾਰੀ ਉਤਰਾਅ-ਚੜ੍ਹਾਅ ਅਤੇ ਪ੍ਰਮੋਟਰਾਂ ਦੇ ਗਿਰਵੀ ਰੱਖੇ ਸ਼ੇਅਰਾਂ ਨੂੰ ਵਾਪਸ ਕਰਨ ਦੇ ਵਾਅਦੇ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ। ਅਡਾਨੀ ਸਮੂਹ ਨੂੰ 1.114 ਬਿਲੀਅਨ ਡਾਲਰ ਦੀ ਅਦਾਇਗੀ ਤੋਂ ਬਾਅਦ ਸਤੰਬਰ 2024 ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਅਡਾਨੀ ਪੋਰਟਸ ਦੇ 168 ਮਿਲੀਅਨ ਸ਼ੇਅਰ ਵਾਪਸ ਮਿਲ ਜਾਣਗੇ, ਜੋ ਕਿ ਲਗਭਗ 12 ਪ੍ਰਤੀਸ਼ਤ ਪ੍ਰਮੋਟਰਾਂ ਦੀ ਹਿੱਸੇਦਾਰੀ ਹੈ। ਅਡਾਨੀ ਗ੍ਰੀਨ ਐਨਰਜੀ ਦੇ 27.56 ਮਿਲੀਅਨ ਸ਼ੇਅਰ, ਜੋ ਕੁੱਲ ਪ੍ਰਮੋਟਰਾਂ ਦੀ ਹਿੱਸੇਦਾਰੀ ਦਾ 3% ਹੈ ਅਤੇ ਅਡਾਨੀ ਟ੍ਰਾਂਸਮਿਸ਼ਨ ਦੇ 11.77 ਮਿਲੀਅਨ ਸ਼ੇਅਰ, ਜੋ ਕਿ ਕੁੱਲ ਪ੍ਰਮੋਟਰਾਂ ਦੀ ਹਿੱਸੇਦਾਰੀ ਦਾ 1.4% ਹੈ, ਜਾਰੀ ਕੀਤੇ ਜਾਣਗੇ।

 

ਇਹ ਵੀ ਪੜ੍ਹੋ : ਸੀਐਮ ਭਗਵੰਤ ਮਾਨ ਦਾ ਐਲਾਨ, ਟਰੈਕਟਰ-ਟਰਾਲੀਆਂ ਲਿਆਓ ਤੇ ਰੇਤਾ ਭਰ ਕੇ ਲੈ ਜਾਓ

ਪ੍ਰਮੋਟਰਾਂ ਨੇ ਦਸੰਬਰ 2022 ਤੱਕ ਅਡਾਨੀ ਪੋਰਟਸ 'ਚ ਆਪਣੀ 17.31 ਫੀਸਦੀ ਹਿੱਸੇਦਾਰੀ ਦਾ ਵਾਅਦਾ ਕੀਤਾ ਹੈ, ਜੋ ਰਿਲੀਜ਼ ਤੋਂ ਬਾਅਦ ਘੱਟ ਕੇ 5.31 ਫੀਸਦੀ 'ਤੇ ਆ ਜਾਵੇਗਾ। ਅਡਾਨੀ ਗ੍ਰੀਨ ਐਨਰਜੀ ਦੀ ਕੁੱਲ ਪ੍ਰਮੋਟਰਾਂ ਦੀ ਹਿੱਸੇਦਾਰੀ ਵਿੱਚੋਂ 4.36 ਫੀਸਦੀ ਹਿੱਸੇਦਾਰੀ ਗਿਰਵੀ ਰੱਖੀ ਗਈ ਸੀ। ਜੋ ਪ੍ਰਮੋਟਰਾਂ ਨੂੰ ਭੁਗਤਾਨ ਕਰਨ ਤੋਂ ਬਾਅਦ ਘੱਟ ਕੇ 1.36 ਫੀਸਦੀ ਰਹਿ ਜਾਵੇਗਾ। ਇਸੇ ਤਰ੍ਹਾਂ ਅਡਾਨੀ ਟਰਾਂਸਮਿਸ਼ਨ ਵਿੱਚ ਆਪਣੀ ਕੁੱਲ ਹਿੱਸੇਦਾਰੀ ਵਿੱਚੋਂ, ਪ੍ਰਮੋਟਰਾਂ ਨੇ 6.62 ਪ੍ਰਤੀਸ਼ਤ ਹਿੱਸੇਦਾਰੀ ਗਹਿਣੇ ਰੱਖੀ ਸੀ, ਜੋ ਹੁਣ 5.22 ਪ੍ਰਤੀਸ਼ਤ ਹੋ ਜਾਵੇਗੀ।


 



ਤੁਹਾਨੂੰ ਦੱਸ ਦੇਈਏ ਕਿ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਪ੍ਰਮੋਟਰਾਂ ਨੇ ਅਡਾਨੀ ਟਰਾਂਸਮਿਸ਼ਨ 'ਚ ਆਪਣੀ ਕੁੱਲ 72.63 ਫੀਸਦੀ ਹਿੱਸੇਦਾਰੀ ਦਾ 2.66 ਫੀਸਦੀ, ਜਦਕਿ ਅਡਾਨੀ ਪਾਵਰ 'ਚ ਆਪਣੀ ਕੁੱਲ 74.97 ਫੀਸਦੀ ਹਿੱਸੇਦਾਰੀ ਦਾ 25.01 ਫੀਸਦੀ ਗਿਰਵੀ ਰੱਖਿਆ ਹੋਇਆ ਹੈ। ਦੋਵਾਂ ਕੰਪਨੀਆਂ ਦੇ ਗਿਰਵੀ ਰੱਖੇ ਸ਼ੇਅਰਾਂ ਦੀ ਕੀਮਤ 30,000 ਕਰੋੜ ਰੁਪਏ ਦੇ ਕਰੀਬ ਹੈ। ਅਡਾਨੀ ਗਰੁੱਪ ਦੇ ਇਸ ਫੈਸਲੇ ਤੋਂ ਬਾਅਦ ਅਡਾਨੀ ਪੋਰਟਸ ਦੇ ਸਟਾਕ 'ਚ 10 ਫੀਸਦੀ ਦਾ ਉਛਾਲ ਆਇਆ ਹੈ।