Bank Fraud Alert: ਜੇਕਰ ਤੁਹਾਡਾ ਜਾਂ ਤੁਹਾਡੇ ਪਰਿਵਾਰ ਵਿਚ ਕਿਸੇ ਦਾ ਵੀ ਸਟੇਟ ਬੈਂਕ ਆਫ ਇੰਡੀਆ (SBI) ਵਿਚ ਖਾਤਾ ਹੈ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਸਰਕਾਰ ਨੇ ਕਰੋੜਾਂ ਖਾਤਾ ਧਾਰਕਾਂ ਲਈ ਅਲਰਟ ਜਾਰੀ ਕੀਤਾ ਹੈ। ਪ੍ਰੈੱਸ ਇਨਫਰਮੇਸ਼ਨ ਬਿਊਰੋ (Press Information Bureau (PIB) ਦੀ ਫੈਕਟ ਚੈਕ ਯੂਨਿਟ ਨੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਇੱਕ ਮੈਜਿਸ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।


 ਜੇਕਰ ਤੁਸੀਂ SBI ਦੇ ਗਾਹਕ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇੱਕ ਛੋਟੀ ਜਿਹੀ ਗ਼ਲਤੀ ਤੁਹਾਡੇ ਉਤੇ ਭਾਰੀ ਪੈ ਸਕਦੀ ਹੈ। ਸਪੈਮ ਅਤੇ ਧੋਖਾਧੜੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ PIB ਨੇ ਹੁਣ ਗਾਹਕਾਂ ਲਈ ਅਲਰਟ ਜਾਰੀ ਕੀਤਾ ਹੈ। ਦਰਅਸਲ, ਸਾਈਬਰ ਅਪਰਾਧੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਪਿਛਲੇ ਕੁੱਝ ਸਮੇਂ 'ਚ ਰਿਵਾਰਡ ਪੁਆਇੰਟ ਸਕੈਮ ਦਾ ਨਵਾਂ ਤਰੀਕਾ ਸਾਹਮਣੇ ਆਇਆ ਹੈ। ਇਸੇ ਨੂੰ ਲੈ ਕੇ ਹੁਣ ਗਾਹਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।



PIB ਵੱਲੋਂ ਜਾਰੀ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਸਟੇਟ ਬੈਂਕ ਆਫ ਇੰਡੀਆ ਦੇ ਨਾਂ 'ਤੇ ਆਉਣ ਵਾਲੇ ਸੰਦੇਸ਼ਾਂ ਤੋਂ ਸਾਵਧਾਨ ਰਹੋ। ਇਸ ਵਿੱਚ ਗਾਹਕਾਂ ਨੂੰ ਰਿਵਾਰਡ ਪੁਆਇੰਟ ਰੀਡੀਮ ਕਰਨ ਲਈ ਇੱਕ ਏਪੀਕੇ ਫਾਈਲ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ। 


ਇਹ ਸੰਦੇਸ਼ ਅਜਿਹਾ ਲੱਗਦਾ ਹੈ ਜਿਵੇਂ SBI ਨੇ ਭੇਜਿਆ ਹੋਵੇ, ਪਰ ਇਹ ਸੰਦੇਸ਼ ਪੂਰੀ ਤਰ੍ਹਾਂ ਫਰਜ਼ੀ ਹੈ। SBI ਕਦੇ ਵੀ SMS ਜਾਂ ਵਟਸਐਪ ਰਾਹੀਂ ਲਿੰਕ ਜਾਂ ਏਪੀਕੇ ਫਾਈਲਾਂ ਨਹੀਂ ਭੇਜਦਾ ਹੈ। ਅਜਿਹੇ ਵਿੱਚ ਆਪਣੇ ਆਪ ਨੂੰ ਧੋਖਾਧੜੀ ਤੋਂ ਬਚਾਉਣ ਲਈ, ਅਣਜਾਣ ਫਾਈਲਾਂ ਨੂੰ ਡਾਉਨਲੋਡ ਨਾ ਕਰੋ ਜਾਂ ਸ਼ੱਕੀ ਲਿੰਕ ਉਤੇ ਕਲਿੱਕ ਨਾ ਕਰੋ। ਇਸ ਤਰ੍ਹਾਂ ਦੇ ਕਿਸੇ ਵੀ ਸੰਦੇਸ਼ਾਂ ਨੂੰ ਹਮੇਸ਼ਾ ਅਧਿਕਾਰਤ SBI ਚੈਨਲਾਂ ਰਾਹੀਂ ਸਿੱਧਾ ਵੇਰਿਕੀਕੇਸ਼ਨ ਕਰੋ।


PIB ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸੰਦੇਸ਼ ਦੀ ਪੁਸ਼ਟੀ ਕਰਨਾ ਬਹੁਤ ਜ਼ਰੂਰੀ ਹੈ। ਅਜਿਹਾ ਸਿਰਫ਼ ਅਧਿਕਾਰਤ ਫ਼ੋਨ ਨੰਬਰ ਰਾਹੀਂ ਸੰਪਰਕ ਕਰਕੇ ਕਰੋ। ਤੁਹਾਨੂੰ ਆਪਣੀ ਬੈਂਕ ਦੀ ਗੁਪਤ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਸੁਚੇਤ ਰਹਿੰਦੇ ਹੋ, ਤਾਂ ਤੁਸੀਂ ਵਿੱਤੀ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ।