Wipro New CFO: ਦੇਸ਼ ਦੀ ਚੌਥੀ ਸਭ ਤੋਂ ਵੱਡੀ ਕੰਪਨੀ ਵਿਪਰੋ ਨੇ ਆਪਣੇ ਨਵੇਂ CFO ਦਾ ਐਲਾਨ ਕੀਤਾ ਹੈ। ਅਪਰਨਾ ਅਈਅਰ (Aparna Iyer) ਨੂੰ ਨਵੀਂ ਮੁੱਖ ਵਿੱਤੀ ਅਧਿਕਾਰੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਇਹ ਅਹੁਦਾ ਜਤਿਨ ਦਲਾਲ ਕੋਲ ਸੀ, ਜਿਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਤੋਂ ਬਾਅਦ ਵੀ ਜਤਿਨ ਦਲਾਲ 30 ਨਵੰਬਰ ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ।
ਸ਼ੁੱਕਰਵਾਰ ਨੂੰ ਵਿਪਰੋ ਦੇ ਸ਼ੇਅਰਾਂ 'ਚ 2 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਅਪਰਨਾ ਅਈਅਰ ਹੁਣ CFO ਵਜੋਂ ਵੱਡੀ ਜ਼ਿੰਮੇਵਾਰੀ ਸੰਭਾਲੇਗੀ। ਆਓ ਜਾਣਦੇ ਹਾਂ ਕੌਣ ਹੈ ਅਪਰਨਾ ਅਈਅਰ?
ਕੌਣ ਹੈ ਅਪਰਨਾ ਅਈਅਰ?
ਅਪਰਨਾ ਅਈਅਰ 20 ਸਾਲਾਂ ਤੋਂ ਵਿਪਰੋ ਨਾਲ ਜੁੜੀ ਹੋਈ ਹੈ ਅਤੇ ਸੀਨੀਅਰ ਇੰਟਰਨਲ ਆਡੀਟਰ ਵਜੋਂ ਕੰਮ ਕਰ ਚੁੱਕੀ ਹੈ। ਉਹ 2003 ਤੋਂ ਇਸ ਕੰਪਨੀ ਨਾਲ ਜੁੜੀ ਹੋਈ ਹੈ ਅਤੇ ਯੋਗਤਾ ਅਨੁਸਾਰ, ਉਹ 2002 ਸੀਏ ਬੈਚ ਦੀ ਚਾਰਟਰਡ ਅਕਾਊਂਟੈਂਟ ਅਤੇ ਗੋਲਡ ਮੈਡਲਿਸਟ ਹੈ। ਅਈਅਰ ਨੇ 2001 ਵਿੱਚ ਨਰਸੀ ਮੋਨਜੀ, ਮੁੰਬਈ ਤੋਂ ਕਾਮਰਸ ਦੀ ਡਿਗਰੀ ਪ੍ਰਾਪਤ ਕੀਤੀ।
20 ਸਾਲਾਂ ਦੇ ਕਰੀਅਰ ਵਿੱਚ ਕਈ ਜ਼ਿੰਮੇਵਾਰੀਆਂ ਸੰਭਾਲੀਆਂ
ਅਰਪਨਾ ਨੇ ਪਿਛਲੇ 20 ਸਾਲਾਂ ਦੌਰਾਨ ਕਈ ਜ਼ਿੰਮੇਵਾਰੀਆਂ ਨੂੰ ਸੰਭਾਲਿਆ ਹੈ। ਉਸ ਦੀਆਂ ਜ਼ਿੰਮੇਵਾਰੀਆਂ ਵਿੱਚ ਅੰਦਰੂਨੀ ਆਡਿਟ, ਵਪਾਰਕ ਵਿੱਤ, ਵਿੱਤ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਅਤੇ ਕਾਰਪੋਰੇਟ ਖਜ਼ਾਨਾ ਸ਼ਾਮਲ ਹਨ।
ਵਿਪਰੋ ਨੇ ਸਟਾਕ ਐਕਸਚੇਂਜ ਦੇ ਖੁਲਾਸੇ ਵਿੱਚ ਕਿਹਾ ਕਿ ਅਈਅਰ ਚੀਫ ਐਗਜ਼ੀਕਿਊਟਿਵ ਥੀਏਰੀ ਡੇਲਾਪੋਰਟ ਨੂੰ ਰਿਪੋਰਟ ਕਰਨਗੇ ਅਤੇ ਵਿਪਰੋ ਦੇ ਕਾਰਜਕਾਰੀ ਬੋਰਡ ਵਿੱਚ ਸ਼ਾਮਲ ਹੋਣਗੇ।
ਇਹ ਅਧਿਕਾਰੀ ਇਸ ਸਾਲ ਵਿਪਰੋ ਛੱਡ ਚੁੱਕੇ ਹਨ
ਮੁੱਖ ਸੰਚਾਲਨ ਅਧਿਕਾਰੀ ਸੰਜੀਵ ਸਿੰਘ ਉਨ੍ਹਾਂ ਸੀਨੀਅਰ ਅਧਿਕਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਇਸ ਸਾਲ ਵਿਪਰੋ ਨੂੰ ਛੱਡ ਦਿੱਤਾ ਸੀ। ਇਸ ਤੋਂ ਇਲਾਵਾ ਅਮਰੀਕਾ ਦੇ ਕੰਟਰੀ ਹੈੱਡ ਸੱਤਿਆ ਈਸਵਰਨ, ਐੱਸਵੀਪੀ ਅਤੇ ਹੈਲਥ ਕੇਅਰ ਐਂਡ ਮੈਡੀਕਲ ਪ੍ਰੋਡਕਟਸ ਦੇ ਚੀਫ ਮੁਹੰਮਦ ਹੱਕ ਨੇ ਅਸਤੀਫਾ ਦੇ ਦਿੱਤਾ ਹੈ।
ਵਿਪਰੋ ਮਾਰਕੀਟ ਕੈਪ
ਵਿਪਰੋ ਦੀ ਸਥਾਪਨਾ 1945 ਵਿੱਚ ਅਜ਼ੀਮ ਪ੍ਰੇਮਜੀ ਨੇ ਕੀਤੀ ਸੀ। ਉਸ ਦੀ ਕੁੱਲ ਜਾਇਦਾਦ 11.5 ਬਿਲੀਅਨ ਡਾਲਰ ਹੈ। ਮਨੀਕੰਟਰੋਲ ਮੁਤਾਬਕ ਇਸ ਦਿੱਗਜ ਕੰਪਨੀ ਦਾ ਬਾਜ਼ਾਰ 218,790 ਕਰੋੜ ਰੁਪਏ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।