ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ ਨੂੰ ਲੈ ਕੇ ਇਕ ਹੋਰ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਹਿੰਡਨਬਰਗ ਰਿਸਰਚ  ਦਾ ਦਾਅਵਾ ਹੈ ਕਿ ਅਡਾਨੀ ਗਰੁੱਪ 'ਤੇ ਮਨੀ ਲਾਂਡਰਿੰਗ ਅਤੇ ਧੋਖਾਧੜੀ ਦੀ ਜਾਂਚ ਕੀਤੀ ਗਈ ਹੈ। ਹਿੰਡਨਬਰਗ ਦੇ ਤਾਜ਼ਾ ਇਲਜ਼ਾਮ ਅਨੁਸਾਰ ਸਵਿਸ ਬੈਂਕ ਨੇ ਅਡਾਨੀ ਦੇ ਕਈ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਹਨ। 



ਸਵਿਸ ਬੈਂਕ ਨੇ 31 ਕਰੋੜ ਡਾਲਰ (ਲਗਭਗ 2600 ਕਰੋੜ ਰੁਪਏ) ਤੋਂ ਵੱਧ ਦੀ ਰਕਮ ਫਰੀਜ਼ ਕਰ ਦਿੱਤੀ ਹੈ  ਅਤੇ ਸਾਲ 2021 ਤੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇੱਕ ਪਾਸੇ ਸੇਬੀ ਦੀ ਚੇਅਰਪਰਸਨ ਵਿਰੁੱਧ ਹਿੰਡਨਬਰਗ ਦੀ ਰਿਪੋਰਟ ਨੇ ਹਲਚਲ ਮਚਾ ਦਿੱਤੀ ਹੈ। ਇਸ ਦੇ ਨਾਲ ਹੀ ਇਕ ਵਾਰ ਫਿਰ ਅਡਾਨੀ ਗਰੁੱਪ 'ਤੇ ਤਾਜ਼ਾ ਮਾਮਲਾ ਕਾਫੀ ਗੰਭੀਰ ਹੈ। ਇਸ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ 'ਤੇ ਵੀ ਨਜ਼ਰ ਰੱਖੀ ਜਾਵੇਗੀ। ਹਾਲਾਂਕਿ, ਅਡਾਨੀ ਸਮੂਹ ਨੇ ਦੋਸ਼ਾਂ ਨੂੰ ਆਧਾਰਹੀਣ ਦੱਸਦੇ ਹੋਏ ਇਸ ਨੂੰ ਸਿਰੇ ਤੋਂ ਖਾਰਜ ਕੀਤਾ ਹੈ। 



ਹਿੰਡਨਬਰਗ ਰਿਸਰਚ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਵਿਚ ਕਿਹਾ ਇਹ ਜਾਣਕਾਰੀ ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਗਰੁੱਪ ਨੇ ਹਾਲ ਹੀ ਵਿੱਚ ਜਾਰੀ ਸਵਿਸ ਕ੍ਰਿਮੀਨਲ ਕੋਰਟ ਦੇ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਦਿੱਤੀ ਹੈ। ਪੋਸਟ ਦੇ ਮੁਤਾਬਕ ਇਹ ਜਾਂਚ ਕਰੀਬ 3 ਸਾਲ ਯਾਨੀ 2021 ਤੋਂ ਚੱਲ ਰਹੀ ਹੈ। ਇਸ ਵਿੱਚ ਭਾਰਤੀ ਸਮੂਹਾਂ ਨਾਲ ਜੁੜੀਆਂ ਸ਼ੱਕੀ ਆਫਸ਼ੋਰ ਫਰਮਾਂ ਦੇ ਵਿੱਤੀ ਲੈਣ-ਦੇਣ ਨੂੰ ਵੀ ਉਜਾਗਰ ਕੀਤਾ ਗਿਆ ਹੈ।



ਸਵਿਸ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ, ਹਿੰਡਨਬਰਗ ਨੇ ਕਿਹਾ, ਸਰਕਾਰੀ ਵਕੀਲਾਂ ਨੇ ਦੱਸਿਆ ਹੈ ਕਿ ਕਿਵੇਂ ਅਡਾਨੀ ਦੇ ਇੱਕ ਸਹਿਯੋਗੀ (ਫਰੰਟਮੈਨ) ਨੇ ਬੀਵੀਆਈ/ਮਾਰੀਸ਼ਸ ਅਤੇ ਬਰਮੂਡਾ ਵਿੱਚ ਸ਼ੱਕੀ ਫੰਡਾਂ ਵਿੱਚ ਨਿਵੇਸ਼ ਕੀਤਾ ਸੀ। ਇਨ੍ਹਾਂ ਫੰਡਾਂ ਦਾ ਜ਼ਿਆਦਾਤਰ ਪੈਸਾ ਅਡਾਨੀ ਸਮੂਹ ਸਟਾਕਸ ਵਿੱਚ ਲਗਾਇਆ ਗਿਆ ਸੀ। ਇਹ ਜਾਣਕਾਰੀ ਸਵਿਸ ਕ੍ਰਿਮੀਨਲ ਕੋਰਟ ਦੇ ਰਿਕਾਰਡ ਤੋਂ ਮਿਲੀ ਹੈ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।



ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l.



Join Our Official Telegram Channel: https://t.me/abpsanjhaofficial