ਨਵੀਂ ਦਿੱਲੀ: ਇੱਕ ਵਾਰ ਫਿਰ CNG ਦੀ ਕੀਮਤ 'ਚ ਵਾਧਾ ਹੋਇਆ ਹੈ। 15 ਮਈ ਮਤਲਬ ਅੱਜ ਐਤਵਾਰ ਨੂੰ ਇੰਦਰਪ੍ਰਸਥ ਗੈਸ ਲਿਮਟਿਡ (IGL) ਨੇ CNG ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਅੱਜ CNG ਦੀ ਕੀਮਤ 'ਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਇਹ ਨਵੀਆਂ ਕੀਮਤਾਂ ਦਿੱਲੀ-ਐਨਸੀਆਰ 'ਚ ਐਤਵਾਰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ।
ਦਿੱਲੀ-ਐਨਸੀਆਰ ਤੇ ਮੁੰਬਈ 'ਚ CNG ਰੇਟ
ਜੇਕਰ ਦਿੱਲੀ-ਐਨਸੀਆਰ 'ਚ ਮੌਜੂਦਾ ਸੀਐਨਜੀ ਪ੍ਰਤੀ ਕਿਲੋਗ੍ਰਾਮ ਕੀਮਤ ਦੀ ਗੱਲ ਕਰੀਏ ਤਾਂ ਦਿੱਲੀ 'ਚ ਲੋਕਾਂ ਨੂੰ 71.61 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਸੀਐਨਜੀ ਮਿਲ ਰਹੀ ਹੈ, ਜਦਕਿ ਗੁਰੂਗ੍ਰਾਮ 'ਚ ਸੀਐਨਜੀ ਦਾ ਰੇਟ 79.94 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਫਰੀਦਾਬਾਦ 'ਚ ਸੀਐਨਜੀ ਦਾ ਰੇਟ 76.99 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਨੋਇਡਾ ਤੇ ਗਾਜ਼ੀਆਬਾਦ 'ਚ ਸੀਐਨਜੀ ਦਾ ਰੇਟ 74.17 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਸੀਐਨਜੀ ਦਾ ਰੇਟ 80.80 ਰੁਪਏ, ਕਾਨਪੁਰ 'ਚ 83.40 ਰੁਪਏ, ਆਗਰਾ 'ਚ 83.53 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਸੀਐਨਜੀ ਦੀ ਕੀਮਤ ਮੁੰਬਈ 'ਚ 76.00 ਰੁਪਏ ਪ੍ਰਤੀ ਕਿਲੋਗ੍ਰਾਮ, ਪੁਣੇ ਸ਼ਹਿਰ 'ਚ 73.00 ਰੁਪਏ ਅਤੇ ਨਾਗਪੁਰ 'ਚ ਸਭ ਤੋਂ ਵੱਧ 115.00 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਸੀਐਨਜੀ ਦੀ ਕੀਮਤ 'ਚ 2.5 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਸੀ।
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 38 ਦਿਨ ਤੋਂ ਸਥਿਰ
ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਦੇ ਵਿਚਕਾਰ ਰਾਸ਼ਟਰੀ ਪੱਧਰ 'ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਕੱਚੇ ਤੇਲ ਦੇ 110 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੋਣ ਦੇ ਬਾਵਜੂਦ ਭਾਰਤੀ ਤੇਲ ਕੰਪਨੀਆਂ ਨੇ 15 ਮਈ ਨੂੰ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਦੱਸ ਦੇਈਏ ਕਿ 7 ਅਪ੍ਰੈਲ ਤੋਂ ਰਾਸ਼ਟਰੀ ਬਾਜ਼ਾਰ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ।
7 ਮਈ ਨੂੰ ਗੈਸ ਸਿਲੰਡਰ ਹੋਇਆ ਸੀ ਮਹਿੰਗਾ
7 ਮਈ ਨੂੰ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਦਿੱਲੀ 'ਚ ਨਵੀਂ ਕੀਮਤ 999.50 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਇਸ ਵਾਧੇ ਤੋਂ ਬਾਅਦ ਬਿਹਾਰ 'ਚ ਗੈਸ ਸਿਲੰਡਰ ਦੀ ਕੀਮਤ 1100 ਰੁਪਏ ਨੂੰ ਪਾਰ ਕਰ ਗਈ ਹੈ। ਇੱਥੇ ਸੁਪੌਲ ਵਿੱਚ 'ਹ 1104.50 ਰੁਪਏ ਵਿੱਚ ਮਿਲ ਰਿਹਾ ਹੈ।
ਮਹਿੰਗਾਈ ਦਾ ਇੱਕ ਹੋਰ ਝਟਕਾ: LPG ਤੋਂ ਬਾਅਦ ਹੁਣ CNG ਦੀਆਂ ਕੀਮਤਾਂ 'ਚ ਵੀ ਲੱਗੀ ਅੱਗ, 2 ਰੁਪਏ ਪ੍ਰਤੀ ਕਿਲੋ ਮਹਿੰਗੀ
abp sanjha
Updated at:
15 May 2022 11:44 AM (IST)
Edited By: ravneetk
ਦਿੱਲੀ-ਐਨਸੀਆਰ 'ਚ ਮੌਜੂਦਾ ਸੀਐਨਜੀ ਪ੍ਰਤੀ ਕਿਲੋਗ੍ਰਾਮ ਕੀਮਤ ਦੀ ਗੱਲ ਕਰੀਏ ਤਾਂ ਦਿੱਲੀ 'ਚ ਲੋਕਾਂ ਨੂੰ 71.61 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਸੀਐਨਜੀ ਮਿਲ ਰਹੀ ਹੈ, ਜਦਕਿ ਗੁਰੂਗ੍ਰਾਮ
CNG Prices
NEXT
PREV
Published at:
15 May 2022 11:44 AM (IST)
- - - - - - - - - Advertisement - - - - - - - - -