ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ (Coronavirus) ਕਰਕੇ ਜ਼ਿਆਦਾਤਰ ਲੋਕ ਉਡਾਣਾਂ ਨਾਲ ਯਾਤਰਾ (Air Travel) ਕਰਨ ਨੂੰ ਤਰਜੀਹ ਦੇ ਰਹੇ ਹਨ। ਹਾਲਾਂਕਿ ਫਲਾਈਟਾਂ ਤੋਂ ਸਫ਼ਰ ਕਰਨਾ ਵੀ ਬਹੁਤ ਮਹਿੰਗਾ ਹੈ। ਇਸ ਦੌਰਾਨ ਕਿਰਾਏ ਦੇ ਮਾਮਲੇ ਵਿੱਚ ਏਅਰ ਇੰਡੀਆ (Air India Discount) ਨੇ ਬਜ਼ੁਰਗ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਏਅਰ ਇੰਡੀਆ ਹੁਣ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟਿਕਟਾਂ ਦੀ ਖਰੀਦ 'ਤੇ 50 ਪ੍ਰਤੀਸ਼ਤ ਦੀ ਛੂਟ ਦੇ ਰਹੀ ਹੈ।

ਏਅਰ ਇੰਡੀਆ ਦੀ ਅਧਿਕਾਰਤ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ, ਏਅਰ ਇੰਡੀਆ ਹੁਣ ਆਪਣੀ ਟਿਕਟ ਅੱਧੀ ਕੀਮਤ 'ਤੇ ਦੇਸ਼ ਵਿਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੇਚੇਗੀ। ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਏਅਰ ਇੰਡੀਆ ਦੀ ਵੈੱਬਸਾਈਟ 'ਤੇ ਵੀ ਦਿੱਤੀ ਗਈ ਹੈ। ਏਅਰ ਇੰਡੀਆ ਦੀ ਵੈਬਸਾਈਟ ਮੁਤਾਬਕ, ਏਅਰ ਇੰਡੀਆ ਦੀ ਉਡਾਣ ਦੀਆਂ ਟਿਕਟਾਂ 'ਤੇ ਇਹ ਛੋ ਹਾਸਲ ਕਰਨ ਲਈ ਕੁਝ ਸ਼ਰਤਾਂ ਨੂੰ ਮਨਣਾ ਪਏਗਾ ਜੋ ਇਹ ਹਨ:

- ਯਾਤਰਾ ਕਰਨ ਵਾਲਾ ਇੱਕ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ 60 ਸਾਲ ਹੋਣੀ ਚਾਹਿਦੀ ਹੈ।

- ਇੱਕ ਵੈਲੀਡ ਫੋਟੋ ਆਈਡੀ ਹੋਣੀ ਚਾਹੀਦੀ ਹੈ। ਜਿਸ ਵਿਚ ਜਨਮ ਤਰੀਕ ਦਰਜ ਹੋਵੇ।

- ਇਕਾਨਮੀ ਕੈਬਿਨ ਵਿਚ ਬੁਕਿੰਗ ਕਲਾਸ ਦਾ ਮੁਢਲਾ ਕਿਰਾਏ ਦਾ 50 ਪ੍ਰਤੀਸ਼ਤ ਭੁਗਤਾਨਯੋਗ ਹੋਵੇਗਾ।

- ਉਡਾਣਾਂ ਦੀ ਰਵਾਨਗੀ ਤੋਂ ਤਿੰਨ ਦਿਨ ਪਹਿਲਾਂ ਟਿਕਟ ਖਰੀਦਣਾ ਜ਼ਰੂਰੀ ਹੈ।

- ਇਹ ਆਫਰ ਭਾਰਤ ਦੇ ਕਿਸੇ ਵੀ ਖੇਤਰ ਦੀ ਯਾਤਰਾ ਲਈ ਜਾਇਜ਼ ਹੋਵੇਗੀ।

- ਇਹ ਆਫਰ ਟਿਕਟ ਜਾਰੀ ਹੋਣ ਦੀ ਮਿਤੀ ਤੋਂ ਇੱਕ ਸਾਲ ਲਈ ਲਾਗੂ ਹੋਵੇਗਾ।

- ਬੱਚਿਆਂ ਲਈ ਕੋਈ ਡਿਸਕਾਉਂਟ ਨਹੀਂ ਹੋਵੇਗਾ।

ਕੀ ਤੁਸੀਂ ਜਾਣਦੇ ਹੋ ਕੀ ਭਾਰਤ ਵਿਚ ਕਿਵੇਂ ਤੈਅ ਕੀਤੀ ਜਾਂਦੀ ਹੈ ਬੀਅਰ ਦੀ ਕੀਮਤ? ਸਰਕਾਰ ਦਾ ਹੁੰਦਾ ਹੈ ਕੀ ਰੋਲ

ਦੱਸ ਦੇਈਏ ਕਿ ਏਅਰ ਇੰਡੀਆ ਘਾਟੇ 'ਤੇ ਚੱਲ ਰਹੀ ਹੈ ਅਤੇ ਕੇਂਦਰ ਸਰਕਾਰ ਇਸ ਨੂੰ ਨਿੱਜੀ ਖੇਤਰ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ਵਿੱਚ ਏਅਰ ਇੰਡੀਆ ਨੂੰ ਖਰੀਦਣ ਲਈ ਬੋਲੀ ਵੀ ਮੰਗਿਆਂ ਗਈਆਂ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904