Gautam Adani Shares Worlds Largest Green Energy Park Pictures: ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਵੀਰਵਾਰ (7 ਦਸੰਬਰ) ਨੂੰ ਗੁਜਰਾਤ ਦੇ ਕੱਛ 'ਚ ਬਣ ਰਹੇ ਦੁਨੀਆ ਦੇ ਸਭ ਤੋਂ ਵੱਡੇ ਗ੍ਰੀਨ ਐਨਰਜੀ ਪਾਰਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਗ੍ਰੀਨ ਪਾਰਕ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਅਡਾਨੀ ਨੇ ਕਿਹਾ ਕਿ ਇਹ 726 ਵਰਗ ਕਿਲੋਮੀਟਰ ਦੇ ਵਿਸ਼ਾਲ ਖੇਤਰ ਨੂੰ ਕਵਰ ਕਰੇਗਾ। ਇਹ 30 ਗੀਗਾਵਾਟ (generate 30GW ) ਬਿਜਲੀ ਵੀ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪੁਲਾੜ ਤੋਂ ਵੀ ਦਿਖਾਈ ਦੇਵੇਗਾ।


 


ਪੁਲਾੜ ਤੋਂ ਵੀ ਆਵੇਗਾ ਨਜ਼ਰ


ਗੌਤਮ ਅਡਾਨੀ (Gautam Adani ) ਨੇ ਕਿਹਾ- “ਊਰਜਾ ਖੇਤਰ ਵਿੱਚ ਭਾਰਤ ਦੀ ਪ੍ਰਭਾਵਸ਼ਾਲੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ 'ਤੇ ਮਾਣ ਹੈ। ਅਸੀਂ ਦੁਨੀਆ ਦਾ ਸਭ ਤੋਂ ਵੱਡਾ ਗ੍ਰੀਨ ਐਨਰਜੀ ਪਾਰਕ (Green Energy Park ) ਬਣਾ ਰਹੇ ਹਾਂ। ਚੁਣੌਤੀਪੂਰਨ ਰਣ ਰੇਗਿਸਤਾਨ ਵਿੱਚ 726 ਵਰਗ ਕਿਲੋਮੀਟਰ ਨੂੰ ਕਵਰ ਕਰਨ ਵਾਲਾ ਇਹ ਯਾਦਗਾਰੀ ਪ੍ਰੋਜੈਕਟ ਪੁਲਾੜ ਤੋਂ ਵੀ ਦਿਖਾਈ ਦਿੰਦਾ ਹੈ। ਅਸੀਂ 30GW ਬਿਜਲੀ ਪੈਦਾ ਕਰਾਂਗੇ। ਅਸੀਂ 2 ਕਰੋੜ ਤੋਂ ਵੱਧ ਲੋਕਾਂ ਦੇ ਘਰਾਂ ਨੂੰ ਰੌਸ਼ਨੀ ਦੇਵਾਂਗੇ।