ਪਹਿਲਾਂ Jio ਨੇ ਰੀਚਾਰਜ ਪਲਾਨ ਦੀਆਂ ਕੀਮਤਾਂ ਦਾ ਵਿਚ ਵਾਧੇ ਦਾ ਐਲਾਨ ਕੀਤਾ ਫਿਰ Airtel ਨੇ ਵੀ ਪ੍ਰੀਪੇਡ ਅਤੇ ਪੋਸਟਪੇਡ ਪਲਾਨਸ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕਰ ਕੀਤਾ। ਦੋਵਾਂ ਕੰਪਨੀਆਂ ਦੀਆਂ ਇਹ ਨਵੀਆਂ ਕੀਮਤਾਂ 3 ਜੁਲਾਈ ਤੋਂ ਲਾਗੂ ਹੋਣਗੀਆਂ। ਦੋਵੇਂ ਕੰਪਨੀਆਂ ਭਾਰਤ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਹਨ। ਜਿਓ ਦੇ ਪਲਾਨ 'ਚ 22 ਫੀਸਦੀ ਅਤੇ ਏਅਰਟੈੱਲ ਦੀਆਂ ਕੀਮਤਾਂ 'ਚ 15 ਤੋਂ 20 ਫੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲੇਗਾ। ਦੋਵਾਂ ਕੰਪਨੀਆਂ ਦੇ ਪਲਾਨ 'ਚ ਕੀਮਤ ਨੂੰ ਛੱਡ ਕੇ ਹੋਰ ਫਾਇਦੇ ਲਗਭਗ ਇਕੋ ਜਿਹੇ ਹੀ ਰਹਿਣਗੇ।


ਅਜਿਹੀ ਸਥਿਤੀ ਵਿੱਚ, ਨਵੀਆਂ ਕੀਮਤਾਂ ਤੋਂ ਬਾਅਦ, ਅਸੀਂ ਤੁਹਾਨੂੰ ਦੋਵਾਂ ਕੰਪਨੀਆਂ ਦੇ ਮਹੀਨਾਵਾਰ ਪ੍ਰੀਪੇਡ ਪਲਾਨ ਵਿੱਚ ਅੰਤਰ ਦੱਸਣ ਜਾ ਰਹੇ ਹਾਂ।


200 ਰੁਪਏ ਤੋਂ ਘੱਟ ਦੇ ਪਲਾਨ


Jio ਦਾ 155 ਰੁਪਏ ਵਾਲਾ ਪਲਾਨ ਹੁਣ 189 ਰੁਪਏ ਦਾ ਹੋ ਗਿਆ ਹੈ, ਜਿਸ ਵਿੱਚ 2GB ਡੇਟਾ ਅਤੇ ਅਨਲਿਮਟਿਡ ਕਾਲਿੰਗ 28 ਦਿਨਾਂ ਲਈ ਉਪਲਬਧ ਹੋਵੇਗੀ।


ਏਅਰਟੈੱਲ ਦਾ 179 ਰੁਪਏ ਵਾਲਾ ਪਲਾਨ ਹੁਣ 199 ਰੁਪਏ ਦਾ ਹੋ ਗਿਆ ਹੈ, ਜਿਸ ਵਿੱਚ ਤੁਹਾਨੂੰ 28 ਦਿਨਾਂ ਲਈ 2GB ਡਾਟਾ, ਅਨਲਿਮਟਿਡ ਕਾਲਿੰਗ ਅਤੇ 100 SMS ਪ੍ਰਤੀ ਦਿਨ ਮਿਲੇਗਾ।


300 ਰੁਪਏ ਤੋਂ ਘੱਟ ਦੇ ਪਲਾਨ


ਜੀਓ ਦਾ 209 ਰੁਪਏ ਵਾਲਾ ਪਲਾਨ ਹੁਣ 249 ਰੁਪਏ ਦਾ ਹੋ ਗਿਆ ਹੈ, ਜਿਸ ਵਿੱਚ ਤੁਹਾਨੂੰ 28 ਦਿਨਾਂ ਲਈ 1GB ਪ੍ਰਤੀ ਦਿਨ, ਅਸੀਮਤ ਕਾਲਿੰਗ ਅਤੇ 100 SMS ਪ੍ਰਤੀ ਦਿਨ ਮਿਲੇਗਾ।


ਏਅਰਟੈੱਲ ਦਾ 265 ਰੁਪਏ ਵਾਲਾ ਪਲਾਨ ਹੁਣ 299 ਰੁਪਏ ਦਾ ਹੋ ਗਿਆ ਹੈ, ਜਿਸ ਵਿੱਚ ਤੁਹਾਨੂੰ 28 ਦਿਨਾਂ ਲਈ ਪ੍ਰਤੀ ਦਿਨ 1GB, ਅਨਲਿਮਟਿਡ ਕਾਲਿੰਗ ਅਤੇ 100 SMS ਪ੍ਰਤੀ ਦਿਨ ਮਿਲੇਗਾ।


350 ਰੁਪਏ ਤੋਂ ਘੱਟ ਦੇ ਪਲਾਨ


Jio ਦਾ 239 ਰੁਪਏ ਵਾਲਾ ਪਲਾਨ ਹੁਣ 299 ਰੁਪਏ ਦਾ ਹੋ ਗਿਆ ਹੈ, ਜਿਸ ਵਿੱਚ ਤੁਹਾਨੂੰ 28 ਦਿਨਾਂ ਲਈ 1.5GB, ਅਸੀਮਤ ਕਾਲਿੰਗ ਅਤੇ 100 SMS ਪ੍ਰਤੀ ਦਿਨ ਮਿਲਣਗੇ।


ਏਅਰਟੈੱਲ ਦਾ 299 ਰੁਪਏ ਵਾਲਾ ਪਲਾਨ ਹੁਣ 349 ਰੁਪਏ ਦਾ ਹੋ ਗਿਆ ਹੈ, ਜਿਸ ਵਿੱਚ ਤੁਹਾਨੂੰ 28 ਦਿਨਾਂ ਲਈ 1.5GB ਪ੍ਰਤੀ ਦਿਨ, ਅਨਲਿਮਟਿਡ ਕਾਲਿੰਗ ਅਤੇ 100 SMS ਪ੍ਰਤੀ ਦਿਨ ਮਿਲੇਗਾ।


450 ਰੁਪਏ ਤੋਂ ਘੱਟ ਦੇ ਪਲਾਨ


ਜਿਓ ਦਾ 299 ਰੁਪਏ ਵਾਲਾ ਪਲਾਨ ਹੁਣ 349 ਰੁਪਏ ਦਾ ਹੋ ਗਿਆ ਹੈ, ਜਿਸ ਵਿੱਚ ਤੁਹਾਨੂੰ 28 ਦਿਨਾਂ ਲਈ ਪ੍ਰਤੀ ਦਿਨ 2GB, ਅਸੀਮਤ ਕਾਲਿੰਗ ਅਤੇ 100 SMS ਪ੍ਰਤੀ ਦਿਨ ਮਿਲੇਗਾ।


ਏਅਰਟੈੱਲ ਦਾ 359 ਰੁਪਏ ਵਾਲਾ ਪਲਾਨ ਹੁਣ 409 ਰੁਪਏ ਦਾ ਹੋ ਗਿਆ ਹੈ, ਜਿਸ ਵਿੱਚ ਤੁਹਾਨੂੰ 28 ਦਿਨਾਂ ਲਈ 2.5GB, ਅਨਲਿਮਟਿਡ ਕਾਲਿੰਗ ਅਤੇ 100 SMS ਪ੍ਰਤੀ ਦਿਨ ਮਿਲੇਗਾ।


ਜਿਓ ਦਾ 399 ਰੁਪਏ ਵਾਲਾ ਪਲਾਨ ਹੁਣ 449 ਰੁਪਏ ਦਾ ਹੋ ਗਿਆ ਹੈ, ਜਿਸ ਵਿੱਚ ਤੁਹਾਨੂੰ 28 ਦਿਨਾਂ ਲਈ 3GB, ਅਨਲਿਮਟਿਡ ਕਾਲਿੰਗ ਅਤੇ 100 SMS ਪ੍ਰਤੀ ਦਿਨ ਦੀ ਸਹੂਲਤ ਮਿਲੇਗੀ।


ਏਅਰਟੈੱਲ ਦਾ 399 ਰੁਪਏ ਵਾਲਾ ਪਲਾਨ ਹੁਣ 449 ਰੁਪਏ ਦਾ ਹੋ ਗਿਆ ਹੈ, ਜਿਸ ਵਿੱਚ ਤੁਹਾਨੂੰ 28 ਦਿਨਾਂ ਲਈ 3GB, ਅਨਲਿਮਟਿਡ ਕਾਲਿੰਗ ਅਤੇ 100 SMS ਪ੍ਰਤੀ ਦਿਨ ਮਿਲਣਗੇ।