ਪਿਉਸ਼ ਪਾਂਡੇ



ਮੁੰਬਈ: ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਰਿਲਾਇੰਸ ਇੰਡਸਟਰੀਜ਼ (ਆਰਆਈਐਲ – RIL) ਜਸਟਡਾਇਲ (JustDial) ਵਿੱਚ ਬਹੁਗਿਣਤੀ ਹਿੱਸੇਦਾਰੀ 6500 ਕਰੋੜ ਰੁਪਏ ਵਿੱਚ ਖਰੀਦਣ ਲਈ ਗੱਲਬਾਤ ਕਰ ਰਹੀ ਹੈ। ਇਹ ਇੱਕ ਅਜਿਹਾ ਕਦਮ ਹੈ, ਜੋ ਆਰਆਈਐਲ ਨੂੰ 25 ਸਾਲ ਪੁਰਾਣੀ ਲਿਸਟਿੰਗ ਕੰਪਨੀ ਦੇ ਮਰਚੈਂਟ ਡੇਟਾਬੇਸ ਤੱਕ ਪਹੁੰਚ ਦੇਵੇਗਾ ਅਤੇ ਸਥਾਨਕ ਵਪਾਰਕ ਤੇ ਭੁਗਤਾਨ ਹਿੱਸੇ ਵਿੱਚ ਆਪਣੀ ਮੌਜੂਦਗੀ ਨੂੰ ਵਧਾਏਗਾ।

 

ਜਸਟਡਾਇਲ ਦੇ ਸ਼ੇਅਰ ਬੁੱਧਵਾਰ ਨੂੰ ਇਸ ਦੇ 52 ਹਫਤਿਆਂ ਦੇ ਉੱਚ ਪੱਧਰ ਨੂੰ 1138 ਰੁਪਏ 'ਤੇ ਪਹੁੰਚ ਗਏ ਤੇ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਬੋਰਡ ਦੀ ਬੈਠਕ ਤੋਂ ਪਹਿਲਾਂ ਵੀਰਵਾਰ ਨੂੰ 2.5% ਦੀ ਤੇਜ਼ੀ ਨਾਲ 1,107 ਰੁਪਏ' ਤੇ ਬੰਦ ਹੋਏ। RIL ਦੁਆਰਾ ਐਕਵਾਇਰ ਗੱਲਬਾਤ 'ਤੇ ਕੰਪਨੀ ਦਾ ਮੁੱਲ 6893.6 ਕਰੋੜ ਰੁਪਏ ਸੀ। ਫਿਰ ਅਜਿਹੀਆਂ ਖ਼ਬਰਾਂ ਵੀ ਆਈਆਂ ਕਿ ਜਸਟਡਾਇਲ ਹੁਣ ਟਾਟਾ ਸੰਨਜ਼ ਨਾਲ ਟਾਟਾ ਡਿਜੀਟਲ ਦੀ ਸੁਪਰ ਐਪ ਵਿੱਚ ਹਿੱਸੇਦਾਰੀ ਬਾਰੇ ਗੱਲਬਾਤ ਵਿੱਚ ਹੈ।

 

ਸ਼ੁੱਕਰਵਾਰ ਨੂੰ ਹੋਵੇਗੀ ਕੰਪਨੀ ਦੀ ਬੋਰਡ ਦੀ ਬੈਠਕ
ਫੰਡ ਇਕੱਠਾ ਕਰਨ ਦੇ ਪ੍ਰਸਤਾਵਾਂ 'ਤੇ ਵਿਚਾਰ ਕਰਨ ਤੇ ਮੁਲਾਂਕਣ ਕਰਨ ਲਈ ਕੰਪਨੀ ਦਾ ਬੋਰਡ ਸ਼ੁੱਕਰਵਾਰ ਨੂੰ ਮੀਟਿੰਗ ਕਰੇਗਾ, ਜਿਸ ਵਿਚ ਰਿਲਾਇੰਸ ਦੇ ਖਰੀਦ ਪ੍ਰਬੰਧਾਂ ਲਈ ਪ੍ਰਸਤਾਵ ਸ਼ਾਮਲ ਹੋ ਸਕਦਾ ਹੈ। ਇੱਕ ਵਾਰ ਬੋਰਡ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਣ 'ਤੇ, ਮੀਟਿੰਗ ਤੋਂ ਬਾਅਦ ਇਸ ਦਾ ਐਲਾਨ ਹੋਣ ਦੀ ਸੰਭਾਵਨਾ ਹੈ।

 

ਤਿਮਾਹੀ ਵਿਚ 15 ਕਰੋੜ ਤ੍ਰੈਮਾਸਿਕ ਯੂਨੀਕ ਵਿਜ਼ੀਟਰਜ਼ ਨਾਲ, ਜਸਟ ਡਾਇਲ ਸਥਾਨਕ ਸਰਚ ਇੰਜਨ ਖੇਤਰ ਵਿਚ ਮਾਰਕੀਟ ਦਾ ਮੋਹਰੀ ਹੈ। ਕੰਪਨੀ ਮੋਬਾਈਲ, ਐਪ, ਵੈੱਬਸਾਈਟ ਅਤੇ 8888888888 ਨੰਬਰ ਦੇ ਨਾਲ ਇਕ ਫੋਨ ਹੌਟਲਾਈਨ 'ਤੇ ਕੰਮ ਕਰਦੀ ਹੈ।

 

ਐਕਸਚੇਂਜ ਦੁਆਰਾ ਮੰਗੇ ਸਪਸ਼ਟੀਕਰਨ ਦੇ ਜਵਾਬ ਵਿਚ, ਜਸਟ ਡਾਇਲ ਨੇ ਕਿਹਾ,"ਅਸੀਂ ਮੀਡੀਆ ਦੀਆਂ ਕਿਆਸਅਰਾਈਆਂ 'ਤੇ ਕੋਈ ਟਿੱਪਣੀ ਨਹੀਂ ਕਰਦੇ ਤੇ ਜਦੋਂ ਵੀ ਬੋਰਡ ਦੁਆਰਾ ਕਿਸੇ ਪ੍ਰਸਤਾਵ' ਤੇ ਵਿਚਾਰ ਕੀਤਾ ਜਾਂਦਾ ਹੈ, ਉਹ ਡਿਸਕਲੋਜ਼ਰ ਦੀ ਗਰੰਟੀ ਦਿੰਦਾ ਹੈ, ਤਾਂ ਕੰਪਨੀ ਸੇਬੀ ਦੇ ਨਿਯਮਾਂ ਦੀ ਪਾਲਣਾ ਕਰਦੀ ਹੈ।" ਸੇਬੀ ਲਿਸਟਿੰਗ ਰੈਗੂਲੇਸ਼ਨਾਂ ਤੇ ਸਟਾਕ ਐਕਸਚੇਂਜ ਦੇ ਨਾਲ ਸਾਡੇ ਸਮਝੌਤਿਆਂ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜ਼ਰੂਰੀ ਡਿਸਕਲੋਜ਼ਰ ਕੀਤਾ ਹੈ ਤੇ ਹੋਰ ਕਰਨਾ ਜਾਰੀ ਰੱਖਾਂਗੇ।"

 

ਵਾਧੂ ਹਿੱਸੇਦਾਰੀ ਹਾਸਲ ਕਰਨਾ ਚਾਹੁੰਦੀ ਆਰਆਈਐਲ
ਮੈਨੇਜਿੰਗ ਡਾਇਰੈਕਟਰ ਵੀਐਸਐਸ ਮਣੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੰਪਨੀ ਵਿੱਚ 35.5 ਪ੍ਰਤੀਸ਼ਤ ਹਿੱਸੇਦਾਰੀ ਹੈ, ਜਿਸ ਦੀ ਮੌਜੂਦਾ ਕੀਮਤ 2435 ਕਰੋੜ ਰੁਪਏ ਹੈ। ਰਿਲਾਇੰਸ ਪ੍ਰਮੋਟਰ ਦੇ ਬਹੁਗਿਣਤੀ ਹਿੱਸੇ ਨੂੰ ਹਾਸਲ ਕਰਨ ਤੋਂ ਬਾਅਦ ਕੰਪਨੀ ਵਿਚ 26% ਹੋਰ ਹਿੱਸੇਦਾਰੀ ਹਾਸਲ ਕਰਨ ਲਈ ਇੱਕ ਖੁੱਲ੍ਹੀ ਪੇਸ਼ਕਸ਼ ਦਾ ਐਲਾਨ ਕਰ ਸਕਦੀ ਹੈ, ਜਿਸ ਵਿਚ 4000 ਕਰੋੜ ਰੁਪਏ ਦੀ ਅਦਾਇਗੀ ਹੋਵੇਗੀ। ਭਾਵੇਂ, ਵੀਐਸਐਸ ਮਨੀ ਅਤੇ ਪਰਿਵਾਰ ਵੱਲੋਂ ਕੰਪਨੀ ਵਿਚ ਘੱਟਗਿਣਤੀ ਹਿੱਸੇਦਾਰੀ ਨੂੰ ਬਰਕਰਾਰ ਰੱਖੇ ਜਾਣ ਦੀ ਸੰਭਾਵਨਾ ਹੈ।

 

ਜਸਟ ਡਾਇਲ ਨੇ ਵਿੱਤੀ ਸਾਲ 21 ਵਿੱਚ 675.18 ਕਰੋੜ ਰੁਪਏ ਦੇ ਮਾਲੀਏ ਉੱਤੇ 214.19 ਕਰੋੜ ਰੁਪਏ ਦਾ ਮੁਨਾਫ਼ਾ ਦਰਜ ਕੀਤਾ ਸੀ। ਰਿਲਾਇੰਸ ਨੂੰ ਸੌਦੇ 'ਤੇ ਜਵਾਬ ਮੰਗਣ ਲਈ ਭੇਜੀ ਗਈ ਇੱਕ ਈਮੇਲ ਚਿੱਠੀ ਦਾ ਜਵਾਬ ਹਾਲੇ ਨਹੀਂ ਆਇਆ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਸਟ ਡਾਇਲ ਭਾਰਤ ਦੀ ਸਭ ਤੋਂ ਪੁਰਾਣੀ ਇਨਫ਼ਾਰਮੇਸ਼ਨ ਸਰਚ ਦੇ ਵਿਸ਼ਾਲ ਡਾਟਾਬੇਸ ਕਾਰਨ ਰਿਲਾਇੰਸ ਦੀ ਪ੍ਰਚੂਨ ਸ਼ਾਖਾ ਲਈ ਵਧੀਆ ਰਹੇਗਾ।