Bank Holiday in August 2023: ਹਰ ਮਹੀਨੇ ਦੀ ਤਰ੍ਹਾਂ, ਭਾਰਤੀ ਰਿਜ਼ਰਵ ਬੈਂਕ ਨੇ ਇਸ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਵੀ ਜਾਰੀ ਕੀਤੀ ਹੈ। ਨਵੇਂ ਕੈਲੰਡਰ ਮੁਤਾਬਕ ਅਗਸਤ ਮਹੀਨੇ ਦੌਰਾਨ ਬੈਂਕਾਂ ਨੂੰ 14 ਦਿਨਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਹਨ। ਇਨ੍ਹਾਂ ਸਾਰੇ ਐਤਵਾਰਾਂ ਦੇ ਨਾਲ-ਨਾਲ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਨ੍ਹਾਂ ਛੁੱਟੀਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਰੱਖਿਆ ਹੈ। ਇਹ ਛੁੱਟੀਆਂ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਦਿਨਾਂ 'ਤੇ ਹੋਣ ਵਾਲੀਆਂ ਹਨ।


ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਅਗਸਤ ਮਹੀਨੇ 'ਚ ਕੋਈ ਅੱਠ ਬੈਂਕ ਛੁੱਟੀਆਂ ਹੋਣ ਵਾਲੀਆਂ ਹਨ। ਇਹਨਾਂ ਵਿੱਚ ਟੇਂਡੋਂਗ ਲੋ ਰਮ ਫਾਟ, ਸੁਤੰਤਰਤਾ ਦਿਵਸ, ਪਾਰਸੀ ਨਵਾਂ ਸਾਲ (ਸ਼ਾਹਾਂਸ਼ਾਹੀ), ਸ਼੍ਰੀਮੰਤ ਸੰਕਰਦੇਵਾ ਦੀ ਤਾਰੀਖ, ਪਹਿਲਾ ਓਨਮ, ਤਿਰੂਵੋਨਮ, ਰੱਖੜੀ, ਸ੍ਰੀ ਨਰਾਇਣ ਗੁਰੂ ਜਯੰਤੀ/ਪੰਗ-ਲਬਸੋਲ ਸ਼ਾਮਲ ਹਨ।


ਅਗਸਤ 2023 ਵਿੱਚ ਛੁੱਟੀਆਂ 


ਸਿੱਕਮ ਵਿੱਚ 8 ਅਗਸਤ ਨੂੰ (ਟੈਂਡੋਂਗ ਲੋ ਰਮ ਫਾਟ) ਦੇ ਕਾਰਨ ਬੈਂਕ ਛੁੱਟੀ ਹੈ।
15 ਅਗਸਤ (ਸੁਤੰਤਰਤਾ ਦਿਵਸ) ਨੂੰ ਪੂਰੇ ਭਾਰਤ ਵਿੱਚ ਬੈਂਕ ਛੁੱਟੀ
ਬੇਲਾਪੁਰ, ਮੁੰਬਈ ਅਤੇ ਨਾਗਪੁਰ ਵਿੱਚ 16 ਅਗਸਤ (ਪਾਰਸੀ ਨਵਾਂ ਸਾਲ - ਸ਼ਾਹਨਸ਼ਾਹੀ) ਕਾਰਨ ਬੈਂਕ ਛੁੱਟੀ
ਸ਼੍ਰੀਮੰਤ ਸ਼ੰਕਰਦੇਵ ਦੇ ਕਾਰਨ 18 ਅਗਸਤ ਨੂੰ ਗੁਹਾਟੀ ਵਿੱਚ ਬੈਂਕ ਛੁੱਟੀ ਹੈ
ਕੋਚੀ ਅਤੇ ਤਿਰੂਵਨੰਤਪੁਰਮ ਵਿੱਚ 28 ਅਗਸਤ ਨੂੰ ਪਹਿਲੇ ਓਨਮ ਵਾਲੇ ਦਿਨ ਬੈਂਕ ਛੁੱਟੀ ਹੈ
ਕੋਚੀ ਅਤੇ ਤਿਰੂਵਨੰਤਪੁਰਮ ਵਿੱਚ 29 ਅਗਸਤ ਨੂੰ ਤਿਰੂਵਨਮ ਵਿੱਚ ਬੈਂਕ ਛੁੱਟੀ ਹੈ
ਰੱਖੜੀ 'ਤੇ 30 ਅਗਸਤ ਨੂੰ ਜੈਪੁਰ ਅਤੇ ਸ਼ਿਮਲਾ 'ਚ ਬੈਂਕ ਛੁੱਟੀ 
ਰੱਖੜੀ ਕਾਰਨ 31 ਅਗਸਤ ਨੂੰ ਦੇਹਰਾਦੂਨ, ਗੰਗਟੋਕ, ਕਾਨਪੁਰ, ਕੋਚੀ, ਲਖਨਊ ਅਤੇ ਤਿਰੂਵਨੰਤਪੁਰਮ 'ਚ ਬੈਂਕ ਛੁੱਟੀ


ਕਿੰਨੇ ਸ਼ਨੀਵਾਰ ਅਤੇ ਐਤਵਾਰ


ਅਗਸਤ ਮਹੀਨੇ ਦੌਰਾਨ, ਬੈਂਕ ਸ਼ਨੀਵਾਰ ਅਤੇ ਐਤਵਾਰ ਸਮੇਤ ਕੁੱਲ 6 ਦਿਨ ਬੰਦ ਰਹਿ ਸਕਦੇ ਹਨ। 6 ਅਗਸਤ ਨੂੰ ਐਤਵਾਰ, 12 ਅਗਸਤ ਨੂੰ ਦੂਜਾ ਸ਼ਨੀਵਾਰ, 13 ਅਗਸਤ ਨੂੰ ਐਤਵਾਰ, 20 ਅਗਸਤ ਨੂੰ ਐਤਵਾਰ, 26 ਅਗਸਤ ਨੂੰ ਚੌਥਾ ਸ਼ਨੀਵਾਰ ਅਤੇ 27 ਅਗਸਤ ਨੂੰ ਐਤਵਾਰ ਨੂੰ ਛੁੱਟੀ ਰਹੇਗੀ।


ਹਫ਼ਤੇ ਵਿੱਚ ਸਿਰਫ਼ 5 ਦਿਨ ਕੰਮ ਕਰਨ ਦੀ ਮੰਗ


ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ.ਐੱਫ.ਬੀ.ਯੂ.) ਨੇ ਮੰਗ ਕੀਤੀ ਹੈ ਕਿ ਬੈਂਕਾਂ ਲਈ ਕੰਮਕਾਜੀ ਦਿਨ ਹਫਤੇ 'ਚ ਸਿਰਫ ਪੰਜ ਦਿਨ ਰੱਖੇ ਜਾਣ। ਇਸ ਦੇ ਨਾਲ ਹੀ ਕਰਮਚਾਰੀਆਂ ਨੂੰ 2 ਦਿਨ ਦੀ ਹਫਤਾਵਾਰੀ ਛੁੱਟੀ ਮਿਲਦੀ ਹੈ। ਫਿਲਹਾਲ ਬੈਂਕ ਕਰਮਚਾਰੀਆਂ ਨੂੰ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਮਿਲਦੀ ਹੈ।