ਰਜਨੀਸ਼ ਕੌਰ ਦੀ ਰਿਪੋਰਟ
Anand Mahindra On T20 World Cup 2022 : ਅੱਜ-ਕੱਲ੍ਹ ਹਰ ਪਾਸੇ ਵਿਸ਼ਵ ਕੱਪ ਨੂੰ ਲੈ ਕੇ ਸਾਰੇ ਪਾਸੇ ਚਰਚਾ ਹੋ ਰਹੀ ਹੈ। ਭਾਰਤੀ ਟੀਮ ਨੇ ਜ਼ਿੰਬਾਬਵੇ ਖਿਲਾਫ਼ ਸ਼ਾਨਦਾਰ ਜਿੱਤ ਦਰਜ ਕਰਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਹੁਣ ਟੀਮ ਇੰਡੀਆ 10 ਨਵੰਬਰ ਨੂੰ ਐਡੀਲੇਡ ਮੈਦਾਨ 'ਤੇ ਇੰਗਲੈਂਡ ਖਿਲਾਫ਼ ਸੈਮੀਫਾਈਨਲ ਮੈਚ ਖੇਡੇਗੀ। ਇਸ ਨਾਲ ਹੀ 9 ਨਵੰਬਰ ਨੂੰ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ। ਸਾਰੇ ਕ੍ਰਿਕਟ ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਹਨ ਕਿ ਕਿਹੜੀ ਟੀਮ ਫਾਈਨਲ 'ਚ ਪਹੁੰਚੇਗੀ। ਹੁਣ ਉਦਯੋਗਪਤੀ ਆਨੰਦ ਮਹਿੰਦਰਾ ਨੇ ਇਸ ਦਾ ਅਨੋਖਾ ਹੱਲ ਲੱਭਿਆ ਹੈ। ਇਸ ਦੌਰਾਨ ਉਹਨਾਂ ਇਕ ਟਵੀਟ ਕਰ ਕੇ ਇਸ ਦਾ ਹੱਲ ਦੱਸਿਆ ਹੈ ਜੋ ਕਿ ਕਾਫੀ ਵਾਇਰਲ ਵੀ ਹੋ ਰਿਹਾ ਹੈ। ਆਓ ਜਾਣਦੇ ਹਾਂ ਕਿ ਇਸ ਟਵੀਟ ਵਿੱਚ....
ਆਨੰਦ ਮਹਿੰਦਰਾ ਨੇ ਕੀਤਾ ਇਹ ਟਵੀਟ
ਵੱਡੇ ਉਦਯੋਗਪਤੀ ਆਨੰਦ ਮਹਿੰਦਰਾ (Anand Mahindra) ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ, 'ਮੈਂ ਕੁੱਤੇ ਦੀ ਪੂਛ ਨੂੰ ਭਵਿੱਖ ਦੇਖਣ ਲਈ ਪੁੱਛਿਆ, ਕਿਹੜੀ ਟੀਮ ਟੀ-20 ਵਿਸ਼ਵ ਕੱਪ 2022 ਦੇ ਫਾਈਨਲ 'ਚ ਪਹੁੰਚੇਗੀ? ਇਸ ਨੇ ਕੰਧ ਦੇ ਪਾਰ ਦੇਖਣ ਦਾ ਬਹੁਤ ਆਸਾਨ ਤਰੀਕਾ ਕੱਢ ਲਿਆ। ਤੁਹਾਨੂੰ ਕੀ ਲੱਗਦਾ ਹੈ. ਉਸ ਨੇ ਕੰਧ ਦੇ ਪਾਰ ਕੀ ਦੇਖਿਆ?
ਭਾਰਤੀ ਟੀਮ ਖਿਤਾਬ ਜਿੱਤਣ ਦੀ ਮਜ਼ਬੂਤ ਦਾਅਵੇਦਾਰ
ਟੀ-20 ਵਿਸ਼ਵ ਕੱਪ 2022 'ਚ ਭਾਰਤੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਸਾਲ 2007 ਵਿੱਚ ਆਪਣਾ ਇੱਕੋ ਇੱਕ ਟੀ-20 ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਇਸ ਵਾਰ ਰੋਹਿਤ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਗਰੁੱਪ ਗੇੜ 'ਚ 5 'ਚੋਂ 4 ਮੈਚ ਜਿੱਤ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਹੈ। ਸੈਮੀਫਾਈਨਲ 'ਚ ਟੀਮ ਇੰਡੀਆ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।
ਬੱਲੇਬਾਜ਼ੀ ਬਹੁਤ ਹੈ ਮਜ਼ਬੂਤ
ਟੀਮ ਇੰਡੀਆ ਦੀ ਬੱਲੇਬਾਜ਼ੀ ਕਾਫੀ ਮਜ਼ਬੂਤ ਮੰਨੀ ਜਾਂਦੀ ਹੈ। ਭਾਰਤ ਕੋਲ ਰੋਹਿਤ ਸ਼ਰਮਾ, ਕੇਐੱਲ ਰਾਹੁਲ, ਵਿਰਾਟ ਕੋਹਲੀ ਅਤੇ ਸੂਰਿਆਕੁਮਾਰ ਯਾਦਵ ਵਰਗੇ ਖਤਰਨਾਕ ਬੱਲੇਬਾਜ਼ ਹਨ। ਜਦੋਂ ਇਹ ਖਿਡਾਰੀ ਆਪਣੀ ਲੈਅ ਵਿੱਚ ਹੁੰਦੇ ਹਨ, ਤਾਂ ਉਹ ਕਿਸੇ ਵੀ ਗੇਂਦਬਾਜ਼ੀ ਹਮਲੇ ਨੂੰ ਤੋੜ ਸਕਦੇ ਹਨ।
ਟੀਮ ਇੰਡੀਆ ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ
ਦੱਸਣਯੋਗ ਹੈ ਕਿ ਭਾਰਤ ਨੇ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਉਸ ਨੇ ਮੈਲਬੋਰਨ 'ਚ ਖੇਡੇ ਗਏ ਮੈਚ 'ਚ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ ਸੀ। ਇਸ ਜਿੱਤ ਤੋਂ ਬਾਅਦ ਟੀਮ ਇੰਡੀਆ ਹੁਣ 10 ਨਵੰਬਰ ਨੂੰ ਇੰਗਲੈਂਡ ਖਿਲਾਫ਼ ਹੋਣ ਵਾਲੇ ਦੂਜੇ ਸੈਮੀਫਾਈਨਲ ਮੈਚ ਲਈ ਮੈਦਾਨ 'ਚ ਉਤਰੇਗੀ।
9 ਨਵੰਬਰ ਨੂੰ ਪਾਕਿਸਤਾਨ ਦਾ ਸਾਹਮਣਾ ਹੋਵੇਗਾ ਨਾਲ ਨਿਊਜ਼ੀਲੈਂਡ
ਉਥੇ ਹੀ ਪਹਿਲੇ ਸੈਮੀਫਾਈਨਲ ਮੈਚ 'ਚ ਪਾਕਿਸਤਾਨ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਇਹ ਮੈਚ 9 ਨਵੰਬਰ ਨੂੰ ਸਿਡਨੀ ਵਿੱਚ ਖੇਡਿਆ ਜਾਵੇਗਾ। ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਐਤਵਾਰ ਨੂੰ ਖੇਡੇ ਗਏ ਮੈਚ ਤੋਂ ਬਾਅਦ ਅੰਕ ਸੂਚੀ ਦੀ ਸਥਿਤੀ ਵੀ ਬਦਲ ਗਈ ਹੈ।