Bank Holiday in June : ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਜੂਨ ਮਹੀਨੇ ਵਿੱਚ ਬੈਂਕ ਛੁੱਟੀਆਂ ਦੀ ਸੂਚੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜੇਕਰ ਤੁਹਾਡਾ ਜੂਨ ਮਹੀਨੇ ਵਿੱਚ ਬੈਂਕ ਵਿੱਚ ਕੋਈ ਕੰਮ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਇਹ ਜਾਣਕਾਰੀ ਆਰਬੀਆਈ (RBI Holiday Calender) ਤਰਫ਼ੋਂ ਦਿੱਤੀ ਗਈ ਹੈ ਕਿ ਜੂਨ 2023 ਵਿੱਚ ਬੈਂਕਾਂ ਵਿੱਚ 12 ਦਿਨਾਂ ਦੀਆਂ ਛੁੱਟੀਆਂ ਰਹਿਣਗੀਆਂ। ਇਸ ਵਿੱਚ ਹਫ਼ਤਾਵਾਰੀ ਛੁੱਟੀ, ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਹੋਰ ਛੁੱਟੀਆਂ ਸ਼ਾਮਲ ਹਨ।


 

ਜੂਨ ਵਿੱਚ ਬੈਂਕਾਂ ਵਿੱਚ ਰਾਜਾ ਸੰਕ੍ਰਾਂਤੀ, ਰੱਥ ਯਾਤਰਾ, ਬਕਰੀਦ ਸਮੇਤ ਕਈ ਛੁੱਟੀਆਂ ਹੋਣ ਵਾਲੀਆਂ ਹਨ। ਇਸ ਕਾਰਨ ਬੈਂਕ ਦਾ ਸਾਰਾ ਕੰਮਕਾਜ ਬੰਦ ਰਹੇਗਾ। ਅਜਿਹੇ 'ਚ 2000 ਦੇ ਨੋਟ ਬਦਲਣ ਦੀ ਪ੍ਰਕਿਰਿਆ ਵੀ ਪ੍ਰਭਾਵਿਤ ਹੋਵੇਗੀ। ਆਰਬੀਆਈ ਨੇ ਦੱਸਿਆ ਕਿ ਜੂਨ 2023 ਵਿੱਚ ਐਤਵਾਰ ਅਤੇ ਚੌਥੇ ਸ਼ਨੀਵਾਰ ਕਾਰਨ 4, 10, 11, 18, 24 ਅਤੇ 25 ਜੂਨ ਨੂੰ ਛੁੱਟੀ ਹੋਵੇਗੀ। ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੋਣ ਵਾਲੇ ਤਿਉਹਾਰਾਂ ਦੀਆਂ ਛੁੱਟੀਆਂ ਵੀ ਹੋਣਗੀਆਂ।

 

ਛੁੱਟੀਆਂ ਦੀ ਸੂਚੀ

4 ਜੂਨ ਐਤਵਾਰ ਨੂੰ ਹਫਤਾਵਾਰੀ ਛੁੱਟੀ (ਸਾਰੇ ਬੈਂਕਾਂ ਵਿੱਚ)
10 ਜੂਨ ਦੂਜੇ ਸ਼ਨੀਵਾਰ ਦੀ ਛੁੱਟੀ (ਸਾਰੇ ਬੈਂਕਾਂ ਵਿੱਚ)
11 ਜੂਨ ਐਤਵਾਰ ਹਫਤਾਵਾਰੀ ਛੁੱਟੀ (ਸਾਰੇ ਬੈਂਕਾਂ ਵਿੱਚ)
15 ਜੂਨ ਨੂੰ ਰਾਜਾ ਸੰਕ੍ਰਾਂਤੀ,  YMA Day ਕਾਰਨ ਛੁੱਟੀ ਹੋਵੇਗੀ। (ਸਿਰਫ ਮਿਜ਼ੋਰਮ ਅਤੇ ਓਡੀਸ਼ਾ ਦੇ ਬੈਂਕਾਂ ਵਿੱਚ)
18 ਜੂਨ ਐਤਵਾਰ ਹਫਤਾਵਾਰੀ ਛੁੱਟੀ (ਸਾਰੇ ਬੈਂਕਾਂ ਵਿੱਚ)

20 ਜੂਨ ਦਿਨ ਮੰਗਲਵਾਰ ਨੂੰ ਰੱਥ ਯਾਤਰਾ ਕਾਰਨ ਛੁੱਟੀ ਰਹੇਗੀ (ਸਿਰਫ ਓਡੀਸ਼ਾ ਅਤੇ ਮਨੀਪੁਰ ਦੇ ਬੈਂਕਾਂ ਵਿੱਚ)
24 ਜੂਨ ਦੇ ਆਖਰੀ ਸ਼ਨੀਵਾਰ ਕਾਰਨ ਬੈਂਕ ਬੰਦ ਰਹਿਣਗੇ  (ਸਾਰੇ ਬੈਂਕਾਂ ਵਿੱਚ)
25 ਜੂਨ, ਐਤਵਾਰ ਨੂੰ ਇਸ ਦਿਨ ਹਫ਼ਤਾਵਾਰੀ ਛੁੱਟੀ ਹੋਵੇਗੀ। (ਸਾਰੇ ਬੈਂਕਾਂ ਵਿੱਚ)
26 ਜੂਨ, ਸੋਮਵਾਰ ਨੂੰ ਖਰਚੀ ਪੂਜਾ ਕਾਰਨ ਇਸ ਦਿਨ ਛੁੱਟੀ ਰਹੇਗੀ। (ਸਿਰਫ ਤ੍ਰਿਪੁਰਾ ਵਿੱਚ)
28 ਜੂਨ ਦਿਨ ਬੁੱਧਵਾਰ ਨੂੰ ਬਕਰੀਦ ਕਾਰਨ ਛੁੱਟੀ ਹੋਵੇਗੀ। (ਮਹਾਰਾਸ਼ਟਰ, ਕੇਰਲ, ਜੰਮੂ, ਸ਼੍ਰੀਨਗਰ ਵਿੱਚ)
29 ਜੂਨ ਨੂੰ ਵੀ ਬਕਰੀਦ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ। (ਸਾਰੇ ਬੈਂਕਾਂ ਵਿੱਚ)
30 ਜੂਨ ਦਿਨ ਸ਼ੁੱਕਰਵਾਰ ਨੂੰ ਰੀਮਾ ਈਦ-ਉਲ-ਜ਼ੁਹਾ ਕਾਰਨ ਬੈਂਕਾਂ 'ਚ ਛੁੱਟੀ ਰਹੇਗੀ। (ਮਿਜ਼ੋਰਮ ਅਤੇ ਉੜੀਸਾ ਵਿੱਚ)

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।