ਨਵੀਂ ਦਿੱਲੀ: ਜਦੋਂ ਵੀ ਕ੍ਰਿਏਟਿਵ ਟੈਲੇਂਟ ਸਬੰਧੀ ਗੱਲ ਹੁੰਦੀ ਹੈ ਤਾਂ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਸਭ ਤੋਂ ਅੱਗੇ ਖੜ੍ਹੇ ਨਜ਼ਰ ਆਉਂਦੇ ਹਨ। ਉਹ ਸਿਰਫ਼ ਸ਼ਲਾਘਾ ਹੀ ਨਹੀਂ ਕਰਦੇ ਬਲਕਿ ਉਸ ਕ੍ਰਿਏਟਿਵ ਮਾਈਂਡ ਨੂੰ ਆਪਣੀ ਪਛਾਣ ਬਣਾਉਣ 'ਚ ਮਦਦ ਵੀ ਕਰਦੇ ਹਨ। ਇਸ ਵਾਰ ਆਨੰਦ ਮਹਿੰਦਰਾ ਦੀਆਂ ਨਜ਼ਰਾਂ 'ਚ ਆਇਆ ਹੈ ਇੱਕ ਅਜਿਹਾ ਭਾਰਤੀ ਇੰਟਰਪਿਨਓਰ, ਜਿਸ ਦੀ ਕੰਪਨੀ ਪਲਾਸਟਿਕ ਦੀਆਂ ਬੋਤਲਾਂ ਤੇ ਟ੍ਰੈਸ਼ ਬੈਗ ਤੋਂ ਸਨੀਕਰ ਬਣਾਉਂਦੀ ਹੈ।


ਇਹ ਭਾਰਤੀ ਇੰਟਰਪਿਨਓਰ ਹਨ 23 ਸਾਲ ਦੇ ਆਸ਼ੇ ਭਾਵੇ। ਆਸ਼ੇ ਜਦੋਂ ਬਿਜਨੈੱਸ ਸਕੂਲ 'ਚ ਸੀ ਤਾਂ ਉਨ੍ਹਾਂ ਨੂੰ ਇਕ ਅਜਿਹੀ ਕੰਪਨੀ ਸ਼ੁਰੂ ਕਰਨ ਦਾ ਆਈਡਿਆ ਆਇਆ ਜੋ ਪਲਾਸਟਿਕ ਵੇਸਟ ਨੂੰ ਰੀਸਾਈਕਲ ਕਰ ਕੇ ਸਨੀਕਰਜ਼ ਬਣਾਵੇ। ਉਨ੍ਹਾਂ ਦੇ ਸਟਾਰਟਅਪ ਦਾ ਨਾਂ 'ਥੈਲੀ' ਹੈ। ਆਸ਼ੇ ਦੀ ਕੰਪਨੀ ਦਾ ਉਦੇਸ਼ ਇਹ ਸਾਲ ਇਸਤੇਮਾਲ ਹੋਣ ਵਾਲੇ 100 ਅਰਬ ਪਲਾਸਟਿਕ ਬੈਗਜ਼ ਦੀ ਸਮੱਸਿਆ ਦਾ ਹੱਲ ਲੱਭਣਾ ਸੀ। ਇਹ ਪਲਾਸਟਿਕ ਬੈਗ ਸਾਲਾਨਾ 1.2 ਕਰੋੜ ਬੈਰਲ ਤੇਲ ਦਾ ਇਸਤੇਮਾਲ ਕਰਦੇ ਹਨ ਤੇ ਸਾਲਾਨਾ 100.00 ਸਮੁੰਦਰੀ ਜਾਨਵਰਾਂ ਨੂੰ ਮਾਰਦੇ ਹਨ।




ਕਦੋਂ ਸ਼ੁਰੂ ਕੀਤਾ ਆਸ਼ੇ ਨੇ ਸਟਾਰਟਅਪ


ਆਸ਼ੇ ਨੇ ਆਪਣੀ 'ਥੈਲੀ' ਸਟਾਰਟਅਪ ਨੂੰ ਜੁਲਾਈ 2021 ‘ਚ ਸ਼ੁਰੂ ਕੀਤਾ ਸੀ। ਇਕ ਜੋੜੀ ਬੂਟ ਨੂੰ ਬਣਾਉਣ ਲਈ 12 ਪਲਾਸਟਿਕ ਬੋਤਲ ਤੇ 10 ਪਲਾਸਟਿਕ ਬੈਗ ਲਗਦੇ ਹਨ। ਬੂਟ ਬਣਾਉਣ ਦੌਰਾਨ ਪਲਾਸਟਿਕ ਬੈਗ ਨੂੰ ਗਰਮੀ ਤੇ ਪ੍ਰੈਸ਼ਰ ਦੀ ਮਦਦ ਨਾਲ ThaelyTex ਨਾਮਕ ਫੈਬ੍ਰਿਕ 'ਚ ਕਨਵਰਟ ਕੀਤਾ ਜਾਂਦਾ ਹੈ।


ਇਸ ਤੋਂ ਬਾਅਦ ਇਸ ਨੂੰ ਸ਼ੂ ਪੈਟਰਨ 'ਚ ਕੱਟਿਆ ਜਾਂਦਾ ਹੈ। ਰੀਸਾਈਕਲ ਕਰ ਕੇ ਫੈਬ੍ਰਿਕ 'ਚ ਤਬਦੀਲ ਕੀਤੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਨੂੰ rPET (Polyethylene Terephthalate) ਨਾਮ ਦਿੱਤਾ ਗਿਆ ਹੈ। 10 ਡਾਲਰ ਦੀ ਕੀਮਤ 'ਚ ਕੰਪਨੀ ਇਨ੍ਹਾਂ ਬੂਟਾਂ ਨੂੰ ਦੁਨੀਆ 'ਚ ਕਿਤੇ ਵੀ ਭੇਜਣ ਲਈ ਤਿਆਰ ਹੈ।


ਇਹ ਵੀ ਪੜ੍ਹੋ: Google for India 2021: ਹੁਣ ਵੌਇਸ ਦੀ ਵਰਤੋਂ ਕਰਕੇ ਸਿੱਧੇ ਆਪਣੇ ਬੈਂਕ ਖਾਤੇ 'ਚ ਟ੍ਰਾਂਸਫਰ ਕਰੋ ਪੈਸੇ, ਜਾਣੋ ਤਰੀਕਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904